ਵਾਸ਼ਿੰਗਟਨ - ਕੋਰੋਨਾ ਦੇ ਵੱਧਦੇ ਸੰਕਟ ਦਰਮਿਆਨ ਲੋਕ ਫਿੱਟ ਰਹਿਣ ਅਤੇ ਇਮਿਊਨਿਟੀ ਵਧਾਉਣ ਲਈ ਫਿੱਟਨੈੱਸ ਐਪਲੀਕੇਸ਼ਨ ਦੀ ਮਦਦ ਲੈ ਰਹੇ ਹਨ ਭਾਵ ਸਮਾਰਟੋਨ ਹੀ ਉਨ੍ਹਾਂ ਦਾ ਪਰਸਨਲ ਫਿੱਟਨੈੱਸ ਟ੍ਰੇਨਰ ਬਣ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਵਧ 34 ਫੀਸਦੀ ਭਾਰਤੀ ਹਨ, ਜਦਕਿ ਬ੍ਰਿਟੇਨ ਦੂਜੇ ਅਤੇ ਅਮਰੀਕਾ ਚੌਥੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ - ਸ਼ਾਕਾਹਾਰੀ ਲੋਕਾਂ ਤੇ O-ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਖਤਰਾ ਘੱਟ
ਫਿੱਟਨੈਸ ਐਪ ਦੀ ਮਾਰਕਿਟ 30 ਹਜ਼ਾਰ ਰੁਪਏ ਤੋਂ ਪਾਰ
ਡਿਜੀਟਲ ਮਾਰਕਿਟ ਆਊਟਲੁੱਕ ਮੁਤਾਬਕ ਦੁਨੀਆ ਵਿਚ ਫਿੱਟਨੈੱਸ ਐਪ ਦਾ ਮਾਰਕਿਟ 30 ਹਜ਼ਾਰ ਕਰੋੜ ਰੁਪਏ ਤੋਂ ਪਾਰ ਜਾ ਚੁੱਕਿਆ ਹੈ। ਇਸ ਵਿਚ ਸਾਲਾਨਾ 9 ਫੀਸਦੀ ਤੋਂ ਵਧ ਗ੍ਰੋਥ ਦਾ ਅੰਦਾਜ਼ਾ ਹੈ। ਅਗਲੇ 2 ਸਾਲ ਵਿਚ ਭਾਵ 2024 ਤੱਕ ਇਸ ਦੇ ਕਰੀਬ 40 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ - US-Mexico Border 'ਤੇ ਬਣੀ ਕੰਧ ਨੂੰ ਲੋਕ 5 ਡਾਲਰ ਦੀ ਪੌੜੀ ਲਾ ਕੇ ਕਰ ਰਹੇ ਪਾਰ
ਦੱਸ ਦਈਏ ਕਿ ਕੋਰੋਨਾ ਦੇ ਨਵੀਂ ਲਹਿਰ ਵਿਚਾਲੇ ਲੋਕਾਂ ਨੂੰ ਸਾਹ ਲੈਣ ਤਕਲੀਫ ਵਰਗੀ ਸਮੱਸਿਆ ਦਾ ਸਾਹਮਣਾ ਪੈਂਦਾ ਹੈ। ਲੋਕ ਫਿੱਟ ਰਹਿਣ ਲਈ ਕਈ ਐਪਲੀਕੇਸ਼ਨਾਂ ਦੀ ਵਰਤੋਂ ਜਾ ਮਦਦ ਲੈਂਦੇ ਹਨ, ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਫੀਚਰ ਹੁੰਦੇ ਜਿਵੇਂ, ਬਲੱਡ ਆਕਸੀਜਨ, ਦਿਲ ਦੀ ਧੜਕਣ ਆਦਿ ਬਾਰੇ ਜਾਂਚ ਕਰਨ ਲਈ ਵਰਤੋਂ ਵਿਚ ਲਿਆਉਂਦੇ ਹਨ। ਉਥੇ ਹੀ ਹੁਣ ਤੱਕ ਦੁਨੀਆ ਭਰ ਵਿਚ 148,418,657 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 3,131,778 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 126,033,031 ਲੋਕ ਸਿਹਤਯਾਬ ਹੋ ਗਏ ਹਨ।
ਇਹ ਵੀ ਪੜ੍ਹੋ - ਔਰਤਾਂ ਨੇ ਬਦਲਿਆ ਇਤਿਹਾਸ, ਅਮਰੀਕਾ 'ਚ ਪਹਿਲੀ ਵਾਰ ਪੂਰੀ ਕੀਤੀ 'ਮਰੀਨ ਟ੍ਰੇਨਿੰਗ'
ਸ਼ਾਕਾਹਾਰੀ ਲੋਕਾਂ ਤੇ O-ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਖਤਰਾ ਘੱਟ
NEXT STORY