ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਲੋਕ ਲੱਤਾਂ ਕਰਾਸ ਕਰਦੇ ਬੈਠ ਜਾਂਦੇ ਹਨ। ਖਾਸ ਕਰਕੇ ਲੜਕੀਆਂ ਇਸ ਪੋਜੀਸ਼ਨ 'ਚ ਬੈਠਣਾ ਅਤੇ ਕੰਫਰਟੇਬਲ ਸਮਝਦੀ ਹੈ ਪਰ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਨਾਲ ਬੈਠਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਅਜਿਹਾ ਅਸੀਂ ਨਹੀਂ ਖੋਜ 'ਚ ਕਿਹਾ ਗਿਆ ਹੈ।
ਇਕ ਖੋਜ ਮੁਤਾਬਕ ਲੱਕਾਂ ਨੂੰ ਕਰਾਸ ਕਰਦੇ ਬੈਠਣ ਨਾਲ ਲਕਵਾ ਹੋ ਸਕਦਾ ਹੈ ਕਿਉਂਕਿ Peroneal Nerve Palsy ਤੁਹਾਡੇ ਪੈਰਾਂ 'ਚ ਮੂਵਮੈਂਟ ਨੂੰ ਬਾਧਿਤ ਕਰ ਦਿੰਦਾ ਹੈ ਅਤੇ ਖੂਨ ਦਾ ਵਹਾਅ ਵੀ ਠੀਕ ਢੰਗ ਨਾਲ ਨਹੀਂ ਹੋ ਪਾਉਂਦਾ ਹੈ। ਜੇਕਰ ਤੁਸੀਂ ਜਲਦੀ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਇਸ ਤਰ੍ਹਾਂ ਬਿਲਕੁੱਲ ਨਾ ਬੈਠੇ ਕਿਉਂਕਿ ਇਸ ਤਰ੍ਹਾਂ ਨਾਲ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਨਾੜੀਆਂ ਉਭਰਨ ਲੱਗਦੀਆਂ ਹਨ ਅਤੇ ਉਸ 'ਚ ਸੋਜ ਆਉਣ ਲੱਗਦੀ ਹੈ। ਇਕ ਲੱਤ 'ਤੇ ਦੂਜੀ ਲੱਤ ਰੱਖ ਕੇ ਬੈਠਣ 'ਤੇ ਪੱਟਾਂ ਦੇ ਮਸਲਜ਼ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਇਸ ਨਾਲ ਕਮਰ 'ਚ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਜੇਕਰ ਸਿਹਤ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਇਸ ਪੋਜੀਸ਼ਨ 'ਚ ਬੈਠਣ ਤੇ ਪਰਹੇਜ਼ ਕਰੋ।
ਬਰੋਕਲੀ ਖਾਣ ਨਾਲ ਨਹੀਂ ਹੁੰਦੀ ਇਹ ਜਾਨਲੇਵਾ ਬੀਮਾਰੀ
NEXT STORY