ਨਵੀਂ ਦਿੱਲੀ— ਸਾਈਲੇਂਟ ਹਾਰਟ ਅਟੈਕ ਇਕ ਗੰਭੀਰ ਬੀਮਾਰੀ ਹੈ ਜੋ ਦਿਲ ਦੇ ਦੌਰੇ ਤੋਂ ਬਿਲਕੁਲ ਉਲਟ ਹੁੰਦਾ ਹੈ ਕਿਉਂਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਛਾਤੀ 'ਚ ਜਲਣ ਜਾਂ ਫਿਰ ਦਰਦ ਹੁੰਦਾ ਹੈ ਪਰ ਸਾਈਲੇਂਟ ਹਾਰਟ ਅਟੈਕ 'ਚ ਅਜਿਹਾ ਨਹੀਂ ਹੁੰਦਾ। ਮਰੀਜ਼ ਨੂੰ ਪਤਾ ਨਹੀਂ ਚਲਦਾ ਕਿ ਉਸ ਨਾਲ ਕੀ ਹੋ ਰਿਹਾ ਹੈ। ਇਸ ਦੇ ਲੱਛਣਾਂ ਨੂੰ ਪਹਿਚਾਨ ਕੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਸਾਈਲੇਂਟ ਅਟੈਕ ਦੇ ਲੱਛਣ ਬਹੁਤ ਹੀ ਸਾਧਾਰਣ ਹੁੰਦੇ ਹਨ। ਇਨ੍ਹਾਂ ਪਤਾ ਚਲਣਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਾਈਲੇਂਟ ਅਟੈਕ ਆਉਣ ਦੇ ਕਾਰਣ, ਲੱਛਣ ਅਤੇ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਇਨ੍ਹਾਂ ਤਿੰਨਾਂ ਗੱਲਾਂ ਬਾਰੇ ਪਤਾ ਹੋਣ ਦੇ ਬਾਅਦ ਹੀ ਤੁਸੀਂ ਖੁਦ ਨੂੰ ਇਸ ਖਤਰਨਾਕ ਬੀਮਾਰੀ ਤੋਂ ਸੁਰੱਖਿਅਤ ਰੱਖ ਸਕਦੇ ਹੋ।
ਕੀ ਹੈ ਸਾਈਲੇਂਟ ਹਾਰਟ ਅਟੈਕ
ਇਕ ਸੋਧ ਮੁਤਾਬਕ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ ਨੂੰ ਸਾਈਲੈਂਟ ਹਾਰਟ ਅਟੈਕ ਸਭ ਤੋਂ ਜ਼ਿਆਦਾ ਹੁੰਦਾ ਹੈ। ਜਦੋਂ ਵੀ ਖੂਨ ਦਾ ਪ੍ਰਵਾਹ ਕੋਰਨਰੀ ਧਮਨੀਆਂ ਦੇ ਉਲਟ ਹੋ ਜਾਂਦਾ ਹੈ ਤਾਂ ਵਿਅਕਤੀ 'ਚ ਸਾਈਲੇਂਟ ਹਾਰਟ ਅਟੈਕ ਦੀ ਸੰਭਾਵਨਾ ਵਧ ਜਾਂਦੀ ਹੈ। ਸਾਈਲੇਂਟ ਅਟੈਕ 'ਚ ਵਿਅਕਤੀ ਨੂੰ ਛਾਤੀ 'ਚ ਦਰਦ ਨਹੀਂ ਹੁੰਦੀ। ਇਸ ਲਈ ਵਿਅਕਤੀ ਨੂੰ ਪਤਾ ਹੀ ਨਹੀਂ ਚਲਦਾ ਕਿ ਉਸ ਨੂੰ ਸਾਈਲੇਂਟ ਹਾਰਟ ਅਟੈਕ ਆਇਆ ਹੈ ਜਾਂ ਨਹੀਂ। ਹਾਰਟ ਅਟੈਕ ਦੇ ਜ਼ਿਆਦਾਤਰ ਮਾਮਲਿਆਂ 'ਚ ਵਿਅਕਤੀ ਨੂੰ 25 ਪ੍ਰਤੀਸ਼ਤ ਕੇਸਾਂ 'ਚ ਸਾਈਲੇਂਟ ਹਾਰਟ ਅਟੈਕ ਹੀ ਆਉਂਦਾ ਹੈ। ਇਸ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਸਾਈਲੇਂਟ ਅਟੈਕ ਆਉਣ 'ਤੇ ਦਿਮਾਗ ਨੂੰ ਸਤਰਕ ਕਰਨ ਵਾਲੀਆਂ ਨਸਾਂ 'ਚ ਸਮੱਸਿਆ ਆ ਜਾਂਦੀ ਹੈ। ਇਸ ਵਜ੍ਹਾ ਨਾਲ ਮਰੀਜ਼ ਸਾਈਲੇਂਟ ਹਾਰਟ ਅਟੈਕ ਨੂੰ ਮਹਿਸੂਸ ਹੀ ਨਹੀਂ ਕਰ ਪਾਉਂਦਾ। ਇਨ੍ਹਾਂ ਹੀ ਨਹੀਂ ਵਧਦੀ ਉਮਰ ਜਾਂ ਡਾਇਬਿਟੀਜ਼ ਦੇ ਮਰੀਜਾਂ ਨੂੰ ਆਟੋਨੋਮਿਕ ਨਿਊਰੋਪੈਥੀ ਦੇ ਕਾਰਣ ਛਾਤੀ 'ਚ ਜਲਣ ਅਤੇ ਦਰਦ ਦਾ ਅਹਿਸਾਸ ਨਹੀਂ ਹੁੰਦਾ।
ਸਾਈਲੇਂਟ ਹਾਰਟ ਅਟੈਕ ਦੇ ਲੱਛਣ
1. ਥਕਾਵਟ
ਸਾਈਲੇਂਟ ਹਾਰਟ ਆਉਣ ਦੀ ਸਥਿਤੀ 'ਚ ਬਲੱਡ ਸਰਕੁਲੇਸ਼ਨ ਠੀਕ ਨਹੀਂ ਹੋ ਪਾਉਂਦਾ ਜਿਸ ਨਾਲ ਮਾਸਪੇਸ਼ੀਆਂ 'ਤੇ ਜ਼ਰੂਰਤ ਤੋਂ ਜ਼ਿਆਦਾ ਦਬਾਬ ਪੈਣ ਲੱਗਦਾ ਹੈ। ਇਸ ਕਾਰਣ ਵਿਅਕਤੀ ਨੂੰ ਥਕਾਵਟ ਮਹਿਸੂਸ ਹੋਣ ਲੱਗਦੀ ਹੈ।
2. ਪੇਟ ਖਰਾਬ ਹੋਣਾ
ਅਜਿਹੀ ਸਥਿਤੀ 'ਚ ਕਈ ਵਾਰ ਕੁਝ ਲੋਕਾਂ ਨੂੰ ਪੇਟ ਖਰਾਬ, ਜੀ ਮਿਚਲਾਉਣਾ, ਉਲਟੀ ਦੀ ਸਮੱਸਿਆ ਵੀ ਹੋਣ ਲੱਗਦੀ ਹੈ। ਜੇ ਤੁਹਾਨੂੰ ਕਦੇਂ ਵੀ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।
3. ਬੇਚੈਨੀ
ਗਰਦਨ 'ਚ ਦਰਦ, ਗਲੇ 'ਚ ਜਕੜਣ ਅਤੇ ਬੇਚੈਨੀ ਹੋਣਾ ਵੀ ਸਾਈਲੇਂਟ ਅਟੈਕ ਦੇ ਲੱਛਣ ਹਨ। ਸਰੀਰ 'ਚ ਅਚਾਨਕ ਆਏ ਇਨ੍ਹਾਂ ਬਦਲਾਵਾਂ ਨੂੰ ਨਜ਼ਰ ਅੰਦਾਜ ਨਾ ਕਰੋ।
ਸਾਈਲੇਂਟ ਹਾਰਟ ਅਟੈਕ ਦੇ ਕਾਰਣ
- ਆਇਲੀ ਫੂਡ
- ਕਸਰਤ ਨਾ ਕਰਨਾ
- ਸ਼ਰਾਬ ਅਤੇ ਸਿਗਰਟਨੋਸ਼ੀ
- ਤਣਾਅ ਰਹਿਣਾ
ਸਾਈਲੇਂਟ ਹਾਰਟ ਅਟੈਕ ਦੇ ਘਰੇਲੂ ਉਪਚਾਰ
1. ਆਂਵਲਾ
ਸਾਈਲੇਂਟ ਹਾਰਟ ਅਟੈਕ ਤੋਂ ਬਚਣ ਲਈ ਆਂਵਲੇ ਨੂੰ ਆਪਣੀ ਡਾਇਟ 'ਚ ਸ਼ਾਮਲ ਕਰੋ। 2 ਆਂਵਲੇ ਲਓ ਅਤੇ ਇਸ ਨੂੰ ਕੱਟ ਕੇ ਧੁੱਪ 'ਚ ਸੁੱਕਣ ਲਈ ਰੱਖ ਦਿਓ। ਫਿਰ ਇਸ ਨੂੰ ਮਿਕਸੀ 'ਚ ਪੀਸ ਕੇ ਇਸ ਦਾ ਪਾਊਡਰ ਬਣਾ ਲਓ। ਰੋਜ਼ਾਨਾ ਦਿਨ 'ਚ 2 ਵਾਰ 1 ਗਲਾਸ ਪਾਣੀ ਜਾਂ ਦੁੱਧ 'ਚ ਆਂਵਲੇ ਨੂੰ ਮਿਲਾ ਕੇ ਪੀਓ।

2. ਅਦਰਕ
ਰੋਜ਼ਾਨਾ ਅਦਰਕ ਖਾਣ ਨਾਲ ਦਿਲ ਸਬੰਧੀ ਸਮੱਸਿਆਵਾਂ ਨਹੀਂ ਹੁੰਦੀ। ਇਸ 'ਚ ਮੌਜੂਦ ਐਂਟੀ ਸੈਪਟਿਕ ਅਤੇ ਐਂਟੀ ਆਕਸੀਡੈਂਟ ਗੁਣ ਸਰੀਰ ਨੂੰ ਕਈ ਰੋਗਾਂ ਨਾਲ ਲੜਣ ਦੀ ਤਾਕਤ ਦਿੰਦੇ ਹਨ।

3. ਗ੍ਰੀਨ ਟੀ
ਰੋਜ਼ਾਨਾ ਗ੍ਰੀਨ ਟੀ ਦੀ ਵਰਤੋਂ ਕਰਨ ਨਾਲ ਸਰੀਰ 'ਚ ਮੌਜੂਦ ਨਸਾਂ ਅਤੇ ਧਮਨੀਆਂ ਨੂੰ ਤਾਕਤ ਮਿਲਦੀ ਹੈ। ਇਸ ਨਾਲ ਸਰੀਰ 'ਚ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਨਾਲ ਹੋਣ ਲੱਗਦਾ ਹੈ, ਜਿਸ ਨਾਲ ਹਾਰਟ ਅਟੈਕ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।

ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY