ਨਵੀਂ ਦਿੱਲੀ- ਮੌਜੂਦਾ ਦੌਰ ਵਿੱਚ ਖਰਾਬ ਜੀਵਨ ਸ਼ੈਲੀ ਕਾਰਨ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਖਰਾਬ ਜੀਵਨ ਸ਼ੈਲੀ ਕਾਰਨ ਹੋਣ ਵਾਲੀ ਬੀਮਾਰੀ ਦੀ ਸਭ ਤੋਂ ਵਧੀਆ ਉਦਾਹਰਣ ਮੋਟਾਪਾ ਹੈ। ਸਰੀਰ ਵਿੱਚ ਵੱਧ ਰਹੀ ਚਰਬੀ ਕਾਰਨ ਲੋਕ ਕਈ ਹੋਰ ਬੀਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਜੇ ਸਰੀਰ ਦਾ ਮੋਟਾਪਾ ਘੱਟ ਨਹੀਂ ਰੋ ਰਿਹਾ ਹੈ। ਤੁਹਾਨੂੰ ਆਪਣੀ ਡਾਈਟ 'ਚ ਬੈਂਗਣੀ ਰੰਗ ਦੀ ਪੱਤਾਗੋਭੀ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਸ ਦਾ ਸੇਵਨ ਜ਼ਿਆਦਾਤਰ ਲੋਕ ਸਲਾਦ ਦੇ ਰੂਪ 'ਚ ਕਰਦੇ ਹਨ। ਬੈਂਗਣੀ ਪੱਤਾਗੋਭੀ ਵਿੱਚ ਆਇਰਨ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ।

ਸ਼ੂਗਰ ਅਤੇ ਕੈਂਸਰ ਵਿੱਚ ਲਾਭਕਾਰੀ
ਸਿਹਤ ਮਾਹਰਾਂ ਦੀ ਮੰਨੀਏ ਤਾਂ ਭਾਰ ਘਟਾਉਣ 'ਚ ਬੈਂਗਣੀ ਰੰਗ ਦੀ ਪੱਤਾਗੋਭੀ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਦੇ ਸ਼ੂਗਰ ਲੈਵਲ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਗੋਭੀ ਨਿਊਟ੍ਰੀਸ਼ਨ ਦਾ ਖਜ਼ਾਨਾ ਹੈ। ਜਿਸ ਨੂੰ ਖੁਰਾਕ 'ਚ ਸ਼ਾਮਲ ਕਰਨ ਨਾਲ ਨਾ ਸਿਰਫ਼ ਮੋਟਾਪਾ ਘੱਟ ਹੋਵੇਗਾ ਸਗੋਂ ਇਹ ਕੈਂਸਰ ਅਤੇ ਸ਼ੂਗਰ ਸਮੇਤ ਕਈ ਬੀਮਾਰੀਆਂ ਤੋਂ ਵੀ ਤੁਹਾਨੂੰ ਦੂਰ ਰੱਖੇਗਾ। ਇਹ ਸਰੀਰ 'ਚ ਜਮ੍ਹਾ ਫੈਟ ਨੂੰ ਘੱਟ ਕਰਦਾ ਹੈ, ਜਿਸ ਕਾਰਨ ਤੁਹਾਡਾ ਭਾਰ ਘੱਟ ਹੋਣ ਲੱਗਦਾ ਹੈ। ਇੱਕ ਖੋਜ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਸ ਵਿੱਚ ਮੌਜੂਦ ਐਂਥੋਸਾਇਨਿਨ ਪੋਲੀਫੇਨੋਲ ਕੈਂਸਰ, ਦਿਲ ਦੇ ਰੋਗ ਅਤੇ ਸ਼ੂਗਰ ਵਰਗੀਆਂ ਕਈ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਪੋਸ਼ਕ ਤੱਤਾਂ ਨਾਲ ਹੁੰਦੀ ਹੈ ਭਰਪੂਰ
ਬੈਂਗਣੀ ਪੱਤਾਗੋਭੀ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਢਿੱਡ ਦੇ ਪਾਚਨ ਤੰਤਰ ਨੂੰ ਠੀਕ ਕਰਦਾ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਹ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦੀ ਹੈ। ਇਸ ਵਿਚ ਮੌਜੂਦ ਐਂਟੀ-ਏਜਿੰਗ ਗੁਣ ਤੁਹਾਡੀ ਚਮੜੀ ਨੂੰ ਆਮ ਨਾਲੋਂ ਜਵਾਨ ਦਿਖਾਉਂਦੇ ਹਨ। ਇਸ ਦੇ ਸੇਵਨ ਨਾਲ ਅੱਖਾਂ ਦੇ ਕਾਲੇ ਘੇਰੇ ਵੀ ਦੂਰ ਹੋ ਜਾਂਦੇ ਹਨ ਅਤੇ ਚਮੜੀ ਦਾ ਢਿੱਲਾਪਨ ਵੀ ਦੂਰ ਹੋ ਜਾਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Health Tips : ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ਹੈ 'ਗੰਨੇ ਦਾ ਰਸ', ਪੀਣ ਨਾਲ ਹੋਣਗੇ ਹੋਰ ਵੀ ਫ਼ਾਇਦੇ
NEXT STORY