ਨਵੀਂ ਦਿੱਲੀ— ਬਦਲਦੇ ਮੌਸਮ 'ਚ ਐਲਰਜੀ ਦੀ ਸਮੱਸਿਆ ਹੋਣਾ ਆਮ ਹੈ ਪਰ ਹਰ ਪ੍ਰੇਸ਼ਾਨੀ ਜਦੋਂ ਵਿਅਕਤੀ ਨੂੰ ਇਕ ਵਾਰ ਚਪੇਟ 'ਚ ਲੈ ਲਵੇ ਤਾਂ ਜਲਦੀ ਪਿੱਛਾ ਛੱਡਣ ਦਾ ਨਾਂ ਹੀ ਨਹੀਂ ਲੈਂਦੀ। ਦਵਾਈਆਂ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਐਲਰਜੀ ਦੀ ਸਮੱਸਿਆ ਵਾਰ-ਵਾਰ ਹੁੰਦੀ ਰਹਿੰਦੀ ਹੈ ਪ੍ਰਦੂਸ਼ਣ ਜਾਂ ਖਾਣੇ 'ਚ ਮਿਲਾਵਟ ਕਾਰਨ ਅੱਜਕਲ ਲੋਕਾਂ 'ਚ ਐਲਰਜੀ ਦੀ ਸਮੱਸਿਆ ਵਧ ਰਹੀ ਹੈ ਜਿਸ 'ਚੋਂ ਸਕਿਨ ਐਲਰਜੀ ਵੀ ਇਕ ਹੈ। ਸਕਿਨ ਐਲਰਜੀ ਹੋਣ ਕਾਰਨ ਚਮੜੀ ਦਾ ਲਾਲ ਹੋਣਾ ਅਤੇ ਖਾਰਸ਼ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ ਜੋ ਕਿ ਹੌਲੀ-ਹੌਲੀ ਚਮੜੀ ਰੋਗ ਦਾ ਕਾਰਨ ਵੀ ਬਣ ਸਕਦੀਆਂ ਹਨ। ਅਜਿਹੇ 'ਚ ਕੁਝ ਆਸਾਨ ਜਿਹੇ ਘਰੇਲੂ ਉਪਾਅ ਅਪਣਾ ਕੇ ਵੀ ਸਕਿਨ ਐਲਰਜੀ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...
ਐਲਰਜੀ ਦੇ ਕਾਰਨ
- ਮੌਸਮ 'ਚ ਬਦਲਾਅ
- ਧੂਲ ਮਿੱਟੀ ਦੇ ਕਣਾਂ ਕਾਰਨ
- ਜਾਨਵਰਾਂ ਨੂੰ ਹੱਥ ਲਗਾਉਣ ਕਾਰਨ
- ਪੇਨਕਿਲਰ ਦੀ ਵਰਤੋਂ ਨਾਲ
- ਟੈਟੂ ਦਾ ਚਮੜੀ 'ਤੇ ਮਾੜਾ ਪ੍ਰਭਾਵ
- ਕਿਸੇ ਫੂਡ ਕਾਰਨ
- ਡ੍ਰਾਈ ਸਕਿਨ ਨਾਲ ਚਮੜੀ 'ਚ ਐਲਰਜੀ
- ਕਿਸੇ ਕੀੜੇ ਮਕੌੜੇ ਦਾ ਕੱਟਣਾ
ਐਲਰਜੀ ਦੇ ਲੱਛਣ
- ਚਮੜੀ 'ਤੇ ਲਾਲ ਧੱਬੇ ਪੈਣਾ
- ਖਾਰਸ਼ ਹੋਣਾ
- ਫਿੰਸੀ ਜਾਂ ਦਾਣੇ ਹੋ ਜਾਣਾ
- ਰੈਸ਼ੇਜ ਜਾਂ ਕ੍ਰੈਕ ਪੈਣਾ
- ਜਲਣ ਹੋਣਾ
- ਚਮੜੀ 'ਚ ਖਿਚਾਅ ਪੈਦਾ ਹੋਣਾ
- ਛਾਲੇ ਜਾਂ ਪਿੱਤ ਹੋਣਾ
ਸਕਿਨ ਐਲਰਜੀ ਦੇ ਘਰੇਲੂ ਉਪਾਅ
1. ਐਲੋਵੇਰਾ
ਐਲੋਵੇਰਾ ਜੈੱਲ ਅਤੇ ਕੱਚੇ ਅੰਬ ਦੇ ਪਲਪ ਨੂੰ ਮਿਕਸ ਕਰਕੇ ਚਮੜੀ 'ਤੇ ਲਗਾਓ। ਇਸ ਲੇਪ ਨੂੰ ਲਗਾਉਣ ਨਾਲ ਸਕਿਨ ਐਲਰਜੀ ਦੀ ਜਲਣ, ਖਾਰਸ਼ ਅਤੇ ਸੋਜ ਤੋਂ ਰਾਹਤ ਮਿਲਦੀ ਹੈ।

2. ਜ਼ਿਆਦਾ ਪਾਣੀ ਪੀਣਾ
ਸਕਿਨ ਐਲਰਜੀ ਹੋਣ 'ਤੇ ਆਪਣੇ ਸਰੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਹਾਈਡ੍ਰੇਟ ਰੱਖੋ। ਇਸ ਲਈ ਇਕ ਦਿਨ 'ਚ ਘੱਟ ਤੋਂ ਘੱਟ 10 ਗਲਾਸ ਪਾਣੀ ਜ਼ਰੂਰ ਪੀਓ। ਜ਼ਿਆਦਾ ਪਾਣੀ ਪੀਣ ਨਾਲ ਤੁਹਾਨੂੰ ਸਨਬਰਨ ਅਤੇ ਫਲੂ ਤੋਂ ਬਚਾਏਗਾ।

3. ਕਪੂਰ ਅਤੇ ਨਾਰੀਅਲ ਤੇਲ
ਕਪੂਰ ਨੂੰ ਪੀਸ ਕੇ ਉਸ 'ਚ ਨਾਰੀਅਲ ਦਾ ਤੇਲ ਮਿਕਸ ਕਰੋ। ਇਸ ਤੋਂ ਬਾਅਦ ਇਸ ਨੂੰ ਖਾਰਸ਼ ਵਾਲੀ ਥਾਂ 'ਤੇ ਲਗਾਓ। ਦਿਨ 'ਚ ਘੱਟ ਤੋਂ ਘੱਟ 2 ਵਾਰ ਇਸ ਮਿਕਸਚਰ ਨੂੰ ਲਗਾਉਣ ਨਾਲ ਤੁਹਾਡੀ ਐਲਰਜੀ ਦੀ ਸਮੱਸਿਆ ਦੂਰ ਹੋ ਜਾਵੇਗੀ।

4. ਫੱਟਕੜੀ
ਐਲਰਜੀ ਵਾਲੀ ਥਾਂ ਨੂੰ ਫੱਟਕੜੀ ਦੇ ਪਾਣੀ ਨਾਲ ਧੋਵੋ। ਉਸ ਤੋਂ ਬਾਅਦ ਇਸ 'ਤੇ ਕਪੂਰ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਲਗਾਓ। ਤੁਸੀਂ ਚਾਹੋ ਤਾਂ ਇਸ ਦੀ ਥਾਂ 'ਤੇ ਫੱਟਕੜੀ ਅਤੇ ਨਾਰੀਅਲ ਦਾ ਤੇਲ ਮਿਕਸ ਕਰਕੇ ਵੀ ਲੱਗਾ ਸਕਦੇ ਹੋ।

5. ਨਿੰਮ
ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੀਮੇਂਟਰੀ ਗੁਣਾਂ ਨਾਲ ਭਰਪੂਰ ਨਿੰਮ ਐਲਰਜੀ ਦੀ ਸਮੱਸਿਆ ਨੂੰ ਦੂਰ ਕਰਨ ਦਾ ਰਾਮਬਾਣ ਇਲਾਜ ਹੈ। ਇਸ ਲਈ ਨਿੰਮ ਦੇ ਪੱਤਿਆਂ ਨੂੰ ਰਾਤ ਦੇ ਸਮੇਂ ਪਾਣੀ 'ਚ ਭਿਓਂ ਦਿਓ ਅਤੇ ਸਵੇਰੇ ਇਸ ਦੀ ਪੇਸਟ ਬਣਾ ਕੇ ਲਗਾਓ। ਇਸ ਨਾਲ ਤੁਹਾਡੀ ਸਕਿਨ ਐਲਰਜੀ ਮਿੰਟਾਂ 'ਚ ਦੂਰ ਹੋ ਜਾਵੇਗੀ।

ਐਲਰਜੀ ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ
1. ਆਪਣੇ ਸਾਬਣ ਨੂੰ ਬਦਲ ਕੇ ਐਂਟੀ ਬੈਕਟੀਰੀਅਲ ਸਾਬਣ ਦੀ ਵਰਤੋਂ ਕਰੋ।
2. ਸਕਿਨ ਐਲਰਜੀ ਹੋਣ 'ਤੇ ਚਮੜੀ 'ਚ ਵਾਰ-ਵਾਰ ਖਾਰਸ਼ ਨਾ ਕਰੋ।
3. ਜ਼ਿਆਦਾ ਤੋਂ ਜ਼ਿਆਦਾ ਖੁਲ੍ਹੀ ਹਵਾ 'ਚ ਰਹੋ।
4 ਜੇ ਤੁਹਾਨੂੰ ਕਿਸੇ ਫੂਡ ਨਾਲ ਐਲਰਜੀ ਹੈ ਤਾਂ ਉਸ ਤੋਂ ਦੂਰ ਰਹੋ।
ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ 'ਚ ਬੇਹੱਦ ਅਸਰਦਾਰ ਹਨ ਇਹ ਚੀਜ਼ਾਂ
NEXT STORY