ਨਵੀਂ ਦਿੱਲੀ (ਬਿਊਰੋ)- ਗੁੜ ਦੀ ਤਾਸੀਰ ਗਰਮ ਅਤੇ ਸੁਆਦ ਮਿੱਠਾ ਹੁੰਦਾ ਹੈ। ਗੁੜ 'ਚ ਆਇਰਨ, ਸੇਲੇਨੀਅਮ, ਫੋਲੇਟ, ਕੈਲਸ਼ੀਅਮ ਅਤੇ ਵਿਟਾਮਿਨ ਬੀ12 ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਇਸ ਲਈ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਇਸ ਦਾ ਜ਼ਿਆਦਾ ਮਾਤਰਾ 'ਚ ਅਤੇ ਗਲਤ ਸਮੇਂ 'ਤੇ ਸੇਵਨ ਕਰਨ ਨਾਲ ਸਰੀਰ ਨੂੰ ਕੁਝ ਨੁਕਸਾਨ ਹੋ ਸਕਦੇ ਹਨ। ਇਸ ਲਈ ਜਾਣੋ ਕਦੋਂ ਤੇ ਕਿੰਨਾ ਮਾਤਰਾ 'ਚ ਇਸ ਦਾ ਸੇਵਨ ਕਰਨਾ ਚਾਹੀਦ ਹੈ ਅਤੇ ਕਿਸ ਨੂੰ ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਗੁੜ ਕਦੋਂ ਅਤੇ ਕਿੰਨਾ ਖਾਣਾ ਚਾਹੀਦਾ ਹੈ?
ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਗੁੜ ਜਾਂ ਗੁੜ ਦੀਆਂ ਬਣੀਆਂ ਚੀਜ਼ਾਂ ਖਾ ਸਕਦੇ ਹੋ। ਇਸ ਦੇ ਨਾਲ ਹੀ ਰਾਤ ਨੂੰ ਇਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਕ ਦਿਨ ਵਿੱਚ 60 ਗ੍ਰਾਮ ਤੋਂ ਵੱਧ ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਡਾਇਬੀਟੀਜ਼
ਸ਼ੂਗਰ ਦੇ ਮਰੀਜ਼ਾਂ ਨੂੰ ਗੁੜ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਜ਼ਿਆਦਾ ਸੇਵਨ ਖੂਨ 'ਚ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ। ਇਸ ਲਈ ਹਾਈ ਸ਼ੂਗਰ ਲੈਵਲ ਵਿੱਚ ਇਸ ਦਾ ਸੇਵਨ ਨਾ ਕਰੋ।

ਪਾਚਨ
ਗੁੜ ਦੇ ਜ਼ਿਆਦਾ ਸੇਵਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਨਾਲ ਕਬਜ਼ ਹੋ ਸਕਦੀ ਹੈ।

ਇਹ ਵੀ ਪੜ੍ਹੋ : ਸਰਦੀਆਂ 'ਚ ਹੋਰ ਵੱਧ ਜਾਂਦੀ ਹੈ ਗੋਡਿਆਂ ਦੇ ਦਰਦ ਦੀ ਬੀਮਾਰੀ, ਇੰਝ ਕਰੋ ਬਚਾਅ ਤੇ ਰਾਹਤ ਦੇ ਉਪਾਅ
ਭਾਰ ਵਧਣਾ
ਜੇਕਰ ਤੁਸੀਂ ਸਰੀਰ ਦਾ ਭਾਰ ਘੱਟ ਕਰ ਰਹੇ ਹੋ ਤਾਂ ਗੁੜ ਖਾਣ ਤੋਂ ਪਰਹੇਜ਼ ਕਰੋ। ਇਸ 'ਚ ਸ਼ੂਗਰ ਅਤੇ ਕਾਰਬੋਹਾਈਡਰੇਟ ਪਾਏ ਜਾਂਦੇ ਹਨ। ਸੀਮਤ ਮਾਤਰਾ 'ਚ ਗੁੜ ਦਾ ਸੇਵਨ ਨਾ ਕਰਨ ਨਾਲ ਸਰੀਰ ਦਾ ਮੋਟਾਪਾ ਵਧ ਸਕਦਾ ਹੈ।

ਨੱਕ 'ਚੋਂ ਖੂਨ ਵਗਣਾ
ਗੁੜ ਦੇ ਜ਼ਿਆਦਾ ਸੇਵਨ ਨਾਲ ਨੱਕ 'ਚ ਸੋਜ ਅਤੇ ਖੂਨ ਆ ਸਕਦਾ ਹੈ। ਇਹ ਪ੍ਰਭਾਵ ਵਿੱਚ ਬਹੁਤ ਗਰਮ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ, ਖਾਸ ਤੌਰ 'ਤੇ ਗਰਮੀਆਂ 'ਚ, ਨੱਕ 'ਚੋਂ ਖੂਨ ਵਹਿ ਸਕਦਾ ਹੈ।

ਇਸ ਲਈ ਤੁਹਾਨੂੰ ਗੁੜ ਦਾ ਸੇਵਨ ਸੀਮਿਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਰਦੀ ਦੇ ਮੌਸਮ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਖਾਓ ‘ਚਵਨਪਰਾਸ਼’, ਹੋਣਗੇ ਕਈ ਫ਼ਾਇਦੇ
NEXT STORY