ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਗਰਭਵਤੀ ਔਰਤਾਂ ਨੂੰ ਬਹੁਤ ਭੁੱਖ ਲੱਗਦੀ ਹੈ ਅਤੇ ਇਸ ਕਾਰਨ ਉਹ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਦੀਆਂ ਹਨ। ਜੋ ਜ਼ਿਆਦਾ ਕੈਲੋਰੀ ਹੋਣ ਕਾਰਨ ਲੰਬੇ ਸਮੇਂ 'ਚ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਇਸ ਸਮੇਂ ਦੌਰਾਨ ਸਿਰਫ਼ ਸਿਹਤਮੰਦ ਖਾਣ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਤੁਹਾਨੂੰ ਬਾਅਦ ਵਿਚ ਇਸ ਦਾ ਨੁਕਸਾਨ ਨਾ ਝੱਲਣਾ ਪਵੇ। ਕਰੇਲਾ ਇਨ੍ਹਾਂ ਸਿਹਤਮੰਦ ਭੋਜਨਾਂ 'ਚੋਂ ਇੱਕ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਹ ਮੌਸਮੀ ਸਬਜ਼ੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਗਰਭਵਤੀ ਔਰਤਾਂ ਵਿਚ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ। ਤਾਂ ਆਓ ਜਾਣਦੇ ਹਾਂ ਕਰੇਲੇ ਦੇ ਅਜਿਹੇ ਫ਼ਾਇਦੇ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।
ਰਿਚ ਫਾਈਬਰ
ਕਰੇਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਉੱਚ ਕੈਲੋਰੀ ਵਾਲੇ ਜੰਕ ਫੂਡ ਦੀ ਲਾਲਸਾ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਹ ਪਾਚਨ ਪ੍ਰਣਾਲੀ ਦੇ ਵਿਕਾਰ ਦੇ ਜੋਖਮ ਨੂੰ ਘਟਾਉਂਦਾ ਹੈ। ਕਰੇਲਾ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦੇ ਸੇਵਨ ਨਾਲ ਗਰਭਵਤੀ ਔਰਤਾਂ ਵਿਚ ਕਬਜ਼ ਅਤੇ ਬਵਾਸੀਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਕਰੇਲਾ ਹੁੰਦੈ ਸ਼ੂਗਰ ਵਿਰੋਧੀ
ਕਰੇਲਾ ਚਾਰਨਟਿਨ ਅਤੇ ਪੌਲੀਪੇਪਟਾਈਡ-ਪੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਗਰਭ ਅਵਸਥਾ ਦੌਰਾਨ ਗਰਭਕਾਲੀ ਸ਼ੂਗਰ ਨਾਲ ਲੜਨ ਵਿਚ ਮਦਦ ਕਰਦਾ ਹੈ।
ਐਂਟੀਆਕਸੀਡੈਂਟਸ ਨਾਲ ਭਰਪੂਰ
ਕਰੇਲੇ ਵਿਚ ਵਿਟਾਮਿਨ-ਸੀ ਹੁੰਦਾ ਹੈ, ਜੋ ਹਾਨੀਕਾਰਕ ਬੈਕਟੀਰੀਆ ਨਾਲ ਲੜਦਾ ਹੈ ਅਤੇ ਇਮਿਊਨ ਸਿਸਟਮ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਕਰਦੈ ਕੰਟਰੋਲ
ਖੋਜ ਅਨੁਸਾਰ, ਕਰੇਲਾ ਪੈਰੀਸਟਾਲਿਸਿਸ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦਾ ਹੈ, ਜੋ ਬਾਅਦ ਵਿਚ ਅੰਤੜੀਆਂ ਦੀਆਂ ਗਤੀਵਿਧੀਆਂ ਅਤੇ ਗਰਭਵਤੀ ਔਰਤਾਂ ਦੀ ਪਾਚਨ ਪ੍ਰਣਾਲੀ ਨੂੰ ਨਿਯਮਤ ਕਰਨ ਵਿਚ ਮਦਦ ਕਰਦਾ ਹੈ।
ਫੋਲੇਟ ਦੀ ਚੰਗੀ ਮਾਤਰਾ
ਫੋਲੇਟ ਇੱਕ ਖਣਿਜ ਵਜੋਂ ਗਰਭਵਤੀ ਔਰਤਾਂ ਲਈ ਜ਼ਰੂਰੀ ਹੈ, ਕਿਉਂਕਿ ਇਹ ਨਵਜੰਮੇ ਬੱਚੇ ਵਿਚ ਨਿਊਰਲ ਟਿਊਬ ਦੇ ਨੁਕਸ ਨੂੰ ਰੋਕਦਾ ਹੈ। ਅਧਿਐਨ ਦੇ ਅਨੁਸਾਰ, ਕਰੇਲੇ ਵਿਚ ਗਰਭਵਤੀ ਔਰਤਾਂ ਵਿਚ ਫੋਲੇਟ ਦੀ ਰੋਜ਼ਾਨਾ ਲੋੜ ਦਾ ਇੱਕ ਚੌਥਾਈ ਹਿੱਸਾ ਹੁੰਦਾ ਹੈ।
ਆਪਣੀ Married Life ਨੂੰ ਬਚਾਉਣ ਲਈ ਅਪਣਾਓ ਇਹ ਦੇਸੀ ਨੁਸਖ਼ੇ
NEXT STORY