ਨਵੀਂ ਦਿੱਲੀ— ਲਾਈਫ ਸਟਾਈਲ ਬਦਲਣ ਕਾਰਨ ਲੋਕ ਹਰ ਚੀਜ਼ ਫੈਸ਼ਨ ਦੇ ਹਿਸਾਬ ਨਾਲ ਖਰੀਦਣ ਲੱਗੇ ਹਨ। ਇਨ੍ਹਾਂ 'ਚੋਂ ਇਕ ਚੀਜ਼ ਹੈ ਫੁਟਵਿਅਰ। ਲੋਕ ਇਸ ਨੂੰ ਫੈਸ਼ਨ, ਸਟਾਈਲ ਅਤੇ ਲੁੱਕ ਦੇ ਹਿਸਾਬ ਨਾਲ ਖਰੀਦਦੇ ਹਨ ਪਰ ਇਹ ਨਹੀਂ ਦੇਖਦੇ ਕਿ ਇਹ ਉਨ੍ਹਾਂ ਲਈ ਕੰਫਰਟ ਵੀ ਹੈ ਜਾਂ ਨਹੀਂ। ਤੁਹਾਨੂੰ ਹਮੇਸ਼ਾ ਅਜਿਹੇ ਫੁਟਵਿਅਰ ਖਰੀਦਣੇ ਚਾਹੀਦੇ ਹਨ ਜਿਸ ਨੂੰ ਪਹਿਣਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਹੋਵੇ। ਗਲਤ ਸਾਈਜ਼ ਅਤੇ ਸਟਾਈਲ ਦੇ ਪਹਿਣਨ ਨਾਲ ਨਾ ਸਿਰਫ ਪੈਰਾਂ 'ਚ ਦਰਦ ਹੁੰਦਾ ਹੈ ਸਗੋਂ ਇਸ ਨਾਲ ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣਨ ਦੇ ਬਾਅਦ ਤੁਸੀਂ ਕਦੇ ਵੀ ਫੈਸ਼ਨ ਅਤੇ ਲੁੱਕ ਦੇ ਹਿਸਾਬ ਨਾਲ ਫੁਟਵਿਅਰ ਨਹੀਂ ਪਹਿਣੋਗੇ।
1. ਐਥਲੀਟ ਫੁਟ ਰੋਗ
ਐਥਲੀਟ ਫੁਟ ਰੋਗ ਪੈਰਾਂ ਦੀਆਂ ਉਂਗਲੀਆਂ ਵਿਚ ਹੁੰਦਾ ਹੈ। ਇਹ ਬੀਮਾਰੀ ਕਵਕ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਸਮੱਸਿਆ ਦੇ ਹੋਣ 'ਤੇ ਪੈਰਾਂ 'ਚ ਖਾਰਸ਼ ਅਤੇ ਜਲਣ ਹੁੰਦੀ ਹੈ। ਨੈਰੋ ਸ਼ੂਜ਼ ਪਹਿਣਨ 'ਤੇ ਉਂਗਲੀਆਂ ਦੇ ਵਿਚ ਪਸੀਨਾ ਨਿਕਲਣ ਲੱਗਦਾ ਹੈ ਜੋ ਇਨਫੈਕਸ਼ਨ ਦਾ ਕਾਰਨ ਬਣਦਾ ਹੈ।

2. ਫੁਟ ਕੋਰਨ
ਇਹ ਸਮੱਸਿਆ ਪੈਰਾਂ ਦੇ ਤਲਿਆਂ ਜਾਂ ਫਿਰ ਉਂਗਲੀਆਂ 'ਚ ਹੁੰਦੀ ਹੈ ਜੋ ਗੰਢ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਜਦੋਂ ਤੁਸੀਂ ਜੁਰਾਬਾ ਦੇ ਨਾਲ ਤੰਗ ਜੁੱਤੇ ਪਹਿਣਦੇ ਹੋ ਤਾਂ ਉਦੋਂ ਪੈਰਾਂ 'ਚ ਗੋਖਰੂ ਦੀ ਸਮੱਸਿਆ ਹੁੰਦੀ ਹੈ। ਇਹ ਸਮੱਸਿਆ ਜ਼ਿਆਦਾਤਰ ਪੈਰਾਂ ਦੀ ਵੱਡੀ ਉਂਗਲੀ 'ਚ ਹੁੰਦੀ ਹੈ ਪਰ ਇਹ ਦੂਜੀ ਉਂਗਲੀਆਂ 'ਚ ਵੀ ਹੋ ਸਕਦਾ ਹੈ।

3. ਡਾਇਬਿਟਿਕ ਫੁਟ
ਜਿਨ੍ਹਾਂ ਲੋਕਾਂ ਨੂੰ ਡਾਇਬਿਟੀਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਦੇ ਪੈਰਾਂ 'ਚ ਡਾਇਬਿਟਿਕ ਫੁਟ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇਸ ਬੀਮਾਰੀ ਦੇ ਹੋਣ 'ਤੇ ਪੈਰਾਂ 'ਚ ਖਾਰਸ਼ ਅਤੇ ਜਲਣ ਦਾ ਅਹਿਸਾਸ ਨਹੀਂ ਹੁੰਦਾ। ਤੰਗ ਜੁੱਤੇ ਪਹਿਣਨ 'ਤੇ ਵੀ ਇਹ ਜਖਮ 'ਚ ਬਦਲਣ ਲੱਗਦਾ ਹੈ।

4. ਹੈਮਰ ਟੋਅ
ਇਸ ਸਮੱਸਿਆ ਦੇ ਹੋਣ 'ਤੇ ਪੈਰਾਂ ਦੀਆਂ ਉਂਗਲੀਆਂ ਮੁੜਣ ਲੱਗਦੀਆਂ ਹਨ। ਇਸ ਰੋਗ ਨਾਲ ਅੰਗੂਠੇ ਦੇ ਨਾਲ ਵਾਲੀ ਉਂਗਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਅਤੇ ਵਿਚ ਵਾਲੀ ਉਂਗਲੀ 'ਤੇ ਜ਼ਿਆਦਾ ਦਬਾਅ ਪੈਣ ਕਾਰਨ ਦਰਦ ਵੀ ਹੋ ਸਕਦਾ ਹੈ। ਇਹ ਸਮੱਸਿਆ ਵੀ ਜ਼ਿਆਦਾ ਤੰਗ ਜੁੱਤੇ ਪਹਿਣਨ ਕਾਰਨ ਹੁੰਦੀ ਹੈ।

5. ਅੱਡੀ 'ਚ ਗੰਢ
ਇਸ ਸਮੱਸਿਆ ਦੇ ਹੋਣ 'ਤੇ ਗੰਭੀਰ ਦਰਦ ਹੁੰਦਾ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅੱਡੀ ਦੇ ਥੱਲੇ ਦੀ ਹੱਡੀ ਦਾ ਵਿਕਾਸ ਹੁੰਦੀ ਹੈ। ਇਹ ਸਮੱਸਿਆ ਪੈਰਾਂ ਦੀ ਲੰਬਾਈ ਦੇ ਨਾਲ ਮਾਸਪੇਸ਼ੀਆਂ ਅਤੇ ਅੱਡੀਆਂ ਦੇ ਨਾਲ ਜੁੜੀ ਹੁੰਦੀ ਹੈ।

ਕੱਚਾ ਅੰਬ ਖਾਣ ਦੇ ਇਹ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
NEXT STORY