ਨਵੀਂ ਦਿੱਲੀ— ਸਫੇਦ ਦਾਗ ਇਕ ਅਜਿਹੀ ਸਮੱਸਿਆ ਹੈ ਜੋ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ। ਇਹ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਹੋ ਸਕਦੀ ਹੈ। ਇਸਦਾ ਸਮੇਂ ਰਹਿੰਦੇ ਇਲਾਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇਹ ਸਮੱਸਿਆ ਵਧ ਜਾਂਦੀ ਹੈ। ਕਈ ਲੋਕ ਇਸ ਬੀਮਾਰੀ ਨਾਲ ਬੀਮਾਰ ਵਿਅਕਤੀ ਦੇ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ ਪਰ ਇਹ ਕੋਈ ਛੂਤ ਦੀ ਬੀਮਾਰੀ ਨਹੀਂ ਹੈ ਅਤੇ ਨਾ ਹੀ ਇਹ ਹੱਥ ਲਗਾਉਣ ਨਾਲ ਫੈਲਦੀ ਹੈ। ਸਫੇਦ ਦਾਗਾਂ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਮੋਜੂਦ ਹਨ ਪਰ ਇਨਾਂ ਤੋਂ ਕਾਫੀ ਹੋਲੀ ਹੋਲੀ ਫਰਕ ਪੈਂਦਾ ਹੈ। ਅਜਿਹੇ 'ਚ ਲਾਲ ਮਿੱਟੀ ਦਾ ਇਸਤੇਮਾਲ ਕਰਕੇ 1 ਮਹੀਨੇ 'ਚ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਮੱਗਰੀ
- 1 ਚਮਚ ਅਦਰਕ ਦਾ ਰਸ
- 2 ਚਮਚ ਲਾਲ ਮਿੱਟੀ
ਵਿਧੀ
ਲਾਲ ਮਿੱਟੀ 'ਚ ਅਦਰਕ ਦਾ ਰਸ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਇਸ ਨੂੰ ਪ੍ਰਭਾਵਿਤ ਥਾਂਵਾਂ 'ਤੇ ਲਗਾਓ। ਫਿਰ 2 ਮਿੰਟ ਤੱਕ ਹਲਕੇ ਹੱਥਾਂ ਨਾਲ ਮਸਾਜ ਕਰ ਲਓ ਅਤੇ ਫਿਰ ਸੁੱਕਣ ਦਿਓ। ਰੋਜ਼ਾਨਾ ਅਜਿਹਾ ਕਰਨ ਨਾਲ ਸਫੇਦ ਦਾਗ ਜਲਦੀ ਠੀਕ ਹੋ ਜਾਂਦੇ ਹਨ। ਲਾਲ ਮਿੱਟੀ 'ਚ ਕਾਪਰ ਜ਼ਿਆਦਾ ਮਾਤਰਾ 'ਚ ਹੁੰਦੀ ਹੈ। ਜੋ ਚਮੜੀ 'ਚ ਮੇਲੇਨਿਨ ਦੇ ਨਿਰਮਾਣ ਨੂੰ ਵਧਾਉਂਦੀ ਹੈ ਅਤੇ ਅਦਰਕ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ ਜਿਸ ਨਾਲ ਸਫੇਦ ਦਾਗ ਵਾਲੀ ਥਾਂ 'ਤੇ ਬਲੱਡ ਸਹੀ ਤਰੀਕੇ ਨਾਲ ਪਹੁੰਚਦਾ ਹੈ। ਇਨ੍ਹਾਂ ਦੋਹਾਂ ਦਾ ਮਿਸ਼ਰਣ ਲਗਾਉਣ ਨਾਲ 15 ਦਿਨ ਦੇ ਅੰਦਰ ਦਾਗ 'ਚ ਫਰਕ ਦਿੱਖਣ ਨੂੰ ਮਿਲੇਗਾ।
ਸਾਵਧਾਨੀਆਂ
ਇਸ ਉਪਾਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰੋਗੀ ਨੂੰ ਜ਼ਿਆਦਾ ਮਿਰਚ ਮਸਾਲਾ, ਤਲਿਆ ਹੋਇਆ, ਮਾਸ ਮੱਛੀ ਅਤੇ ਸ਼ਰਾਬ ਦੀ ਵਰਤੋ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਇੱਥੋ ਤੱਕ ਕਿ ਖਾਣੇ 'ਚ ਨਮਕ ਦਾ ਇਸਤੇਮਾਲ ਵੀ ਨਾ ਕਰੋ। ਇਸ ਉਪਾਅ ਨੂੰ ਕਰਨ ਨਾਲ ਹੋਮਿਓਪੈਥੀ ਦਵਾਈ ਦਾ ਅਸਰ ਵੀ ਦੋਗੁਣੀ ਤੇਜ਼ੀ ਨਾਲ ਹੋਣ ਲਗਦਾ ਹੈ।
ਇਨ੍ਹਾਂ ਬੀਮਾਰੀਆਂ ਤੋਂ ਬਚਾਉਂਦਾ ਹੈ ਦੋ ਚਮਚ ਗੌਮੂਤਰ
NEXT STORY