ਨਵੀਂ ਦਿੱਲੀ- ਗੁਣਾਂ ਨਾਲ ਭਰਪੂਰ ਲਸਣ ਜਿੱਥੇ ਖਾਣੇ ਦੇ ਸੁਆਦ ਨੂੰ ਵਧਾਉਂਧਾ ਹੈ, ਉਥੇ ਹੀ ਇਹ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਲਸਣ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਲਸਣ ਵਿੱਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ, ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟ ਦੇ ਨਾਲ ਨਾਲ ਐਲੀਸਿਨ , ਸੈਲੇਨੀਅਮ, ਇਜਾਇਨ ਫਾਸਫੋਰਸ, ਆਇਰਨ ਵੀ, ਵਿਟਾਮਿਨ-ਏ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਨੂੰ ਦਿਲ ਦੀਆਂ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦੇ ਹਨ।
/__opt__aboutcom__coeus__resources__content_migration__mnn__images__2019__06__garlic-bulbs-and-cloves-peeled-bowl-a8376ae4c8004bc896db42719e036d3f.jpg)
ਇੰਝ ਕਰੋ ਕੱਚੇ ਲਸਣ ਦੀ ਵਰਤੋਂ
ਲਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਕੱਚਾ ਖਾਣ ਦੀ ਸੋਚ ਰਹੇ ਹੋ ਤਾਂ 2 ਤੁਰੀਆਂ ਤੋਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਕੱਚਾ ਲਸਣ ਜ਼ਿਆਦਾ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਇਥੇ ਦੱਸ ਦੇਈਏ ਕਿ ਲਸਣ ਦੇ ਜ਼ਿਆਦਾ ਫਾਇਦੇ ਲੈਣ ਲਈ ਹਮੇਸ਼ਾ ਲਸਣ ਨੂੰ ਖ਼ਾਲੀ ਪੇਟ ਕੱਚਾ ਖਾਣਾ ਚਾਹੀਦਾ ਹੈ। ਇਸ ਨੂੰ ਤੁਸੀਂ ਅੱਗ 'ਤੇ ਭੁੰਨ ਕੇ ਵੀ ਖਾ ਸਕਦੇ ਹੋ। ਕੱਚਾ ਲਸਣ ਖਾਣ ਲਈ ਸਭ ਤੋਂ ਪਹਿਲਾਂ 2 ਤੁਰੀਆਂ ਨੂੰ 10 ਮਿੰਟ ਲਈ ਕੱਟ ਕੇ ਰੱਖ ਲਵੋ। ਫਿਰ ਉਸ ਤੋਂ ਬਾਅਦ ਪਾਣੀ ਨਾਲ ਇਸ ਦਾ ਸੇਵਨ ਕਰੋ।
ਜਾਣੋ ਲਸਣ ਖਾਣ ਦੇ ਫਾਇਦਿਆਂ ਬਾਰੇ
ਪੇਟ ਦੀਆਂ ਸਮੱਸਿਆਵਾਂ ਤੋਂ ਦੇਵੇ ਨਿਜਾਤ
ਲਸਣ ਪੇਟ ਦੀਆਂ ਸਮੱਸਿਆਵਾਂ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਸਮੱਸਿਆ ਲਸਣ ਖਾਣ ਨਾਲ ਠੀਕ ਹੋ ਜਾਂਦੀ ਹੈ। ਰੋਜ਼ਾਨਾ ਸਵੇਰੇ ਇਕ ਗਿਲਾਸ ਪਾਣੀ 'ਚ 2 ਤੁਰੀਆਂ ਲੱਸਣ ਦੀਆਂ ਉਬਾਲ ਕੇ ਪੀਣ ਨਾਲ ਕਬਜ਼ ਤੋਂ ਆਰਾਮ ਮਿਲਦਾ ਹੈ ਅਤੇ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।

ਹਾਈ ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ
ਲਸਣ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਣ ਵਿਚ ਸਹਾਇਕ ਹੁੰਦਾ ਹੈ ਕਿਉਂਕ ਲਸਣ ਵਿੱਚ ਬਾਇਓਐਕਟਿਵ ਸਲਫਰ ਯੋਗਿਕ, ਐੱਸ ਐੱਲਲਿਸਟਰੀਨ ਮੌਜੂਦ ਹੁੰਦਾ ਹੈ। ਜੇਕਰ ਤੁਹਾਡਾ ਵੀ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੱਚੇ ਲਸਣ ਦਾ ਸੇਵਨ ਕਰ ਸਕਦੇ ਹੋ।
ਤਣਾਅ ਤੋਂ ਮਿਲੇ ਛੁਟਕਾਰਾ
ਰੋਜ਼ਾਨਾ ਲਸਣ ਦੀ ਵਰਤੋਂ ਕਰਨ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਈ ਵਾਰ ਸਾਡੇ ਪੇਟ ਅੰਦਰ ਇਸ ਤਰ੍ਹਾਂ ਦੇ ਐਸਿਡ ਬਣਦੇ ਹਨ, ਜਿਸ ਨਾਲ ਘਬਰਾਹਟ ਹੋਣ ਲੱਗਦੀ ਹੈ। ਲਸਣ ਇਸ ਐਸਿਡ ਨੂੰ ਬਣਨ ਤੋਂ ਰੋਕਦਾ ਹੈ। ਲਸਣ ਖਾਣ ਨਾਲ ਸਿਰਦਰਦ ਅਤੇ ਹਾਈਪਰਟੈਂਸ਼ਨ ਤੋਂ ਕਾਫ਼ੀ ਆਰਾਮ ਮਿਲਦਾ ਹੈ।

ਪਾਚਨ ਤੰਤਰ ਮਜ਼ਬੂਤ ਕਰੇ
ਰੋਜ਼ਾਨਾ ਖਾਲੀ ਪੇਟ ਲਸਣ ਖਾਣ ਨਾਲ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਖੁੱਲ੍ਹ ਕੇ ਲੱਗਦੀ ਹੈ।
ਦਿਲ ਲਈ ਫਾਇਦੇਮੰਦ
ਲਸਣ ਦਿਲ ਲਈ ਵੀ ਬੇਹੱਦ ਲਾਭਦਾਇਕ ਮੰਨਿਆ ਦਿਆ ਹੈ। ਇਹ ਦਿਲ ਨਾਲ ਸੰਬੰਧਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਰੋਜ਼ਾਨਾ ਦੋ ਤੁਰੀਆਂ ਲੱਸਣ ਦੀਆਂ ਖਾਣ ਨਾਲ ਖ਼ੂਨ ਨਸਾਂ ਵਿੱਚ ਨਹੀਂ ਜੰਮਦਾ, ਜਿਸ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ। ਰੋਜ਼ਾਨਾ ਲਸਣ ਅਤੇ ਸ਼ਹਿਦ ਦਾ ਮਿਸ਼ਰਣ ਖਾਣ ਨਾਲ ਦਿਲ ਤੱਕ ਜਾਣ ਵਾਲੀਆਂ ਨਸਾਂ ਵਿੱਚ ਜਮ੍ਹਾਂ ਹੋਈ ਵਸਾ ਨਿਕਲ ਜਾਂਦੀ ਹੈ।
ਦੰਦਾਂ ਦੀਆਂ ਸਮੱਸਿਆਵਾਂ ਤੋਂ ਦੇਵੇ ਨਿਜਾਤ
ਲਸਣ ਵਿਚ ਐਂਟੀਬੈਕਟੀਰੀਅਲ ਅਤੇ ਦਰਦ ਨਿਵਾਰਕ ਗੁਣ ਹੁੰਦੇ ਹਨ, ਜੋ ਦੰਦਾਂ ਦੇ ਦਰਦ ਲਈ ਕਾਫ਼ੀ ਲਾਹੇਵੰਦ ਮੰਨੇ ਜਾਂਦੇ ਹਨ। ਦੰਦਾਂ ਵਿਚ ਦਰਦ ਹੋਣ 'ਤੇ ਲਸਣ ਦੀ ਤੁਰੀ ਨੂੰ ਪੀਸ ਕੇ ਦਰਦ ਵਾਲੇ ਦੰਦ 'ਤੇ ਲਗਾਉਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ।

ਸਰਦੀ ਖਾਂਸੀ ਤੋਂ ਦਿਵਾਏ ਆਰਾਮ
ਲਸਣ ਸਾਹ ਸਰਦੀ ਜ਼ੁਕਾਮ, ਖਾਂਸੀ, ਅਸਥਮਾ, ਨਿਮੋਨੀਆ ਜਿਹੀਆਂ ਬੀਮਾਰੀਆਂ ਲਈ ਇਹਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਰਦੀ-ਖਾਂਸੀ ਤੋਂ ਛੁੱਟਕਾਰਾ ਦਿਵਾਉਂਦਾ ਹੈ।
ਮੀਂਹ ਦੇ ਮੌਸਮ ’ਚ ਪੀਓ ‘ਪਪੀਤੇ ਦੇ ਪੱਤਿਆਂ ਦਾ ਜੂਸ’, ਡੇਂਗੂ ਤੇ ਚਿਕਨਗੁਨੀਆ ਸਣੇ ਦੂਰ ਹੋਣਗੀਆਂ ਇਹ ਬੀਮਾਰੀਆਂ
NEXT STORY