ਨਵੀਂ ਦਿੱਲੀ (ਬਿਊਰੋ) — ਤਿੱਲ ਦੇ ਤੇਲ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਈ, ਵੀ ਕੰਪਲੈਕਸ ਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ। ਸਰਦੀ ਦੇ ਮੌਸਮ 'ਚ ਇਸ ਦਾ ਸੇਵਨ ਸਿਹਤ ਸਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਐਂਟੀ-ਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਇਹ ਬੈਕਟੀਰੀਆ ਅਤੇ ਇਨਫੈਕਸ਼ਨ ਤੋਂ ਬਚਾਅ ਕਰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ, ਦਿਲ ਨੂੰ ਸਿਹਤਮੰਦ, ਪਾਚਨ ਕਿਰਿਆ ਨੂੰ ਠੀਕ ਰੱਖਣ, ਚਮੜੀ ਨੂੰ ਜਵਾਨ ਬਣਾਈ ਰੱਖਣ ਅਤੇ ਝੜਦੇ ਵਾਲਾਂ ਦੀ ਪ੍ਰੇਸ਼ਾਨੀ ਦੂਰ ਕਰਨ 'ਚ ਵੀ ਮਦਦਗਾਰ ਹੈ।
1. ਹੱਡੀਆਂ ਮਜ਼ਬੂਤ
ਇਸ 'ਚ ਪ੍ਰੋਟੀਨ ਅਮੀਨੋ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਦੀ ਤਿੱਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਜੇਕਰ ਨਵ-ਜੰਮੇ ਬੱਚੇ ਦੀ ਮਾਲਿਸ਼ ਇਸ ਤੇਲ ਨਾਲ ਕੀਤੀ ਜਾਵੇ ਤਾਂ ਉਸ ਦਾ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈ ਉਨ੍ਹਾਂ ਨੂੰ ਇਸ ਤੇਲ ਦੀ ਰੋਜ਼ਾਨਾ ਮਾਲਿਸ਼ ਕਰਨੀ ਚਾਹੀਦੀ ਹੈ। ਤਿੱਲ ਦੇ ਤੇਲ 'ਚ ਵਿਟਾਮਿਨ ਤੇ ਵਿਟਾਮਿਨ ਈ ਹੁੰਦਾ ਹੈ, ਜੋ ਸਕਿਨ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ।
2. ਜ਼ਖਮ ਜਲਦੀ ਭਰੇ
ਚਮੜੀ ਸੜਨ 'ਤੇ ਤਿੱਲ ਨੂੰ ਪੀਸ ਕੇ ਘਿਉ ਅਤੇ ਕਪੂਰ ਨਾਲ ਮਿਲਾ ਕੇ ਜ਼ਖਮ 'ਤੇ ਲਾਉਣ 'ਤੇ ਜ਼ਖਮ ਜਲਦੀ ਭਰ ਜਾਵੇਗਾ।
3. ਮਜ਼ਬੂਤ ਦੰਦ
ਆਇਲ ਪੁਲਿੰਗ ਲਈ ਤਿੱਲ ਦੇ ਤੇਲ ਦਾ ਇਸਤੇਮਾਲ ਕਰਨਾ ਫਾਇਦੇਮੰਦ ਹੈ। ਇਸ ਨਾਲ ਮੂੰਹ ਦੇ ਸਾਰੇ ਕੀਟਾਣੂ ਖਤਮ ਹੋ ਜਾਂਦੇ ਹਨ। ਇਸ ਨਾਲ ਦੰਦਾਂ ਦਾ ਪੀਲਾਪਨ ਵੀ ਦੂਰ ਹੋ ਜਾਂਦਾ ਹੈ। ਇਸ ਦੇ ਐਂਟੀ-ਬੈਕਟੀਰੀਅਲ ਗੁਣ ਮਸੂੜਿਆਂ ਨੂੰ ਵੀ ਸਿਹਤਮੰਦ ਰੱਖਦੇ ਹਨ। ਸਵੇਰੇ ਸ਼ਾਮ ਬਰੱਸ਼ ਕਰਨ ਤੋਂ ਬਾਅਦ ਅੱਧਾ ਚਮਚ ਤਿੱਲ ਚਬਾਓ। ਮੂੰਹ ਦੇ ਛਾਲੇ ਹੋਣ 'ਤੇ ਤਿੱਲ ਦੇ ਤੇਲ 'ਚ ਸੇਂਧਾ ਨਮਕ ਮਿਲਾ ਕੇ ਲਗਾਓ, ਜਲਦੀ ਆਰਾਮ ਮਿਲੇਗਾ।
4. ਤਣਾਅ ਦੂਰ
ਤਣਾਅ ਦੂਰ ਕਰਨ 'ਚ ਵੀ ਤਿੱਲ ਦਾ ਤੇਲ ਬਹੁਤ ਹੀ ਫਾਇਦੇਮੰਦ ਹੈ। ਤਣਾਅ ਮਹਿਸੂਸ ਕਰ ਰਹੇ ਹੋ ਤਾਂ ਇਸ ਤੇਲ ਦੀ ਮਾਲਿਸ਼ ਕਰੋ। ਬਹੁਤ ਆਰਾਮ ਮਿਲੇਗਾ।
5. ਸੋਜ ਤੋਂ ਆਰਾਮ
ਤਿੱਲ 'ਚ ਤਾਂਬੇ ਦਾ ਪੱਧਰ ਸੋਜ ਨੂੰ ਘੱਟ ਕਰਨ, ਦਰਦ ਤੋਂ ਆਰਾਮ ਦਿਵਾਉਣ 'ਚ ਮਦਦਗਾਰ ਹੈ। ਗਠੀਆ ਦਰਦ 'ਚ ਤਿੱਲ ਦੇ ਤੇਲ ਦੀ ਮਸਾਜ ਕਰਨ ਨਾਲ ਵੀ ਸੋਜ ਘੱਟ ਹੋ ਜਾਂਦੀ ਹੈ।
6. ਚਮੜੀ ਦੀ ਨਮੀ ਬਰਕਰਾਰ
ਖੁਸ਼ਕ ਚਮੜੀ 'ਚ ਨਮੀ ਬਰਕਰਾਰ ਰੱਖਣ ਲਈ ਤਿੱਲ ਦਾ ਤੇਲ ਇਸਤੇਮਾਲ ਕਰੋ। ਇਸ ਨਾਲ ਚਮੜੀ ਦੀ ਨਮੀ ਬਰਕਰਾਰ ਰਹਿਣ ਦੇ ਨਾਲ-ਨਾਲ ਝੁਰੜੀਆਂ ਗਾਇਬ ਹੋ ਜਾਣਗੀਆਂ ਤੇ ਚਮੜੀ 'ਚ ਕਸਾਅ ਵੀ ਆਵੇਗਾ।
7. ਦਿਲ ਸਿਹਤਮੰਦ
ਕੋਲੈਸਟਰੋਲ ਕੰਟਰੋਲ ਕਰਨ ਤੇ ਦਿਲ ਸੰਬੰਧੀ ਰੋਗਾਂ ਤੋਂ ਬਚਾਅ ਕਰਨ 'ਚ ਵੀ ਤਿੱਲ ਦਾ ਤੇਲ ਕਾਰਗਰ ਹੈ। ਇਹ ਦਿਲ ਦੇ ਦੌਰੇ ਤੇ ਸਟ੍ਰੋਕ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
8. ਵਾਲਾਂ ਨੂੰ ਪੋਸ਼ਣ ਦੇਵੇ
ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਵਾਲਾਂ ਦੀਆਂ ਜੜਾਂ 'ਚ ਮਸਾਜ ਕਰਕੇ 1 ਘੰਟੇ ਬਾਅਦ ਵਾਲ ਧੋ ਲਓ। ਇਸ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ ਤੇ ਵਾਲਾਂ ਦਾ ਝੜਣਾ ਵੀ ਬੰਦ ਹੋ ਜਾਂਦਾ ਹੈ।
9. ਫਟੀਆਂ ਅੱਡੀਆਂ ਤੋਂ ਰਾਹਤ
ਤਿੱਲ ਦੇ ਤੇਲ 'ਚ ਸੇਂਧਾ ਨਮਕ ਤੇ ਥੋੜ੍ਹੀ ਜਿਹੀ ਵੈਕਸ ਮਿਲਾ ਕੇ ਅੱਡੀਆਂ 'ਤੇ ਲਗਾਓ। ਅਜਿਹਾ ਕਰਨ ਨਾਲ ਦਰਾਰਾਂ ਵੀ ਜਲਦੀ ਭਰਦੀਆਂ ਹਨ।
ਸ਼ੱਕਰਗੰਦੀ ਦੀ ਵਰਤੋਂ ਨਾਲ ਕਈ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ
NEXT STORY