ਨਵੀਂ ਦਿੱਲੀ— ਬੇਲ ਦੇ ਜੂਸ 'ਚ ਕੈਲਸ਼ੀਅਮ, ਫਾਸਫੋਰਸ, ਫਾਈਬਰ, ਪ੍ਰੋਟੀਨ, ਆਇਰਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਇਸ ਲਈ ਇਸ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ 'ਚ ਪੂਰਾ ਦਿਨ ਠੰਡਕ ਅਤੇ ਐਨਰਜੀ ਬਣੀ ਰਹਿੰਦੀ ਹੈ। ਇਸ ਦੇ ਫਾਇਦੇ ਤਾਂ ਸਾਰੇ ਹੀ ਜਾਣਦੇ ਹੀ ਹੈ ਪਰ ਇਸ ਦੀ ਵਰਤੋਂ ਕੁਝ ਲੋਕਾਂ ਲਈ ਹਾਨੀਕਾਰਕ ਵੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ-ਕਿਹੜੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਬੇਲ ਦਾ ਜੂਸ।
1. ਡਾਇਬਿਟੀਜ਼ ਦੇ ਰੋਗੀਆਂ ਲਈ
ਬੇਲ ਦਾ ਫਲ ਜ਼ਿਆਦਾ ਮਿੱਠਾ ਹੋਣ ਕਾਰਨ ਡਾਇਬਿਟੀਜ਼ ਦੇ ਰੋਗੀਆਂ ਲਈ ਹਾਨੀਕਾਰਕ ਹੁੰਦਾ ਹੈ ਅਤੇ ਬਾਜ਼ਾਰ 'ਚੋਂ ਮਿਲਣ ਵਾਲੇ ਬੇਲ ਦੇ ਜੂਸ 'ਚ ਤਾਂ ਕਾਫੀ ਮਾਤਰਾ 'ਚ ਖੰਡ ਹੁੰਦੀ ਹੈ। ਇਸ ਲਈ ਡਾਇਬਿਟੀਜ਼ ਰੋਗੀਆਂ ਨੂੰ ਇਸ ਦੇ ਰਸ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।
2. ਗਰਭ ਅਵਸਥਾ
ਗਰਭਵਤੀ ਔਰਤਾਂ ਨੂੰ ਇਸ ਦਾ ਜੂਸ ਪੀਣ ਨਾਲ ਕਾਫੀ ਨੁਕਸਾਨ ਪਹੁੰਚ ਸਕਦਾ ਹੈ ਕਿਉਂਕਿ ਇਸ ਨਾਲ ਗਰਭਪਾਤ ਹੋਣ ਦਾ ਖਤਰਾ ਹੁੰਦਾ ਹੈ। ਇਸ ਦੇ ਇਲਾਵਾ ਜਿਹੜੀਆਂ ਔਰਤਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ ਉਨ੍ਹਾਂ ਲਈ ਵੀ ਇਹ ਹਾਨੀਕਾਰਕ ਹੁੰਦਾ ਹੈ।
3. ਸਰਜਰੀ ਦੇ ਦੌਰਾਨ ਹਾਨੀਕਾਰਕ
ਜਿਨ੍ਹਾਂ ਲੋਕਾਂ ਦੀ ਸਰਜਰੀ ਹੋਣੀ ਹੋਵੇ ਜਾਂ ਫਿਰ ਹੋ ਚੁੱਕੀ ਹੋਵੇ ਉਨ੍ਹਾਂ ਨੂੰ ਕੁਝ ਹਫਤੇ ਤਕ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ ਦੀ ਵਰਤੋਂ ਨਾਲ ਬਲੱਡ ਸ਼ੂਗਰ ਲੈਵਲ ਵਧ ਜਾਂਦਾ ਹੈ। ਜਿਸ ਨਾਲ ਰੋਗੀ ਨੂੰ ਨੁਕਸਾਨ ਪਹੁੰਚ ਸਕਦਾ ਹੈ।
4. ਥਾਈਰਾਈਡ ਦੇ ਰੋਗੀਆਂ ਨੂੰ
ਥਾਈਰਾਈਡ ਦੀ ਮੈਡੀਸਿਨ ਲੈਣ ਵਾਲੇ ਰੋਗੀਆਂ 'ਤੇ ਇਸ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਜੇ ਕੋਈ ਥਾਈਰਾਈਡ ਦੀ ਦਵਾਈ ਲੈ ਰਿਹਾ ਹੈ ਤਾਂ ਉਸ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
5. ਕਬਜ਼ ਦੇ ਰੋਗੀ ਨੂੰ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਬੇਲ ਦਾ ਜੂਸ ਨਹੀਂ ਲੈਣਾ ਚਾਹੀਦਾ। ਆਮ ਲੋਕਾਂ ਨੂੰ ਵੀ ਇਕ ਵਾਰ 'ਚ ਇਕ ਗਲਾਸ ਪੀਣ ਚਾਹੀਦਾ ਹੈ। ਜ਼ਿਆਦਾ ਮਾਤਰਾ 'ਚ ਪੀਣ ਨਾਲ ਪੇਟ 'ਚ ਦਰਦ, ਸੋਜ ਅਤੇ ਪੇਟ ਫੁੱਲਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਇਨ੍ਹਾਂ ਤਰੀਕਿਆਂ ਨਾਲ ਬਣਿਆ ਭੋਜਨ ਹੁੰਦਾ ਹੈ ਸਿਹਤ ਲਈ ਹਾਨੀਕਾਰਕ
NEXT STORY