ਨਵੀਂ ਦਿੱਲੀ— ਮੌਸਮ ਕਾਫੀ ਬਦਲ ਗਿਆ ਹੈ ਅਤੇ ਗਰਮੀਆਂ ਨੇ ਹਲਕੀ ਜਿਹੀ ਦਸਤਕ ਵੀ ਦੇ ਦਿੱਤੀ ਹੈ। ਹੁਣ ਠੰਡੀਆਂ ਹਵਾਵਾਂ ਸਿਰਫ ਸਵੇਰੇ-ਸ਼ਾਮ 'ਚ ਹੀ ਸਿਮਟ ਗਈਆਂ ਹਨ। ਲੋਕਾਂ ਨੂੰ ਗਰਮੀਆਂ 'ਚ ਹੋਣ ਵਾਲੀਆਂ ਸਕਿਨ ਸਬੰਧੀ ਸਮੱਸਿਆ ਅਤੇ ਹੋਰ ਕਈ ਸਿਹਤ ਸਬੰਧੀ ਪ੍ਰੇਸ਼ਾਨੀਆਂ ਵੀ ਘੇਰਣ ਵਾਲੀਆਂ ਹਨ। ਗਰਮੀਆਂ 'ਚ ਲੋਕ ਖਾਣੇ 'ਚ ਜ਼ਿਆਦਾ ਲਿਕਵਿਡ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ, ਜਿਵੇਂ ਜੂਸ, ਸਮੂਦੀ ਜਾਂ ਫਿਰ ਨਾਰੀਅਲ ਪਾਣੀ। ਨਾਰੀਅਲ ਪਾਣੀ ਨਾ ਸਿਰਫ ਸਾਨੂੰ ਗਰਮੀ ਤੋਂ ਬਚਾਈ ਰੱਖਦਾ ਹੈ ਸਗੋਂ ਨਾਰੀਅਲ ਪਾਣੀ ਪੀਣ ਨਾਲ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਗਰਮੀ 'ਚ ਹੋਣ ਵਾਲੀ ਟੈਨਿੰਗ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗਰਮੀਆਂ 'ਚ ਨਾਰੀਅਲ ਪਾਣੀ ਪੀਣ ਦੇ ਕੁਝ ਫਾਇਦੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਵੀ ਰੋਜ਼ ਨਾਰੀਅਲ ਪਾਣੀ ਦੀ ਵਰਤੋਂ ਜ਼ਰੂਰ ਕਰੋਗੇ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਸਿਰ ਦਰਦ ਤੋਂ ਛੁਟਕਾਰਾ
ਗਰਮੀ ਦੀ ਵਜ੍ਹਾ ਨਾਲ ਸਰੀਰ ਦਾ ਐਨਰਜੀ ਲੈਵਲ ਕਾਫੀ ਘੱਟ ਹੋ ਜਾਂਦਾ ਹੈ ਅਤੇ ਇੰਮਊਨ ਸਿਸਟਮ ਵੀ ਕਮਜ਼ੋਰ ਰਹਿੰਦਾ ਹੈ। ਅਜਿਹੀ ਸਥਿਤੀ 'ਚ ਨਾਰੀਅਲ ਪਾਣੀ ਪੀਤਾ ਜਾ ਸਕਦਾ ਹੈ ਕਿਉਂਕਿ ਨਾਰੀਅਲ ਪਾਣੀ ਸਰੀਰ 'ਚ ਠੰਡ ਦੇ ਨਾਲ-ਨਾਲ ਇਲੈਕਟ੍ਰੋਲਾਈਟਸ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ।
2. ਹਾਈ ਬਲੱਡ ਪ੍ਰੈਸ਼ਰ
ਗਰਮੀਆਂ 'ਚ ਬਹੁਤ ਸਾਰੇ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਮਰੀਜਾਂ ਲਈ ਨਾਰੀਅਲ ਪਾਣੀ ਸਭ ਤੋਂ ਚੰਗਾ ਵਿਕਲਪ ਹੈ। ਇਸ 'ਚ ਮੌਜੂਦ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਦਾ ਕੰਮ ਕਰਦੇ ਹਨ।
3. ਭਾਰ ਘੱਟ ਕਰੇ
ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਲਈ ਵੀ ਨਾਰੀਅਲ ਪਾਣੀ ਬੇਹੱਦ ਫਾਇਦੇਮੰਦ ਹੁੰਦਾ ਹੈ। ਨਾਰੀਅਲ ਪਾਣੀ 'ਚ ਲੋਅ ਫੈਟ ਹੁੰਦੀ ਹੈ, ਜੋ ਭੁੱਖ ਅਤੇ ਪਿਆਸ ਨੂੰ ਘੱਟ ਰੱਖਦਾ ਹੈ ਅਤੇ ਸਰੀਰ ਨੂੰ ਜ਼ਰੂਰਤ ਮੁਤਾਬਕ ਪੋਸ਼ਕ ਤੱਤ ਦਿੰਦਾ ਹੈ।
4. ਸਰੀਰ 'ਚ ਪਾਣੀ ਦੀ ਕਮੀ
ਗਰਮੀਆਂ 'ਚ ਅਕਸਰ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜੇ ਤੁਸੀਂ ਵੀ ਇਸ ਪ੍ਰੇਸ਼ਾਣੀ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਨਾਰੀਅਲ ਪਾਣੀ ਦੀ ਵਰਤੋਂ ਕਰੋ। ਨਾਰੀਅਲ ਪਾਣੀ ਨਾਲ ਸਰੀਰ ਨੂੰ ਕੁਦਰਤੀ ਤਰੀਕਿਆਂ ਨਾਲ ਪਾਣੀ ਮਿਲਦਾ ਰਹਿੰਦਾ ਹੈ।
5. ਸਟੈਮਿਨਾ ਵਧਾਏ
ਗਰਮੀ ਦੀ ਵਜ੍ਹਾ ਨਾਲ ਅਕਸਰ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਹਿਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਰੋਜ਼ਾਨਾ ਨਾਰੀਅਲ ਪਾਣੀ ਦੀ ਵਰਤੋਂ ਕਰੋ। ਇਸ ਨਾਲ ਸਟੈਮਿਨਾ ਵਧੇਗਾ।
ਸੌਂਫ ਕਰਦੀ ਹੈ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ
NEXT STORY