ਨਵੀਂ ਦਿੱਲੀ—ਲੋਕਾਂ 'ਚ ਹੱਥ-ਪੈਰ ਸੁੰਨ ਹੋਣ ਦੀ ਸਮੱਸਿਆ ਆਮ ਦੇਖੀ ਜਾਂਦੀ ਹੈ। ਉਂਝ ਤਾਂ ਇਹ ਆਮ ਸਮੱਸਿਆ ਹੈ ਪਰ ਜ਼ਿਆਦਾ ਦੇਰ ਤਕ ਸੁੰਨਾਪਨ ਰਹਿਣ ਕਾਰਨ ਸੋਜ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸਲ 'ਚ ਜਦੋਂ ਹੱਥ-ਪੈਰ ਬਾਹਰੀ ਮੌਸਮ ਦੇ ਸੰਪਰਕ 'ਚ ਆਉਂਦੇ ਹਨ ਤਾਂ ਬਲੱਡ ਸਰਕੁਲੇਸ਼ਨ ਘੱਟ ਹੋਣ ਲੱਗਦਾ ਹੈ। ਘੱਟਦਾ ਬਲੱਡ ਸਰਕੁਲੇਸ਼ਨ ਖੂਨ ਜੰਮਣ ਕਾਰਨ ਬਣਦਾ ਹੈ ਅਤੇ ਇਸ ਨਾਲ ਹੱਥ-ਪੈਰ ਸੁੰਨ ਹੋਣ ਲੱਗਦੇ ਹਨ, ਜਿਸ ਨਾਲ ਚੀਜ਼ਾਂ ਦੀ ਪਕੜ ਘੱਟ ਹੋਣ ਦੇ ਨਾਲ-ਨਾਲ ਕੰਮ ਕਰਨ ਦੀ ਸਮਰੱਥਾ ਵੀ ਘਟਦੀ ਹੈ। ਅਜਿਹਾ ਠੰਡੇ ਪਾਣੀ 'ਚ ਕੰਮ ਕਰਨ 'ਤੇ ਵੀ ਹੁੰਦਾ ਹੈ।
ਕਿਉਂ ਪੈ ਜਾਂਦੇ ਹਨ ਹੱਥ-ਪੈਰ ਸੁੰਨ?
ਸੁੰਨ ਹੋਏ ਹੱਥ-ਪੈਰ 'ਚ ਝਨਝਨਾਹਟ, ਦਰਦ, ਕਮਜ਼ੋਰੀ ਅਤੇ ਐਂਠਨ ਦੇ ਲੱਛਣ ਦਿਖਾਈ ਦਿੰਦੇ ਹਨ। ਅਜਿਹਾ ਥਕਾਵਟ, ਨਾੜੀ ਦੇ ਦੱਬਣ, ਸਰੀਰ 'ਚ ਵਿਟਾਮਿਨਸ ਅਤੇ ਮੈਗਨੀਸ਼ੀਅਮ ਦੀ ਘਾਟ ਕਾਰਨ ਵੀ ਹੁੰਦਾ ਹੈ। ਜਦੋਂ ਬਲੱਡ ਸਰਕੁਲੇਸ਼ਨ ਘੱਟ ਹੋਣ ਕਾਰਨ ਸਰੀਰ ਦੇ ਅੰਗਾਂ 'ਚ ਆਕਸੀਜਨ ਦੀ ਆਪੂਰਤੀ ਹੋਣ ਲੱਗਦੀ ਹੈ ਤਾਂ ਸੁੰਨਾਪਨ ਮਹਿਸੂਸ ਹੁੰਦਾ ਹੈ।

ਸੁੰਨਾਪਨ ਦੂਰ ਕਰਨ ਦੇ ਘਰੇਲੂ ਉਪਾਅ
1. ਗਰਮ ਪਾਣੀ ਦੀ ਸਿੰਕਾਈ
ਹੱਥਾਂ-ਪੈਰਾਂ ਨੂੰ ਸੁੰਨ ਹੋਣ ਤੋਂ ਬਚਾਉਣ ਲਈ ਗਰਮ ਪਾਣੀ ਦੀ ਬੋਤਲ ਨਾਲ ਸਿੰਕਾਈ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਵਧਣ ਲੱਗੇਗਾ ਅਤੇ ਨਾੜੀਆਂ ਨੂੰ ਵੀ ਆਰਾਮ ਮਿਲਦਾ ਹੈ। ਕੁਝ ਦੇਰ ਲਈ ਪੈਰਾਂ ਨੂੰ ਕੋਸੇ ਪਾਣੀ 'ਚ ਭਿਓਂ ਕੇ ਵੀ ਰੱਖ ਸਕਦੇ ਹੋ। ਇਸ ਨਾਲ ਬਹੁਤ ਆਰਾਮ ਮਿਲੇਗਾ।
2. ਮਸਾਜ ਕਰੋ
ਹੱਥ-ਪੈਰ ਸੁੰਨ ਹੋਣ 'ਤੇ ਸਰ੍ਹੋਂ ਦੇ ਕੋਸੇ ਤੇਲ ਨਾਲ ਮਸਾਜ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਬਲੱਡ ਸਰਕੁਲੇਸ਼ਨ ਵਧਣ ਲੱਗੇਗਾ ਅਤੇ ਤੁਸੀਂ ਗਰਮਾਹਟ ਮਹਿਸੂਸ ਕਰੋਗੇ।

3. ਹਲਦੀ
ਖਾਣੇ 'ਚ ਹੈਲਦੀ ਖੁਰਾਕ ਸ਼ਾਮਲ ਕਰੋ। ਹਲਦੀ ਕੁਦਰਤੀ ਐਂਟੀ-ਆਕਸੀਡੈਂਟ ਹੈ ਜੋ ਬਲੱਡ ਸਰਕੁਲੇਸ਼ਨ ਵਧਾਉਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਗਰਮ ਦੁੱਧ 'ਚ ਅੱਧਾ ਛੋਟਾ ਚਮਚਾ ਹਲਦੀ ਪਾਊਡਰ ਪਾਓ। ਇਸ ਨਾਲ ਬਹੁਤ ਫਾਇਦਾ ਮਿਲੇਗਾ।
4. ਕਸਰਤ ਕਰੋ
ਰੋਜ਼ਾਨਾ 30 ਮਿੰਟ ਕਸਰਤ ਜ਼ਰੂਰ ਕਰੋ, ਇਸ ਨਾਲ ਸਰੀਰ 'ਚ ਆਕਸੀਜਨ ਦੀ ਮਾਤਰਾ ਵਧਣ ਲੱਗਦੀ ਹੈ। ਯੋਗ ਅਤੇ ਐਰੋਬਿਕਸ ਵੀ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਹੌਲੀ-ਹੌਲੀ ਪ੍ਰੇਸ਼ਾਨੀ ਘੱਟ ਹੋਣ ਲੱਗਦੀ ਹੈ।
5. ਖਾਓ ਵਿਟਾਮਿਨ ਬੀ ਯੁਕਤ ਆਹਾਰ
ਆਪਣੀ ਖੁਰਾਕ 'ਚ ਵਿਟਾਮਿਨ ਬੀ, ਬੀ6, ਬੀ12 ਨੂੰ ਜ਼ਰੂਰ ਸ਼ਾਮਲ ਕਰੋ। ਇਸ ਲਈ ਆਂਡਾ,ਦੁੱਧ, ਮੀਟ, ਕੇਲਾ, ਬੀਨਸ, ਮੱਛੀ, ਦਹੀਂ, ਡਰਾਈ ਫਰੂਟ, ਸਬਜ਼ੀਆਂ, ਫਲ ਆਦਿ ਖਾਓ।

6. ਦਾਲਚੀਨੀ ਹੈ ਬੈਸਟ
ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਦਾਲਚੀਨੀ ਪਾਊਡਰ ਵੀ ਬੈਸਟ ਹੈ। 1 ਚਮਚਾ ਸ਼ਹਿਦ ਦੇ ਨਾਲ ਦਾਲਚੀਨੀ ਪਾਊਡਰ ਦਾ ਸੇਵਨ ਕਰੋ। ਇਸ ਤੋਂ ਬਾਅਦ ਗਰਮ ਦੁੱਧ ਪੀ ਲਓ।
7. ਹੱਥ-ਪੈਰ ਉੱਪਰ ਚੁੱਕੋ
ਸਰੀਰ ਦਾ ਜੋ ਹਿੱਸਾ ਸੁੰਨ ਪੈ ਰਿਹਾ ਹੈ ਉਸ ਨੂੰ ਲਟਕਾ ਕੇ ਨਾ ਰੱਖੋ। ਇਸ ਨਾਲ ਬਲੱਡ ਸਕੁਲੇਸ਼ਨ ਬਹੁਤ ਪ੍ਰਭਾਵਿਤ ਹੁੰਦਾ ਹੈ। ਪੈਰਾਂ ਨੂੰ ਟੇਬਲ 'ਤੇ ਰੱਖੋ। ਲੇਟਦੇ ਸਮੇਂ ਪੈਰਾਂ ਨੂੰ ਉੱਚੇ ਸਿਰਹਾਣੇ 'ਤੇ ਰੱਖੋ। ਹੱਥਾਂ ਨੂੰ ਵਿਚ-ਵਿਚ ਉਪਰ ਵੱਲ ਨੂੰ ਚੁੱਕਦੇ ਰਹੋ।
ਗਠੀਏ ਦੇ ਦਰਦ ਨੂੰ ਦੂਰ ਕਰਦਾ ਹੈ ‘ਹਲਦੀ ਵਾਲਾ ਦੁੱਧ’, ਪੀਣ ਨਾਲ ਹੋਣਗੇ ਹੋਰ ਵੀ ਕਈ ਫ਼ਾਇਦੇ
NEXT STORY