ਨਵੀਂ ਦਿੱਲੀ— ਕਈ ਵਾਰ ਬਿਨਾ ਡਾਈਟਿੰਗ ਜਾਂ ਫਿਰ ਕੋਈ ਐਕਸਰਸਾਈਜ਼ ਕੀਤੇ ਬਿਨਾ ਤੇਜ਼ੀ ਨਾਲ ਭਾਰ ਘੱਟਣ ਲੱਗਦਾ ਹੈ। ਇਸ ਤਰ੍ਹਾਂ 2-3 ਮਹੀਨੇ ਦੇ ਵਿਚ 4-5 ਕਿਲੋ ਜਾਂ ਫਿਰ ਦਿਨੋਂ-ਦਿਨ ਘੱਟ ਹੁੰਦਾ ਭਾਰ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਸ ਨੂੰ ਨਜ਼ਰਅੰਦਾਜ਼ ਕਰਨ 'ਤੇ ਇਹ ਆਪਣੇ ਨਾਲ ਸਿਹਤ ਸਬੰਧੀ ਹੋਰ ਵੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਲੈ ਕੇ ਆਉਂਦਾ ਹੈ। ਸਹੀਂ ਸਮੇਂ 'ਤੇ ਘੱਟਦੇ ਭਾਰ ਦੇ ਪਿੱਛੇ ਹੋਣ ਵਾਲੇ ਕਾਰਨਾਂ ਦੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਨਾਲ ਸਬੰਧਿਤ ਬੀਮਾਰੀ ਦਾ ਇਲਾਜ ਕਰਕੇ ਇਸ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਆਓ ਜਾਣਦੇ ਹਾਂ ਭਾਰ ਘੱਟਣ ਦੇ ਪਿੱਛੇ ਹੋਣ ਵਾਲੇ ਕਾਰਨਾਂ ਬਾਰੇ...
1. ਡਾਇਬਿਟੀਜ਼
ਕਿਸੇ ਵੀ ਬੀਮਾਰੀ ਦੇ ਸ਼ੁਰੂਆਤੀ ਲੱਛਣ ਬਾਰੇ ਪਤਾ ਲਗਾਉਣਾ ਜਾਂ ਇਨ੍ਹਾਂ ਨੂੰ ਆਸਾਨੀ ਨਾਲ ਪਹਿਚਾਨ ਪਾਉਣਾ ਆਸਾਨ ਕੰਮ ਨਹੀਂ ਹੈ। ਇਨ੍ਹਾਂ ਵਿਚੋਂ ਇਕ ਹੈ ਡਾਇਬਿਟੀਜ਼, ਬਲੱਡ ਸ਼ੂਗਰ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਤਾਂ ਇਸ ਦਾ ਅਸਰ ਸਰੀਰ 'ਚ ਦਿਖਾਈ ਦੇਣ ਲੱਗਦਾ ਹੈ। ਭਾਰ ਤੇਜ਼ੀ ਨਾਲ ਘੱਟ ਹੋਣ ਦੇ ਨਾਲ-ਨਾਲ ਥਕਾਵਟ ਟੰਗਾਂ 'ਚ ਦਰਦ ਆਦਿ ਹੋਰ ਵੀ ਕਈ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲਦੇ ਹਨ।

2. ਥਾਈਰਾਈਡ
ਥਾਈਰਾਈਡ ਗਲੇ ਨਾਲ ਸਬੰਧਿਤ ਰੋਗ ਹੈ। ਇਸ ਰੋਗ 'ਚ ਵੀ ਭਾਰ ਜਾਂ ਤਾਂ ਘੱਟਦਾ ਹੈ ਜਾਂ ਫਿਰ ਵਧਣ ਲੱਗਦਾ ਹੈ। ਤੁਹਾਡਾ ਵੀ ਭਾਰ ਜੇ ਲਗਾਤਾਰ ਘੱਟ ਹੋ ਰਿਹਾ ਹੈ ਤਾਂ ਇਕ ਵਾਰ ਥਾਈਰਾਈਡ ਦੀ ਜਾਂਚ ਜ਼ਰੂਰ ਕਰਵਾ ਲਓ।

3. ਤਣਾਅ
ਤਣਾਅ ਉਂਝ ਤਾਂ ਕੋਈ ਬੀਮਾਰੀ ਨਹੀਂ ਹੈ ਪਰ ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਨਾਲ ਭਾਰ ਤੇਜ਼ੀ ਨਾਲ ਘੱਟਣ ਲੱਗਦਾ ਹੈ। ਇਸ ਤੋਂ ਬਚਣ ਲਈ ਯੋਗ ਅਤੇ ਮੈਡੀਟੇਸ਼ਨ ਜ਼ਰੂਰ ਕਰੋ। ਇਸ ਨਾਲ ਤਣਾਅ ਦੂਰ ਹੋ ਜਾਵੇਗਾ।

4. ਕੈਂਸਰ
ਕੈਂਸਰ ਦੀ ਸ਼ੁਰੂਆਤ 'ਚ ਪਤਾ ਲਗਾ ਪਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਸਮੇਂ 'ਤੇ ਜੇ ਇਸ ਦਾ ਪਤਾ ਨਾ ਚਲੇ ਤਾਂ ਇਹ ਅੱਗੇ ਜਾ ਕੇ ਖਤਰਨਾਕ ਸਾਬਤ ਹੋ ਸਕਦਾ ਹੈ। ਜੇ ਬਿਨਾ ਕਿਸੇ ਡਾਈਟ ਬਦਲੇ ਭਾਰ ਘੱਟ ਹੋ ਰਿਹਾ ਹੈ ਤਾਂ ਇਸ ਲਈ ਕੈਂਸਰ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।

5. ਹਾਰਮੋਨਸ 'ਚ ਬਦਲਾਅ
ਸਰੀਰ 'ਚ ਭਾਰ ਘੱਟ ਹੋਣ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ। ਤਾਂ ਇਸ ਦੇ ਪਿੱਛੇ ਦਾ ਕਾਰਨ ਹਾਰਮੋਨਸ 'ਚ ਗੜਬੜੀ ਵੀ ਹੋ ਸਕਦੀ ਹੈ।
ਮੋਟਾਪੇ ਤੋਂ ਇਲਾਵਾ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦੂਰ ਕਰਦੀ ਹੈ ਗ੍ਰੀਨ ਟੀ
NEXT STORY