ਜਲੰਧਰ— ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹੋ ਜੋ ਰੁੱਝੀ ਲਾਈਫ ਸਟਾਈਲ ਦੇ ਚਲਦੇ ਸਵੇਰ ਦਾ ਨਾਸ਼ਤਾ ਅਕਸਰ ਨਹੀਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕੀ ਤੁਸੀਂ ਜਾਣਦੇ ਹੋ ਸਵੇਰ ਦਾ ਨਾਸ਼ਤਾ ਛੱਡਣ ਵਾਲੇ ਲੋਕਾਂ ਦਾ ਭਾਰ, ਊਰਜਾ ਅਤੇ ਬਲੱਡ ਸ਼ੂਗਰ 'ਤੇ ਕਾਫੀ ਪ੍ਰਭਾਵ ਪੈਂਦਾ ਹੈ। ਅਜਿਹਾ ਕਰਨ ਨਾਲ ਨ ਸਿਰਫ ਤੁਹਾਡੇ ਮੇਟਾਬਾਲੀਜਮ 'ਚ ਫਰਕ ਪੈਂਦਾ ਹੈ ਨਾਲ ਹੀ ਤੁਹਾਡੀ ਭਾਰ 'ਚ ਵੀ ਕਾਫੀ ਫਰਕ ਪੈਂਦਾ ਹੈ। ਆਓ ਜਾਣਦੇ ਹਾਂ ਕਿ ਸਵੇਰ ਦਾ ਨਾਸ਼ਤਾ ਨਾ ਕਰਨ ਨਾਲ ਕੀ-ਕੀ ਸਮੱਸਿਆਵਾਂ ਆ ਸਕਦੀਆਂ ਹਨ।
1. ਗੈਸ
ਸਵੇਰ ਦਾ ਨਾਸ਼ਨਾ ਨਾ ਕਰਨ ਨਾਲ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਰਾਤ ਦਾ ਭੋਜਨ ਕਰਨ ਤੋਂ ਬਾਅਦ ਤੁਹਾਡਾ ਸਰੀਰ ਪੂਰੇ 8-9 ਘੰਟੇ ਤੱਕ ਭੁੱਖਾ ਰਹਿੰਦਾ ਹੈ। ਸਰੀਰ ਨੂੰ ਊਰਜਾ ਦੇਣ ਲਈ ਤੁਹਾਨੂੰ ਸਵੇਰੇ ਹੈਲਦੀ ਭੋਜਨ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਸਰੀਰ 'ਚ ਐਸਿਡ ਦਾ ਨਿਰਮਾਣ ਹੋਣ ਲੱਗਦਾ ਹੈ। ਇਸਦੀ ਵਜ੍ਹਾ ਨਾਲ ਪੇਟ ਦਰਦ ਅਤੇ ਪਿੱਤ ਵਰਗੀਆਂ ਕਈ ਪਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ।
2. ਥਕਾਵਟ
ਰਾਤ ਭਰ ਸੌਂਣ ਤੋਂ ਬਾਅਦ ਸਰੀਰ ਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਚੰਗੇ ਨਾਸ਼ਤੇ ਤੋਂ ਮਿਲਦੀ ਹੈ। ਭੋਜਨ ਨਾ ਕਰਨ ਨਾਲ ਸਰੀਰ ਸਾਰਾ ਦਿਨ ਥੱਕਿਆ ਰਹਿੰਦਾ ਹੈ।
3. ਭਾਰ ਵਧਣਾ
ਇਕ ਸਿਹਤਮੰਦ ਨਾਸ਼ਤੇ 'ਚ ਸਬਜ਼ੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ 'ਚ ਕੁਦਰਤੀ ਰੂਪ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਸਬਜ਼ੀਆਂ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਦੇ ਉਲਟ ਜੇਕਰ ਜੇ ਸਵੇਰ ਦਾ ਨਾਸ਼ਤਾ ਨਾ ਕੀਤਾ ਜਾਵੇ ਤਾਂ ਵਿਅਕਤੀ ਦਾ ਭਾਰ ਵੱਧ ਜਾਂਦਾ ਹੈ।
ਰੋਜ਼ਾਨਾ ਇਕ ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY