ਜਲੰਧਰ— ਸਰਦੀ ਦੇ ਮੌਸਮ 'ਚ ਮੂੰਗਫਲੀ ਖਾਣ ਦਾ ਆਪਣਾ ਹੀ ਮਜ਼ਾ ਹੈ। ਮੂੰਗਫਲੀ ਨੂੰ ਸਸਤਾ ਬਦਾਮ ਵੀ ਕਿਹਾ ਜਾਂਦਾ ਹੈ। ਇਸ 'ਚ ਲਗਭਗ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਬਦਾਮ 'ਚ ਮੌਜੂਦ ਹੁੰਦੇ ਹਨ। ਮੂੰਗਫਲੀ 'ਚ ਸਿਹਤ ਦਾ ਖਜਾਨਾ ਲੁੱਕਾ ਹੋਇਆ ਹੈ। ਇਸ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰਕ ਵਾਧੇ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਮੂੰਗਫਲੀ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਮੂੰਗਫਲੀ ਖਾਣ ਦੇ ਫਾਇਦਿਆਂ ਬਾਰੇ।
ਭਾਰ ਘਟਾਉਣ 'ਚ ਲਾਹੇਵੰਦ
ਮੂੰਗਫਲੀ ਭਾਰ ਘੱਟ ਕਰਨ 'ਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਮੂੰਗਫਲੀ ਖਾਣ ਤੋਂ ਬਾਅਦ ਲੰਬੇ ਸਮੇਂ ਤੱਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ। ਜਿਸ ਕਰਕੇ ਤੁਹਾਨੂੰ ਭਾਰ ਘੱਟ ਕਰਨ 'ਚ ਅਸਾਨੀ ਹੁੰਦੀ ਹੈ। 1ntioxidant ਅਤੇ ਮਿਨਰਲਸ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਮੂੰਗਫਲੀ ਸਟਰੋਕ ਅਤੇ ਦਿਲ ਸਬੰਧੀ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਦੀ ਹੈ। ਮੂੰਗਫਲੀ 'ਚ ਮੌਜੂਦ ਟ੍ਰਾਈਟਰਫੌਨ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਵੀ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ।
ਕੈਂਸਰ ਤੋਂ ਕਰੇ ਬਚਾਅ
ਮੂੰਗਫਲੀ 'ਚ ਜ਼ਿਆਦਾ ਮਾਤਰਾ ਵਿੱਚ Phytosterol ਮੌਜੂਦ ਹੁੰਦਾ ਹੈ, ਜਿਸ ਨੂੰ ਬੀਟਾ – Sitosterol ਕਹਿੰਦੇ ਹਨ। ਇਹ Phytosterol ਕੈਂਸਰ ਤੋਂ ਬਚਾਅ ਕਰਨ 'ਚ ਅਸਰਦਾਰ ਸਾਬਤ ਹੁੰਦਾ ਹੈ।
ਡਾਇਬਟੀਜ਼ ਨੂੰ ਕਰੇ ਦੂਰ
ਮੂੰਗਫਲੀ 'ਚ ਮੈਂਗਨੀਜ ਦੇ ਨਾਲ-ਨਾਲ ਮਿਨਰਲਸ ਵੀ ਪਾਏ ਜਾਂਦੇ ਹਨ। ਇਹ ਮਿਨਰਲਸ ਫੈਟ, ਕਾਰਬੋਹਾਈਡਰੇਟ, ਮੈਟਾਬਲੀਜ਼ਮ, ਕੈਲਸ਼ੀਅਮ ਅਤੇ ਬਲੱਡ ਸ਼ੂਗਰ ਨੂੰ ਰੈਗੂਲੇਟ ਕਰਦੇ ਹਨ। ਕਈ ਸਟੱਡੀ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੂੰਗਫਲੀ ਦੇ ਸੇਵਨ ਨਾਲ ਡਾਇਬਟੀਜ਼ ਦਾ ਖਤਰਾ 21 ਫੀਸਦੀ ਤੱਕ ਘੱਟ ਹੁੰਦਾ ਹੈ। ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲੈ ਕੇ ਮੂੰਗਫਲੀ ਖਾ ਸਕਦੇ ਹੋ।
ਗਰਭਵਤੀ ਔਰਤਾਂ ਲਈ ਵੀ ਫਾਇਦੇਮੰਦ ਹੁੰਦੀ ਹੈ ਮੂੰਗਫਲੀ
ਮੂੰਗਫਲੀ 'ਚ ਭਾਰੀ ਮਾਤਰਾ 'ਚ ਫੋਲਿਕ ਐਸਿਡ ਮੌਜੂਦ ਹੁੰਦਾ ਹੈ, ਜੋ ਔਰਤਾਂ ਵਿੱਚ ਫਰਟੀਲਿਟੀ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਇਲਾਵਾ ਬੱਚੇ ਦੇ ਸਿਹਤ ਨੂੰ ਵੀ ਬਿਹਤਰ ਕਰਦਾ ਹੈ। ਜੇਕਰ ਤੁਸੀ ਗਰਭਵਤੀ ਦੇ ਸ਼ੁਰੂਆਤੀ ਦਿਨਾਂ 'ਚ ਹੈ ਤਾਂ ਅੱਜ ਤੋਂ ਹੀ ਮੂੰਗਫਲੀ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਬੱਚੇ ਦੀ ਸਿਹਤ ਚੰਗੀ ਬਣੀ ਰਹੇਗੀ।
ਸਕਿਨ ਲਈ ਵੀ ਹੁੰਦੀ ਹੈ ਫਾਇਦੇਮੰਦ
ਮੂੰਗਫਲੀ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਮੂੰਗਫਲੀ 'ਚ ਮੌਜੂਦ ਮੋਨੋਸੈਚੁਰੇਟਿਡ ਐਸਿਡ ਸਕਿਨ ਨੂੰ ਹਾਈਡਰੇਟ ਕਰਨ ਦੇ ਨਾਲ ਸਕਿਨ 'ਚ ਗਲੋ ਵੀ ਲਿਆਉਦਾ ਹੈ। ਮੂੰਗਫਲੀ 'ਚ ਵਿਟਾਮਿਨ-ਸੀ ਵੀ ਪਾਇਆ ਜਾਂਦਾ ਹੈ, ਜੋ ਜ਼ਕਾਮ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਦਾ ਹੈ।
ਗਰਮ ਪਾਣੀ ਪੀ ਕੇ ਫੇਸ ਨੂੰ ਦੋ ਫਰੈੱਸ਼ ਲੁੱਕ
NEXT STORY