ਜਲੰਧਰ (ਬਿਊਰੋ) : ਆਧੁਨਿਕ ਸਮੇਂ ਤੋਂ ਇਸਬਗੋਲ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ। ਪਾਚਨ ਤੰਤਰ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਸਬਗੋਲ ਦੀ ਵਰਤੋਂ ਦਵਾਈਆਂ ਦੇ ਰੂਪ ’ਚ ਕੀਤੀ ਜਾਂਦੀ ਹੈ। ਈਸਬਗੋਲ ਦੇ ਬੀਜਾਂ ਅਤੇ ਛਿਲਕੇ ਵਿੱਚ ਮਿਊਸੀਲੇਜ ਨਾਂ ਦਾ ਤੱਤ ਹੁੰਦਾ ਹੈ, ਜੋ ਢਿੱਡ ਨਾਲ ਸਬੰਧਤ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ। ਕੁਦਰਤੀ ਹੋਣ ਕਰਕੇ ਇਸਬਗੋਲ ਨਾਲ ਸਰੀਰ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਸਬਗੋਲ ਇੱਕ ਅਜਿਹੀ ਚੀਜ਼ ਹੈ, ਜੋ ਕਬਜ਼ ਅਤੇ ਦਸਤ/ਡਾਇਰੀਆ ਨੂੰ ਦੂਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਇਹ ਹੋਰ ਕਿਹੜੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਦਿਲ ਨੂੰ ਰੱਖੇ ਤੰਦਰੁਸਤ
ਈਸਬਗੋਲ ’ਚ ਮੌਜੂਦ ਫ਼ਾਈਬਰ ਕੋਲੈਸਟ੍ਰੋਲ ਦੇ ਲੈਵਲ ਨੂੰ ਕੰਟਰੋਲ ’ਚ ਰੱਖਦੇ ਹਨ। ਇਸ ਨਾਲ ਦਿਲ ਨਾਲ ਸਬੰਧਤ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਵੀ ਇਸਬਗੋਲ ਦੀ ਵਰਤੋਂ ਦਵਾਈ ਦੇ ਰੂਪ ’ਚ ਕੀਤੀ ਜਾ ਸਕਦੀ ਹੈ।
ਕਬਜ਼ ਤੋਂ ਛੁਟਕਾਰਾ
ਹਾਈਬ੍ਰੋਸਕੋਪਿਕ ਗੁਣਾਂ ਨਾਲ ਭਰਪੂਰ ਇਸਬਗੋਲ ਕਬਜ਼ ਨੂੰ ਦੂਰ ਕਰਨ ਦਾ ਸਭ ਤੋਂ ਉੱਤਮ ਉਪਾਅ ਹੈ। ਇਸ ਲਈ ਦੁੱਧ ’ਚ 2 ਚਮਚੇ ਇਸਬਗੋਲ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਬਲੱਡ ਸ਼ੂਗਰ ਕਰੇ ਕੰਟਰੋਲ
ਇਸਬਗੋਲ ਖੂਨ ‘ਚ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ। ਇਸ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।
ਭਾਰ ਕਰੇ ਘੱਟ
ਜੇਕਰ ਤੁਹਾਡਾ ਭਾਰ ਘੱਟ ਨਹੀਂ ਹੋ ਰਿਹਾ ਤਾਂ ਤੁਸੀਂ ਇਸਬਗੋਲ ਦੀ ਵਰਤੋਂ ਕਰ ਸਕਦੇ ਹੋ। ਇਹ ਨੁਸਖ਼ਾ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। 2 ਚਮਚੇ ਇਸਬਗੋਲ ਪਾਊਡਰ, ਨਿੰਬੂ ਦਾ ਰਸ ਨੂੰ 1 ਗਿਲਾਸ ਪਾਣੀ ਜਾਂ ਜੂਸ ‘ਚ ਮਿਲਾ ਕੇ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲੇਗੀ।
ਬਵਾਸੀਰ
ਬਵਾਸੀਰ ਕਾਰਨ ਮਲ ਤਿਆਗਣ ‘ਚ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਇਸਬਗੋਲ ਲੈ ਸਕਦੇ ਹੋ। ਡਾਕਟਰ ਵੀ ਬਵਾਸੀਰ ਦੀ ਸਮੱਸਿਆ ਹੋਣ ’ਤੇ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।
ਕੋਲੇਸਟ੍ਰੋਲ ਨੂੰ ਘੱਟ ਕਰੇ
ਇਹ ਐਸਿਡ ਨੂੰ ਰੋਕ ਕੇ ਖ਼ਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟਾਉਂਦਾ ਹੈ। ਜੇ ਕੋਲੈਸਟ੍ਰੋਲ ਕੰਟਰੋਲ ‘ਚ ਰਹੇਗਾ ਤਾਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਹੋਵੋਗੇ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
ਬਲੱਡ ਪ੍ਰੈਸ਼ਰ ਰਹੇ ਕੰਟਰੋਲ
ਇਸਬਗੋਲ ਸਰੀਰ ‘ਚ ਟ੍ਰਾਈਗਲਾਈਸਰਾਈਡ ਨੂੰ ਘਟਾਉਣ ਦੇ ਨਾਲ ਲਿਪਿਡ ਲੈਵਲ ਨੂੰ ਵਧਾਉਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ 'ਲੌਕੀ', ਕਬਜ਼ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਰਾਹਤ
NEXT STORY