ਜਲੰਧਰ - ਹਾਰਟ ਅਟੈਕ ਵਰਗੀ ਖ਼ਤਰਨਾਕ ਬੀਮਾਰੀ ਪਹਿਲਾਂ ਸਿਰਫ਼ ਬਜ਼ੁਰਗਾਂ ਵਿੱਚ ਦੇਖਣ ਨੂੰ ਮਿਲਦੀ ਸੀ ਪਰ ਹੁਣ ਇਹ ਬੀਮਾਰੀ 30-40 ਸਾਲ ਦੇ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਇਹ ਖ਼ਤਰਨਾਕ ਬੀਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਅਜਿਹਾ ਗੈਰ-ਸਿਹਤਮੰਦ ਜੀਵਨ ਸ਼ੈਲੀ, ਕਸਰਤ ਦੀ ਕਮੀ, ਘੱਟ ਨੀਂਦ ਲੈਣ ਕਾਰਨ ਹੁੰਦਾ ਹੈ, ਜਿਸ ਦਾ ਅਸਰ ਦਿਲ 'ਤੇ ਪੈਂਦਾ ਹੈ। ਹਾਰਟ ਅਟੈਕ ਤੋਂ ਇਲਾਵਾ ਨੌਜਵਾਨ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਸਿਹਤਮੰਦ ਜੀਵਨ ਸ਼ੈਲੀ ਜ਼ਰੂਰੀ ਹੈ। ਇਸ ਤੋਂ ਇਲਾਵਾ ਜਵਾਨੀ ਵਿੱਚ ਦਿਲ ਦਾ ਦੌਰਾ ਪੈਣ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਕਾਰਨ ਅਤੇ ਤੁਸੀਂ ਦਿਲ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹੋ...
ਬਲੱਡ ਸ਼ੂਗਰ ਦਾ ਪੱਧਰ
ਖਾਣ-ਪੀਣ ਦੀਆਂ ਆਦਤਾਂ ਬਦਲਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਵਧਦਾ ਬਲੱਡ ਸ਼ੂਗਰ ਲੈਵਲ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ, ਜਿਸ ਕਾਰਨ ਨਾੜੀਆਂ 'ਚ ਚਰਬੀ ਜਮ੍ਹਾ ਹੋਣ ਲੱਗਦੀ ਹੈ ਅਤੇ ਬਲਾਕੇਜ ਹੋ ਜਾਂਦੀ ਹੈ। ਅਜਿਹਾ ਹੋਣ ਕਾਰਨ ਹਾਰਟ ਅਟੈਕ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਹਾਈ ਬਲੱਡ ਪ੍ਰੈਸ਼ਰ
ਹਾਰਟ ਅਟੈਕ ਹੋਣ ਦਾ ਕਾਰਨ ਹਾਈ ਬਲੱਡ ਪ੍ਰੈਸ਼ਰ ਵੀ ਹੈ। ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਮੋਟੀਆਂ ਹੋਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਜਦੋਂ ਕੋਈ ਵਿਅਕਤੀ ਸਖ਼ਤ ਮਿਹਨਤ ਕਰਦਾ ਹੈ ਤਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ।
ਮੋਟਾਪਾ
ਹਾਰਟ ਅਟੈਕ ਹੋਣ ਦਾ ਕਾਰਨ ਤੁਹਾਡਾ ਵੱਧਦਾ ਹੋਇਆ ਭਾਰ ਯਾਨੀ ਮੋਟਾਪਾ ਵੀ ਹੋ ਸਕਦਾ ਹੈ। ਮੋਟਾਪਾ ਜਾਂ ਲਗਾਤਾਰ ਵੱਧ ਰਿਹਾ ਤੁਹਾਡਾ ਭਾਰ ਦਿਲ ਲਈ ਹਾਨੀਕਾਰਨ ਹੁੰਦਾ ਹੈ। ਖਾਣ-ਪੀਣ ਅਤੇ ਸੌਣ ਦੀਆਂ ਗ਼ਲਤ ਆਦਤਾਂ ਦੇ ਕਾਰਨ ਨੌਜਵਾਨਾਂ ਦੇ ਸਰੀਰ 'ਚ ਚਰਬੀ ਜਮ੍ਹਾਂ ਹੋ ਜਾਂਦੀ ਹੈ। ਅਜਿਹੇ 'ਚ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਦਿਲ ਦਾ ਦੌਰਾ ਪੈ ਸਕਦਾ ਹੈ।
ਸਿਗਰਟ ਅਤੇ ਸ਼ਰਾਬ
ਸਿਗਰਟ ਅਤੇ ਸ਼ਰਾਬ ਪੀਣ ਵਰਗੀਆਂ ਆਦਤਾਂ ਵੀ ਹਾਰਟ ਅਟੈਕ ਆਉਣ ਦਾ ਸਭ ਤੋਂ ਵੱਡਾ ਕਾਰਨ ਹਨ। ਸਿਗਰਟ ਪੀਣ ਨਾਲ ਨਿਕਲਣ ਵਾਲੇ ਧੂਏ 'ਚ ਪਾਏ ਜਾਣ ਵਾਲੇ ਰਸਾਇਣ ਨਾੜੀਆਂ ਵਿੱਚ ਦਾਖ਼ਲ ਹੋ ਜਾਂਦੇ ਹਨ ਅਤੇ ਖ਼ੂਨ ਨੂੰ ਗਾੜ੍ਹਾ ਕਰਨ ਦਾ ਕੰਮ ਕਰਦੇ ਹਨ। ਇਸ ਕਾਰਨ ਥੱਕੇ ਬਣਨ ਲੱਗਦੇ ਹਨ, ਜੋ ਹਾਰਟ ਅਟੈਕ ਹੋਣ ਦਾ ਕਾਰਨ ਹੈ।
ਤਣਾਅ ਦੀ ਸਮੱਸਿਆ
ਅੱਜ-ਕੱਲ੍ਹ ਦੇ ਨੌਜਵਾਨ ਤਣਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ। ਤਣਾਅ ਸਰੀਰ ਵਿੱਚ ਮੌਜੂਦ ਕੋਰਟੀਸੋਲ ਅਤੇ ਐਡਰੇਨਾਲੀਨ ਨੂੰ ਚਾਲੂ ਕਰਦਾ ਹੈ, ਜੋ ਸਮੇਂ ਦੇ ਨਾਲ ਧਮਨੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਵਿਅਕਤੀ ਨੂੰ ਤਣਾਅ, ਅਨਿੰਦਰਾ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨਾਲ ਦਿਲ ਦਾ ਦੌਰਾ ਪੈ ਜਾਂਦਾ ਹੈ।
ਮੱਛਰ ਦੇ ਕੱਟਣ ਨਾਲ ਚਮੜੀ ’ਤੇ ਪੈਣ ਲੱਗੇ ਨੇ ਧੱਫੜ? ਇਨ੍ਹਾਂ ਨੁਸਖ਼ਿਆਂ ਨਾਲ ਤੁਰੰਤ ਪਾਓ ਰਾਹਤ
NEXT STORY