ਜਲੰਧਰ (ਬਿਊਰੋ) : ਹਲਦੀ ਦੇ ਬਿਨ੍ਹਾਂ ਖਾਣੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਕੱਚੀ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਲਈ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਵੀ ਹਲਦੀ ਕਾਰਗਰ ਦਵਾਈ ਹੈ।
1.ਗੈਸ ਦੀ ਪਰੇਸ਼ਾਨੀ
ਢਿੱਡ ਦਰਦ ਜਾਂ ਗੈਸ ਹੋਣ 'ਤੇ ਤੁਸੀਂ ਕੱਚੀ ਹਲਦੀ ਦੀ ਵਰਤੋਂ ਕਰ ਸਕਦੇ ਹੋ। ਕੱਚੀ ਹਲਦੀ ਨੂੰ ਲੱਸਣ ਅਤੇ ਦੇਸੀ ਘਿਓ 'ਚ ਮਿਲਾ ਕੇ ਖਾਓ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।
2. ਸਰਦੀ-ਖੰਘ ਅਤੇ ਜ਼ੁਕਾਮ
ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ। ਇਸ ਨਾਲ ਨੀਂਦ ਵਧੀਆ ਆਉਂਦੀ ਹੈ ਅਤੇ ਸਰਦੀ ਦੂਰ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦੁੱਧ 'ਚ ਗੁੜ ਜਾਂ ਖੰਡ ਮਿਕਸ ਕਰਕੇ ਵੀ ਪੀ ਸਕਦੇ ਹੋ। ਹਲਦੀ ਵਾਲਾ ਦੁੱਧ ਪੀਣ ਤੋਂ ਬਾਅਦ ਪਾਣੀ ਬਿਲਕੁੱਲ ਵੀ ਨਾ ਪੀਓ।
3. ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਦੂਰ ਕਰਨ ਲਈ ਕੱਚੀ ਹਲਦੀ ਦੀ ਵਰਤੋਂ ਕਰੋ। ਇਸ ਦੇ ਲਈ 1ਛੋਟਾ ਚਮਚ ਕੱਚੀ ਹਲਦੀ ਦਾ ਪੇਸਟ, ਅੱਧਾ ਛੋਟਾ ਚਮਚ ਲੱਸਣ ਪੇਸਟ ਅਤੇ 1 ਛੋਟਾ ਚਮਚ ਗੁੜ ਮਿਲਾਓ। ਇਸ ਮਿਸ਼ਰਨ ਦੀ ਵਰਤੋਂ ਦਿਨ 'ਚ ਦੋ ਵਾਰ ਕਰੋ।
ਪੜ੍ਹੋ ਇਹ ਵੀ ਖਬਰ - Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ
ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’
4. ਪਾਚਨ ਕਿਰਿਆ ਠੀਕ ਰਹਿੰਦੀ
ਕੱਚੀ ਹਲਦੀ ਹਾਜ਼ਮੇ ਨੂੰ ਦਰੁਸਤ ਕਰਨ ਵਿਚ ਮਦਦ ਕਰਦੀ ਹੈ। ਇਸ ‘ਚ ਮੌਜੂਦ ਗੁਣਕਾਰੀ ਤੱਤ ਪਾਚਨ ਕਿਰਿਆ ਨੂੰ ਮਜਬੂਤ ਬਣਾਉਂਦੇ ਹਨ। ਕੱਚੀ ਹਲਦੀ ਦਾ ਇਸਤੇਮਾਲ ਭੋਜਨ ਪਚਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾ ਸਕਦਾ ਹੈ।
5. ਅੱਖਾਂ ਅਤੇ ਗਠੀਏ ਦੇ ਰੋਗ ਤੋਂ ਰਾਹਤ
ਕੱਚੀ ਹਲਦੀ ਇਨਫਲੇਮੇਟਰੀ ਗੁਣਾਂ ਨਾਲ ਭਰੀ ਹੁੰਦੀ ਹੈ, ਜੋ ਗਠੀਏ ਅਤੇ ਅੱਖਾਂ ਦੀ ਇਨਫੈਕਸ਼ਨ ਦੂਰ ਕਰਨ ‘ਚ ਲਾਭਕਾਰੀ ਹੈ। ਕੱਚੀ ਹਲਦੀ ਆਯੁਰਵੈਦਿਕ ਔਸ਼ਧੀ ਹੈ, ਇਸਦਾ ਨੁਕਸਾਨ ਨਹੀਂ ਬਲਕਿ ਲਾਭ ਹੀ ਹਨ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ
ਪੜ੍ਹੋ ਇਹ ਵੀ ਖਬਰ - Beauty Tips: ਰਿਬੌਂਡਿੰਗ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਵਾਲ਼ ਹੋ ਜਾਣਗੇ ਖ਼ਰਾਬ
6. ਚਮੜੀ ਲਈ ਵਧੀਆ
ਕੱਚੀ ਹਲਦੀ ‘ਚ ਮੌਜੂਦ ਐਂਟੀਂਆਕਸੀਡੈਂਟ ਚਮੜੀ ਲਈ ਗੁਣਕਾਰੀ ਹਨ। ਕੱਚੀ ਹਲਦੀ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਚਮੜੀ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਅੱਜ ਦਾ ਨਹੀਂ ਸਗੋਂ ਸਭ ਤੋਂ ਪੁਰਾਣਾ ਹੈ। ਹਵਾ ਦੇ ਪ੍ਰਦੂਸ਼ਣ ਨਾਲ ਪੈਦਾ ਹੋਈਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕੱਚੀ ਹਲਦੀ ਵਧੇਰੇ ਕਾਰਗਰ ਹੈ।
7. ਦਰਦ ਤੋਂ ਦਿਵਾਉਂਦੀ ਨਿਜਾਤ
ਕੱਚੀ ਹਲਦੀ ‘ਦਰਦ ਨਿਵਾਰਕ’ ਹੁੰਦੀ ਹੈ। ਜੋੜਾਂ ਦੇ ਦਰਦ ਦੀ ਪਰੇਸ਼ਾਨੀ, ਸੱਟ ਦੀ ਦਰਦ, ਪੁਰਾਣੀ ਸੱਟ ਦੀ ਪੀੜ ਮੁੜ ਉੱਭਰ ਆਉਣੀ ਜਿਹੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਯੋਗ ਮੰਨੀ ਗਈ ਕੱਚੀ ਹਲਦੀ ਨੂੰ ਗਰਮ ਦੁੱਧ ‘ਚ ਉਬਾਲ ਕੇ ਪੀਤਾ ਜਾਵੇ ਤਾਂ ਇਸਦੀ ਕੋਈ ਰੀਸ ਈ ਨਹੀਂ। ਵੈਸੇ ਸਿਆਲ ‘ਚ ਗਰਮ ਦੁੱਧ ‘ਚ ਹਲਦੀ ਪਾ ਕੇ ਪੀਣ ਨਾਲ ਨਜ਼ਲੇ ਜ਼ੁਕਾਮ ਦੀ ਦਿੱਕਤ ਪਰੇ ਹੀ ਰਹਿੰਦੀ ਹੈ।
ਪੜ੍ਹੋ ਇਹ ਵੀ ਖਬਰ - ਜੋੜਾਂ ਦਾ ਦਰਦ ਤੇ ਭਾਰ ਘਟਾਉਣ ’ਚ ਮਦਦ ਕਰਦੈ ‘ਨਾਰੀਅਲ ਦਾ ਤੇਲ’, ਜਾਣੋ ਹੋਰ ਵੀ ਫਾਇਦੇ
8. ਖੂਨ ਕਰਦੀ ਸਾਫ਼
ਕੱਚੀ ਹਲਦੀ ਖੂਨ ਨੂੰ ਸਾਫ਼ ਕਰਨ ਲਈ ਪ੍ਰਮੁੱਖ ਸ੍ਰੋਤ ਹੈ। ਕਈ ਮਾਹਰਾਂ ਵੱਲੋਂ ਕੀਤੇ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਹਲਦੀ ਸਰੀਰ ‘ਚ ਲਹੂ ਨੂੰ ਸਵੱਛ ਬਣਾਉਣ ਲਈ ਲਾਭਦਾਇਕ ਹੈ।
ਅਖਰੋਟ ਖਾਣ ਨਾਲ ਦਿਮਾਗ ਹੁੰਦਾ ਹੈ ਤੇਜ਼, ਸਰੀਰ ਦੀਆਂ ਕਈ ਬੀਮਾਰੀਆਂ ਵੀ ਕਰਦਾ ਦੂਰ
NEXT STORY