ਜਲੰਧਰ — ਮਸੂੜਿਆਂ ਦੀ ਸਮੱਸਿਆ ਬਹੁਤ ਹੀ ਆਮ ਸਮੱਸਿਆ ਹੈ ਅਤੇ ਇਸ ਨਾਲ ਤਕਲੀਫ ਵੀ ਬਹੁਤ ਹੁੰਦੀ ਹੈ। ਆਮਤੌਰ ਤੇ ਮਸੂੜਿਆਂ ਦੇ ਰੰਗ ਗੁਲਾਬੀ ਹੁੰਦਾ ਹੈ ਪਰ ਸੋਜ ਦੇ ਕਾਰਨ ਇਹ ਰੰਗ ਲਾਲ ਹੋ ਜਾਂਦਾ ਹੈ। ਤਕਲੀਫ ਜ਼ਿਆਦਾ ਹੋਣ 'ਤੇ ਮਸੂੜਿਆਂ 'ਚੋਂ ਖੂਨ ਵੀ ਆਉਂਦਾ ਹੈ। ਇਸ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਪੋਸ਼ਕ ਤੱਤਾਂ ਦੀ ਕਮੀ, ਮੂੰਹ ਦੇ ਰੋਗ ਆਦਿ।
ਆਓ ਜਾਣਦੇ ਹਾਂ ਇਸ ਦੇ ਘਰੇਲੂ ਇਲਾਜ ਦੇ ਬਾਰੇ।
1. ਨਮਕ ਦੇ ਪਾਣੀ ਨਾਲ ਮੂੰਹ ਧੋਣਾ
ਮੂੰਹ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਮਕ ਦੇ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਇੰਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।
2. ਲੌਂਗ
ਮਸੂੜਿਆਂ ਦੀ ਸੋਜ ਦੂਰ ਕਰਨ ਲਈ ਇਹ ਬਹੁਤ ਹੀ ਲਾਭਕਾਰੀ ਨੁਸਖਾ ਹੈ। ਇਸ 'ਚ ਸੋਡ ਦੂਰ ਕਰਨ ਦੇ ਗੁਣ ਹੁੰਦੇ ਹਨ।
3. ਬਬੂਲ ਦੇ ਛਿਲਕੇ
ਬਬੂਲ ਦੇ ਛਿਲਕੇ ਨੂੰ ਪਾਣੀ 'ਚ ਉਬਾਲ ਕੇ ਮਾਊਥਵਾਸ਼ ਵੀ ਬਣਾ ਸਕਦੇ ਹੋ। ਇਸ ਨੂੰ ਦਿਨ ਦੋ ਤੋਂ ਤਿੰਨ ਵਾਰ ਇਸਤੇਮਾਲ ਕਰੋ।
4. ਕੈਸਟਰ ਦਾ ਤੇਲ(ਅਰੰਡੀ ਦਾ ਤੇਲ)
ਦੰਦਾਂ ਦੇ ਦਰਦ ਵਾਲੇ ਹਿੱਸੇ 'ਤੇ ਇਸਨੂੰ ਲਗਾਉਣ ਦਰਦ ਅਤੇ ਸੋਜ ਤੋਂ ਅਰਾਮ ਮਿਲਦਾ ਹੈ।
5. ਅਦਰਕ
ਅਦਰਕ 'ਚ ਸੋਜ ਵਿਰੋਧੀ ਗੁਣ ਹੁੰਦੇ ਹਨ ਜੋ ਕਿ ਮਸੂੜਿਆਂ ਦੀ ਸੋਜ ਅਤੇ ਮੂੰਹ ਦੇ ਬੈਕਟੀਰਿਆ ਤੋਂ ਬਚਾਉਂਦਾ ਹੈ।
6. ਨਿੰਬੂ ਦਾ ਪਾਣੀ
ਮਸੂੜਿਆਂ ਦੀ ਸੋਜ ਤੋਂ ਅਰਾਮ ਪਾਉਣ ਲਈ ਰੋਜ਼ ਸਵੇਰੇ ਨਿੰਬੂ ਦੇ ਪਾਣੀ ਨਾਲ ਕੁਰਲੀ ਕਰੋ।
7. ਐਲੋਵੇਰਾ
ਇਹ ਮਸੂੜਿਆਂ ਦੀ ਸੋਜ ਦੂਰ ਕਰਨ, ਮਸੂੜਿਆਂ 'ਚੋਂ ਖੂਨ ਆਉਣਾ ਅਤੇ ਮੂੰਹ ਦੇ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਸਹਾਇਕ ਹੁੰਦੀ ਹੈ।
8. ਸਰੌਂ ਦਾ ਤੇਲ
ਸਰੌਂ ਦੇ ਤੇਲ 'ਚ ਖੋੜ੍ਹਾ ਨਮਕ ਮਿਲਾ ਕੇ ਮਸੂੜਿਆਂ 'ਤੇ ਲਗਾਓ। ਇਸ ਨੂੰ ਸਮੱਸਿਆਂ ਦੇ ਠੀਕ ਹੋਣ ਤੱਕ ਲਗਾਓ।
9. ਹਾਈਡਰੋਜਨ ਪੈਰਾਓਕਸਾਈਡ
ਇਹ ਕਿਸੇ ਵੀ ਦੁਕਾਨ 'ਤੇ ਅਸਾਨੀ ਨਾਲ ਮਿਲ ਜਾਂਦੀ ਹੈ। ਇਸਨੂੰ ਪਾਣੀ ਦੇ ਨਾਲ ਮਿਲਾ ਕੇ ਹਫਤੇ 'ਚ ਦੋ ਵਾਰ ਕੁਰਲੀ ਕਰੋ।
10. ਟੀ-ਟ੍ਰੀ ਤੇਲ
ਇਸ ਤੇਲ ਦੇ ਨਾਲ ਮਸੂੜਿਆਂ ਦੀ ਮਾਲਸ਼ ਕਰਨੀ ਚਾਹੀਦੀ ਹੈ। ਇਹ ਬਿਨ੍ਹਾਂ ਕਿਸੇ ਨੁਕਸਾਨ ਦੇ ਸੋਜ ਨੂੰ ਘੱਟ ਕਰਦਾ ਹੈ।
ਸਵੇਰੇ ਉੱਠਦੇ ਹੀ ਨਾ ਕਰੋ ਇਹ ਗਲਤੀਆਂ ਨਹੀ ਤਾਂ...
NEXT STORY