ਨਵੀਂ ਦਿੱਲੀ— ਦੰਦ ਚਿਹਰੇ ਦੀ ਖੂਬਸੂਰਤੀ ਦਾ ਖਾਸ ਹਿੱਸਾ ਹੁੰਦੇ ਹਨ। ਇਸ ਲਈ ਅਕਸਰ ਡਾਕਟਰ ਦਿਨ 'ਚ ਦੋ ਵਾਰੀ ਬੁਰਸ਼ ਕਰਨ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਬੁਰਸ਼ ਕਰਨ ਦੇ ਸਹੀ ਸਮੇਂ ਬਾਰੇ ਜਾਣਦੇ ਹੋ? ਕਈ ਵਾਰੀ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਅੱਜ ਅਸੀਂ ਤੁਹਾਨੂੰ ਇਨ੍ਹਾਂ ਗਲਤੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਕਰ ਕੇ ਤੁਹਾਡੇ ਦੰਦ ਜਵਾਨੀ 'ਚ ਹੀ ਡਿੱਗ ਸਕਦੇ ਹਨ।
1. ਜੇ ਤੁਸੀਂ ਖਾਣਾ ਖਾਣ ਦੇ ਤੁਰੰਤ ਮਗਰੋਂ ਬੁਰਸ਼ ਕਰਦੇ ਹੋ ਤਾਂ ਇਹ ਆਦਤ ਤੁਹਾਡੇ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਖਾਣਾ ਖਾਣ ਮਗਰੋਂ ਮੂੰਹ ਦਾ ਪੀ. ਐੱਚ. ਪੱਧਰ ਨੋਰਮਲ ਤੋਂ ਘੱਟ ਜਾਂਦਾ ਹੈ ਇਸ ਲਈ ਇਸ ਸਮੇਂ ਬੁਰਸ਼ ਕਰਨਾ ਖਤਰਨਾਕ ਹੋ ਸਕਦਾ ਹੈ।
2. ਲੋਕ ਅਕਸਰ ਇਕ ਹੀ ਜਗ੍ਹਾ ਤੋਂ ਦੰਦਾਂ 'ਤੇ ਬੁਰਸ਼ ਕਰਦੇ ਹਨ ਅਤੇ ਮੂੰਹ ਦੇ ਪੂਰੇ ਹਿੱਸੇ 'ਤੇ ਬਰਾਬਰ ਧਿਆਨ ਨਹੀਂ ਦਿੰਦੇ। ਜਿਸ ਕਾਰਨ ਦੰਦ ਸਮੇਂ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ।
3. ਲੋਕ ਅਕਸਰ ਜਲਦੀ-ਜਲਦੀ 'ਚ ਦੰਦਾਂ 'ਤੇ ਪ੍ਰੈਸ਼ਰ ਨਾਲ ਬੁਰਸ਼ ਕਰਦੇ ਹਨ। ਇਸ ਨਾਲ ਦੰਦਾਂ ਅਤੇ ਮਸੂੜਿਆਂ 'ਤੇ ਬੁਰਾ ਅਸਰ ਪੈਂਦਾ ਹੈ।
4. ਕੁਝ ਲੋਕਾਂ ਦੰਦਾਂ ਨੂੰ ਚਮਕਾਉਣ ਲਈ ਬਹੁਤ ਦੇਰ ਤੱਕ ਬੁਰਸ਼ ਕਰਦੇ ਹਨ। ਜਦਕਿ ਡਾਕਟਰਾਂ ਮੁਤਾਬਕ ਸਿਰਫ ਦੋ ਮਿੰਟ ਤੱਕ ਹੀ ਬੁਰਸ਼ ਕਰਨਾ ਚਾਹੀਦਾ ਹੈ।
ਗਰਮੀਆਂ 'ਚ ਸਰੀਰ ਨੂੰ ਪਾਣੀ ਨਾਲੋਂ ਜ਼ਿਆਦਾ ਇਨ੍ਹਾਂ ਚੀਜ਼ਾਂ ਦੀ ਹੈ ਜ਼ਰੂਰਤ
NEXT STORY