ਨਵੀਂ ਦਿੱਲੀ— ਕੁਝ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੈ ਪਰ ਸਫਰ 'ਤੇ ਜਾਂਦੇ ਸਮੇਂ ਉਲਟੀਆਂ ਜਾਂ ਜੀ ਮਿਚਲਾਉਣ ਕਾਰਨ ਉਹ ਆਪਣੇ ਇਸ ਸ਼ੌਂਕ ਨੂੰ ਪੂਰਾ ਨਹੀਂ ਕਰ ਪਾਉਂਦੇ। ਬਸ ਜਾਂ ਗੱਡੀ 'ਚ ਸਫਰ ਕਰਨ ਦੌਰਾਨ ਹੋਣ ਵਾਲੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਡਰਦੇ ਉਹ ਜ਼ਿਆਦਾ ਲੰਬੇ ਸਫਰ 'ਤੇ ਜਾਣਾ ਪਸੰਦ ਨਹੀਂ ਕਰਦੇ। ਜੇ ਤੁਸੀਂ ਵੀ ਕਿਸੇ ਲੰਬੇ ਸਫਰ ਤੇ ਜਾਣ ਤੋਂ ਡਰਕੇ ਹੋ ਤਾਂ ਅੱਜ ਅਸੀਂ ਤੁਹਾਨੂੰ 5 ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਇਨ੍ਹਾਂ ਨੂੰ ਅਪਣਾਉਣ ਨਾਲ ਤੁਹਾਡਾ ਸਫਰ ਆਰਾਮਦਾਇਕ ਬਣ ਜਾਵੇਗਾ। ਤਾਂ ਆਓ ਜਾਣਦੇ ਹਾਂ ਉਹ ਕਿਹੜੇ ਉਪਾਅ ਹਨ ਜੋ ਸਫਰ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਛੁਟਕਾਰਾ ਦੇ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਨਿੰਬੂ ਦੇ ਛਿਲਕੇ
ਸਫਰ 'ਤੇ ਜਾਂਦੇ ਸਮੇਂ ਆਪਣੇ ਨਾਲ 1 ਨਿੰਬੂ ਜ਼ਰੂਰ ਰੱਖੋ। ਜਦੋਂ ਵੀ ਮਨ ਖਰਾਬ ਹੋਵੇ ਤਾਂ ਨਿੰਬੂ ਦੇ ਛਿਲਕੇ ਨੂੰ ਕੱਢ ਕੇ ਸੁੰਘ ਲਓ। ਇੰਝ ਕਰਨ ਨਾਲ ਉਲਟੀ ਆਉਣੀ ਬੰਦ ਹੋ ਜਾਵੇਗੀ।
2. ਮਸਾਲੇਦਾਰ ਚੀਜ਼ ਨਾ ਖਾਓ
ਘਰ 'ਚੋਂ ਬਾਹਰ ਕਿਤੇ ਦੂਰ ਜਾਂਦੇ ਸਮੇਂ ਮਸਾਲੇਦਾਰ ਚੀਜ਼ਾਂ ਨਾ ਖਾਓ ਕਿਉਂਕਿ ਅਜਿਹਾ ਖਾਣਾ ਪਚਣ 'ਚ ਜ਼ਿਆਦਾ ਸਮਾਂ ਲੈਂਦਾ ਹੈ। ਖਾਣਾ ਨਾ ਪਚਣ ਕਾਰਨ ਉਲਟੀ ਆਉਣ ਵਰਗੀ ਸਮੱਸਿਆ ਹੁੰਦੀ ਹੈ। ਅਜਿਹੇ 'ਚ ਕਦੇਂ ਵੀ ਸਫਰ 'ਤੇ ਜਾਂਦੇ ਸਮੇਂ ਮਸਾਲੇਦਾਰ ਅਤੇ ਅਜਿਹਾ ਖਾਣਾ ਨਾ ਖਾਓ ਜੋ ਪਚੇ ਨਾ।
3. ਲੌਂਗ
ਥੋੜ੍ਹੀ ਜਿਹੇ ਲੌਂਗ ਲਓ ਅਤੇ ਇਸ ਨੂੰ ਪੀਸ ਕੇ ਡੱਬੀ 'ਚ ਰੱਖ ਲਓ। ਸਫਰ 'ਤੇ ਜੇ ਤੁਹਾਡਾ ਮਨ ਖਰਾਬ ਜਾਂ ਉਲਟੀ ਵਰਗੀਆਂ ਸਮੱਸਿਆ ਹੋਵੇ ਤਾਂ 1 ਚੁਟਕੀ ਲੌਂਗ 'ਚ ਖੰਡ ਅਤੇ ਕਾਲਾ ਨਮਕ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਕੁਝ ਹੀ ਸਮੇਂ 'ਚ ਜੀ ਮਿਚਲਾਉਣਾ ਬੰਦ ਹੋ ਜਾਵੇਗਾ।
4. ਅਦਰਕ
ਅਦਰਕ 'ਚ ਐਂਟੀਮੇਟਿਕ ਗੁਣ ਹੁੰਦੇ ਹਨ ਜੋ ਉਲਟੀ ਅਤੇ ਚੱਕਰ ਆਉਣ ਤੋਂ ਬਚਾਉਂਦਾ ਹੈ। ਸਫਰ ਦੌਰਾਨ ਜੀ ਮਿਚਲਾਉਣ 'ਤੇ ਅਦਰਕ ਦੀ ਗੋਲੀਆਂ ਜਾਂ ਫਿਰ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਹੋਵੇਗੀ। ਜੇ ਹੋ ਸਕੇ ਤਾਂ ਅਦਰਕ ਆਪਣੇ ਨਾਲ ਹੀ ਰੱਖੋ। ਜੇ ਘਬਰਾਹਟ ਹੋਵੇ ਤਾਂ ਇਸ ਨੂੰ ਥੋੜ੍ਹਾ-ਥੋੜ੍ਹਾ ਖਾਂਦੇ ਰਹੋ।
5. ਨਿੰਬੂ
ਨਿੰਬੂ 'ਚ ਮੌਜੂਦ ਸਿਟ੍ਰਿਕ ਐਸਿਡ ਉਲਟੀ ਅਤੇ ਜੀਅ ਮਿਚਲਾਉਣ ਦੀ ਸਮੱਸਿਆ ਨੂੰ ਰੋਕਦੇ ਹਨ। 1 ਕੱਪ ਗਰਮ ਪਾਣੀ 'ਚ 1 ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਓ। ਜੇ ਤੁਸੀਂ ਚਾਹੋ ਤਾਂ ਨਮਕ ਦੀ ਥਾਂ 'ਤੇ ਸ਼ਹਿਦ ਵੀ ਮਿਲਾ ਕੇ ਪੀ ਸਕਦੇ ਹੋ। ਯਾਤਰਾ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਇਹ ਇਕ ਕਾਰਗਾਰ ਇਲਾਜ਼ ਹੈ।
6. ਤਾਜ਼ੀ ਹਵਾ
ਟ੍ਰੈਵਲ ਕਰਦੇ ਸਮੇਂ ਸਿਰ ਨੂੰ ਪਿੱਛੇ ਰੱਖ ਕੇ ਆਰਾਮ ਦੀ ਮੁਦਰਾ 'ਚ ਬੈਠੋ। ਖਿੜਕੀ ਵਾਲੀ ਸਾਈਡ ਬੈਠੋ ਇਸ ਨਾਲ ਤਾਜ਼ੀ ਹਵਾ ਮਿਲੇਗੀ।
ਕਾਲੀ ਮਿਰਚ ਅਤੇ ਅਦਰਕ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY