ਨਵੀਂ ਦਿੱਲੀ— ਬਿਜੀ ਲਾਈਫ ਸਟਾਈਲ ਦੇ ਚਲਦੇ ਅਕਸਰ ਲੋਕ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੇ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਹੈਲਥ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਇਕ ਹੈ ਫੈਟੀ ਲੀਵਰ। ਫੈਟੀ ਲੀਵਰ ਮਤਲਬ ਲੀਵਰ 'ਚ ਫੈਟ ਦੀ ਮਾਤਰਾ ਵਧਣਾ। ਜ਼ਿਆਦਾ ਸ਼ਰਾਬ ਦੀ ਵਰਤੋਂ ਅਤੇ ਮੋਟਾਪੇ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬੀਮਾਰੀ ਆਨੁਵਾਂਸ਼ਿਕ ਵੀ ਹੋ ਸਕਦੀ ਹੈ। ਸੋਧ ਮੁਤਾਬਕ ਜਿਨ੍ਹਾਂ ਲੋਕਾਂ 'ਚ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ 'ਚ ਡਾਇਬਿਟੀਜ਼ ਦਾ ਖਤਰਾ ਵਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਫੈਟੀ ਲੀਵਰ ਦੇ ਲੱਛਣਾ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਫੈਟੀ ਲੀਵਰ ਦੇ ਲੱਛਣ
1. ਪੀਲੀਆ
ਚਮੜੀ ਅਤੇ ਅੱਖਾਂ 'ਚ ਪੀਲਾਪਨ ਦਿਖਾਈ ਦੇਣਾ ਵੀ ਫੈਟੀ ਲੀਵਰ ਦੇ ਲੱਛਣ ਹੋ ਸਕਦੇ ਹਨ। ਲੀਵਰ ਦੇ ਰੋਗਾਂ ਨੂੰ ਪਹਿਚਾਨਣ ਲਈ ਸਮੇਂ-ਸਮੇਂ 'ਤੇ ਚਮੜੀ ਅਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹੋ।
2. ਪੇਟ ਦਰਦ
ਫੈਟੀ ਲੀਵਰ ਦੀ ਸਮੱਸਿਆ ਹੋਣ 'ਤੇ ਵਾਰ-ਵਾਰ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਜੇ ਤੁਹਾਨੂੰ ਵੀ ਵਾਰ-ਵਾਰ ਪੇਟ ਦਰਦ ਰਹਿੰਦਾ ਹੈ ਤਾਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਓ ਅਤੇ ਡਾਕਟਰੀ ਜਾਂਚ ਕਰਵਾਓ। ਇਸ ਨਾਲ ਪੇਟ ਦੇ ਉਪਰੀ ਸੱਜੇ ਭਾਗ 'ਚ ਜਾਂ ਪਸਲੀਆਂ ਦੇ ਸੱਜੇ ਭਾਗ 'ਚ ਦਰਦ ਹੁੰਦਾ ਹੈ।
3. ਥਕਾਵਟ
ਲੀਵਰ ਸਬੰਧੀ ਸਮੱਸਿਆ ਹੋਣ 'ਤੇ ਥਕਾਵਟ, ਚੱਕਰ ਆਉਣਾ, ਯਾਦਦਾਸ਼ਤ ਘੱਟ ਹੋਣਾ, ਦਿਮਾਗੀ ਕਮਜ਼ੋਰੀ ਆਦਿ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਨ੍ਹਾਂ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਾ ਕਰੋ।
4. ਭੁੱਖ ਘੱਟ ਲੱਗਣਾ
ਭਾਰ ਘੱਟ ਹੋਣਾ ਜਾਂ ਫਿਰ ਭੁੱਖ ਘੱਟ ਲੱਗਣਾ ਵੀ ਫੈਟੀ ਲੀਵਰ ਦੇ ਲੱਛਣ ਹਨ। ਇਸ ਸਮੱਸਿਆ 'ਚ ਰੋਗੀ ਬਹੁਤ ਕਮਜ਼ੋਰ ਹੋ ਜਾਂਦਾ ਹੈ।
5. ਪਾਚਨ 'ਚ ਗੜਬੜੀ
ਲੀਵਰ ਸਬੰਧੀ ਸਮੱਸਿਆ ਹੋਣ 'ਤੇ ਖਾਣੇ ਦਾ ਠੀਕ ਤਰ੍ਹਾਂ ਨਾਲ ਨਾ ਪਚਣਾ ਅਤੇ ਐਸੀਡਿਟੀ ਦੀ ਸਮੱਸਿਆ ਹੋਣ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਖੀਰਾ, ਜਾਣੋ ਖੀਰਾ ਖਾਣ ਦੇ ਫਾਇਦੇ
NEXT STORY