ਨਵੀਂ ਦਿੱਲੀ—ਕੀ ਵੱਧੇ ਹੋਏ ਪੇਟ ਕਾਰਨ ਤੁਸੀਂ ਵੀ ਆਪਣੀ ਪਸੰਦੀਦਾ ਜੀਨਸ ਨਹੀਂ ਪਾ ਰਹੇ ਹੋ? ਪੇਟ ਦੀ ਚਰਬੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। ਕੁਝ ਲੋਕ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੇ ਬੈਲੀ ਫੈਟ ਕਾਰਨ ਹੀ ਖੁਦ ਹੀ ਘਰ ਨੂੰ ਕੈਦ ਕਰ ਲਿਆ ਹੈ। ਹਾਲਾਂਕਿ ਪੇਟ ਦੀ ਚਰਬੀ ਘੱਟ ਕਰਨਾ ਇੰਨਾ ਔਖਾ ਨਹੀਂ ਹੈ। ਤੁਸੀਂ ਚਾਹੋ ਤਾਂ ਬਹੁਤ ਸਾਰੇ ਅਜਿਹੇ ਘਰੇਲੂ ਉਪਾਅ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵਧਿਆ ਹੋਇਆ ਪੇਟ ਕੰਟਰੋਲ ਕਰ ਸਕਦੀ ਹੈ। ਪੇਟ ਦੀ ਚਰਬੀ ਦਾ ਅਸਰ ਸਿੱਧਾ ਸਾਡੀ ਪਰਸਨੈਲਿਟੀ 'ਤੇ ਪੈਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਜੇਕਰ ਤੁਹਾਡੇ ਪੇਟ ਦੇ ਆਲੇ-ਦੁਆਲੇ ਚਰਬੀ ਜਮ੍ਹਾ ਹੋ ਰਹੀ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਪਰ ਚੰਗੀ ਗੱਲ ਇਹ ਹੈ ਕਿ ਇਸ ਚਰਬੀ ਨੂੰ ਘੱਟ ਕਰਨ ਦੇ ਕਈ ਘਰੇਲੂ ਉਪਾਅ ਮੌਜੂਦ ਹਨ। ਘਰੇਲੂ ਉਪਾਵਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ ਕਿ ਇਸ ਨਾਲ ਕਿਸੇ ਤਰ੍ਹਾਂਦੇ ਸਾਈਡ-ਇਫੈਕਟ ਦਾ ਖਤਰਾ ਨਹੀਂ ਹੁੰਦਾ ਹੈ। ਜੇਕਰ ਤੁਸੀਂ ਵਾਕਏ ਆਪਣੀ ਵੈਸਟਰਨ ਲਾਈਨ 'ਤੇ ਵੱਧਦੀ ਚਰਬੀ ਤੋਂ ਪ੍ਰੇਸ਼ਾਨ ਹੋ ਤਾਂ ਇਹ ਡਰਿੰਕ ਕੁਝ ਹੀ ਦਿਨਾਂ 'ਚ ਤੁਹਾਡੀ ਇਸ ਟੈਨਸ਼ਨ ਨੂੰ ਦੂਰ ਕਰ ਦੇਵੇਗੀ।
ਕਿਹੜੀਆਂ ਚੀਜ਼ਾਂ ਦੀ ਪਵੇਗੀ ਲੋੜ—ਇਕ ਖੀਰਾ, ਇਕ ਟੁੱਕੜਾ ਅਦਰਕ, ਤਿੰਨ ਚਾਰ ਚਮਚ ਨਿੰਬੂ ਦਾ ਰਸ, ਚਾਰ ਤੋਂ ਪੰਜ ਪਦੀਨੇ ਦੇ ਪੱਤੇ, ਇਕ ਚਮਚ ਨਮਕ, ਤਿੰਨ ਤੋਂ ਚਾਰ ਤੁਲਸੀ ਦੇ ਪੱਤੇ।
ਬਣਾਉਣ ਦੀ ਵਿਧੀ—ਸਭ ਤੋਂ ਪਹਿਲਾਂ ਖੀਰੇ ਅਤੇ ਅਦਰਤ ਨੂੰ ਚੰਗੀ ਤਰ੍ਹਾਂ ਨਾਲ ਕੱਦੂਕਸ ਕਰ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਵੱਡੇ ਗਿਲਾਸ 'ਚ ਲੈ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ ਅਤੇ ਇਸ ਡਰਿੰਕ ਨੂੰ ਦਿਨ ਭਰ ਪੀਓ। ਚੰਗੀ ਗੱਲ ਇਹ ਹੈ ਕਿ ਇਕ ਡਰਿੰਕ ਦਾ ਕੋਈ ਨੁਕਸਾਨ ਨਹੀਂ ਹੈ। ਤੁਸੀਂ ਚਾਹੋ ਤਾਂ ਇਸ ਨੂੰ ਆਪਣੀ ਲਾਈਫ ਸਟਾਈਲ ਦਾ ਹਿੱਸਾ ਵੀ ਬਣਾ ਸਕਦੇ ਹੋ।
ਤੁਸੀਂ ਵੀ ਬੈਠਦੇ ਹੋ ਲੱਤਾਂ ਕਰਾਸ ਕਰਕੇ ਤਾਂ ਹੋ ਜਾਓ ਸਾਵਧਾਨ!
NEXT STORY