ਨਿਊਯਾਰਕ (ਰਾਜ ਗੋਗਨਾ)- ਇਸ ਸਾਲ ਕੈਨੇਡਾ ਦੀ ਸਰਹੱਦ 'ਤੇ 2 ਲੱਖ ਲੋਕ ਫੜੇ ਗਏ, ਜਿਨ੍ਹਾਂ 'ਚੋਂ 22 ਫੀਸਦੀ ਭਾਰਤੀ ਹਨ। ਕੈਨੇਡਾ ਅਤੇ ਅਮਰੀਕਾ ਦੀ ਸਰਹੱਦ 'ਤੇ ਭਾਰਤੀ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਘੁਸਪੈਠ ਪਿਛਲੇ ਕੁਝ ਸਾਲਾਂ ਤੋਂ ਵਧੀ ਹੋਈ ਹੈ। ਯੂ.ਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਯੂ.ਐਸ.ਸੀ.ਬੀ.ਪੀ) ਦੇ ਅੰਕੜਿਆਂ ਅਨੁਸਾਰ ਸੰਨ 2024 ਵਿੱਚ ਹੁਣ ਤੱਕ ਇਸ ਸਰਹੱਦ 'ਤੇ 43,764 ਭਾਰਤੀਆਂ ਨੂੰ ਫੜਿਆ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਕੁੱਲ 1,98,929 ਮਾਮਲਿਆਂ ਦਾ 22% ਪ੍ਰਤੀਸ਼ਤ ਹੈ। ਸਾਲ 2022 'ਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਗੈਰ-ਕਾਨੂੰਨੀ ਤਰੀਕੇ ਨਾਲ 1,09,535 ਵਿਅਕਤੀ ਫੜੇ ਗਏ ਸਨ। ਜਿਨ੍ਹਾਂ ਵਿੱਚੋਂ 16% ਭਾਰਤੀ ਸਨ। ਜਦੋਂ ਕਿ 2023 ਵਿੱਚ 1,89,402 ਲੋਕਾਂ ਨੇ ਲਾਂਘੇ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚੋਂ 30,010 ਭਾਰਤੀ ਨਾਗਰਿਕ ਸਨ। ਇਹ ਉਹ ਗਿਣਤੀ ਹੈ ਜੋ ਬਾਰਡਰ ਕਰਾਸਿੰਗ 'ਤੇ ਫੜੇ ਗਏ ਹਨ। ਇਸ ਵਿੱਚ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਸ਼ਾਮਲ ਨਹੀਂ ਹੈ।
ਕੈਨੇਡਾ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਵਿੱਚ ਭਾਰਤੀ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਤੋਂ ਬਾਅਦ ਦੂਜੇ ਨੰਬਰ 'ਤੇ ਭਾਰਤ ਹੈ। ਭਾਰਤੀ ਕੈਨੇਡਾ ਨੂੰ ਕਿਉਂ ਚੁਣਦੇ ਹਨ? ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦੇ ਕਈ ਕਾਰਨ ਹਨ। ਵਾਸ਼ਿੰਗਟਨ ਸਥਿਤ ਥਿੰਕ ਟੈਂਕ ਨਿਸਕੈਨਨ ਸੈਂਟਰ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਧਣ ਦਾ ਕਾਰਨ ਕੈਨੇਡਾ ਦੀ ਆਸਾਨ ਵੀਜ਼ਾ ਪ੍ਰਕਿਰਿਆ ਨੂੰ ਦੱਸਿਆ ਹੈ। ਨਿਸਕੈਨਨ ਸੈਂਟਰ ਦੀ ਇੱਕ ਰਿਪੋਰਟ ਅਨੁਸਾਰ ਕੈਨੇਡੀਅਨ ਵੀਜ਼ਾ ਲਈ ਔਸਤ ਸਮਾਂ 76 ਦਿਨ ਸੀ, ਜਦੋਂ ਕਿ ਅਮਰੀਕਾ ਲਈ ਲਗਭਗ 1 ਸਾਲ ਹੈ। ਨਾਲ ਹੀ ਅਮਰੀਕਾ ਦੇ ਮੁਕਾਬਲੇ ਕੈਨੇਡਾ ਲਈ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨਾ ਬਹੁਤ ਸੌਖਾ ਹੈ। ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਮਾਹਿਰ ਰਸਲ ਏ. ਸਟੈਮੇਟਸ ਅਨੁਸਾਰ ਭਾਰਤੀ ਆਰਥਿਕ ਸੁਧਾਰ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਖਤਰਨਾਕ ਜੋਖਮ ਉਠਾਉਣ ਲਈ ਮਜਬੂਰ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀਆਂ ਦੀ ਐਂਟਰੀ 'ਤੇ ਟਰੂਡੋ ਨੇ ਲਗਾ ਦਿੱਤੀ ਪੂਰੀ ਤਰ੍ਹਾਂ ਰੋਕ! ਜਾਣੋ ਪੂਰੀ ਸੱਚਾਈ
ਤਸਕਰੀ ਦੇ ਨੈਟਵਰਕ ਅਤੇ ਬਾਈਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਕਾਰਨ ਇਹ ਗਿਣਤੀ ਵਧੀ ਹੈ। ਇਸ ਘੁਸਪੈਠ ਨੂੰ ਵਧਾਉਣ ਵਿੱਚ ਬਾਈਡਨ ਪ੍ਰਸ਼ਾਸਨ ਦੀ ਖੁੱਲ੍ਹੀ ਸਰਹੱਦ ਦੀ ਨੀਤੀ ਵੀ ਭੂਮਿਕਾ ਨਿਭਾ ਰਹੀ ਹੈ। ਤਸਕਰੀ ਦੇ ਨੈੱਟਵਰਕ ਸਰਹੱਦ 'ਤੇ ਢਿੱਲੀ ਸੁਰੱਖਿਆ ਦਾ ਫਾਇਦਾ ਉਠਾ ਰਹੇ ਹਨ। ਇਹ ਨੈੱਟਵਰਕ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਅਤ ਰਸਤੇ ਅਤੇ ਆਸਾਨ ਦਾਖਲੇ ਦਾ ਵਾਅਦਾ ਕਰਦਾ ਹੈ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਰੂਟਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜ਼ਿਆਦਾ ਲੋਕ ਇਸ ਖਤਰਨਾਕ ਯਾਤਰਾ ਲਈ ਤਿਆਰ ਹੋ ਰਹੇ ਹਨ। ਵਕੀਲ ਜੀਸ਼ਾਨ ਫਾਰੂਕੀ ਮੁਤਾਬਕ ਸੀਮਾ ਸੁਰੱਖਿਆ ਨਿਯਮਾਂ ਵਿੱਚ ਬਦਲਾਅ ਦੀ ਲੋੜ ਹੈ।
ਲੰਬੀ ਅਮਰੀਕਾ-ਕੈਨੇਡਾ ਸਰਹੱਦ ਅਤੇ ਘੱਟ ਸੁਰੱਖਿਆ ਇਸ ਸਮੱਸਿਆ ਨੂੰ ਵਧਾਉਂਦੇ ਹੋਏ ਅਮਰੀਕਾ-ਕੈਨੇਡਾ ਸਰਹੱਦ ਦੀ ਲੰਬਾਈ (8,891 ਕਿਲੋਮੀਟਰ) ਹੈ। ਇਸ ਤੋਂ ਇਲਾਵਾ ਇਸ ਸਰਹੱਦ 'ਤੇ ਸੁਰੱਖਿਆ ਬਹੁਤ ਘੱਟ ਹੈ। ਇਹ ਗੈਰ-ਕਾਨੂੰਨੀ ਘੁਸਪੈਠ ਲਈ ਇੱਕ ਆਸਾਨ ਰਸਤਾ ਬਣਾਉਂਦਾ ਹੈ। ਉਸ ਦੇ ਮੁਕਾਬਲੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਹੁਤ ਸਖ਼ਤ ਸੁਰੱਖਿਆ ਹੈ। ਸਰਹੱਦੀ ਗਸ਼ਤ ਸੀਮਤ ਹੈ, ਜਿਸ ਕਾਰਨ ਘੁਸਪੈਠ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ। ਮਾਹਿਰ ਇਸ ਸਮੱਸਿਆ ਦੇ ਹੱਲ ਲਈ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਨ ਦੀ ਸਿਫ਼ਾਰਸ਼ ਕਰ ਰਹੇ ਹਨ।ਕੈਨੇਡਾ ਨੇ ਸਰਹੱਦੀ ਸਮੱਸਿਆ ਨੂੰ ਹੱਲ ਕੀਤਾ, ਜਾਂ ਟੈਰਿਫ: ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਟਰੰਪ ਕੈਨੇਡਾ-ਅਮਰੀਕਾ ਸਰਹੱਦ ਹੁਣ ਤੱਕ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਨਹੀਂ ਰਹੀ ਹੈ। ਪਰ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਚਰਚਾ 'ਚ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਚੁਣੇ ਗਏ ਬਾਰਡਰ ਚੀਫ ਟੌਮ ਹੋਮਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਨੂੰ ਧਮਕੀ ਦਿੱਤੀ ਹੈ। ਹਾਉਮੈਨ ਦੇ ਅਨੁਸਾਰ, ਕੈਨੇਡਾ ਨੂੰ ਅਮਰੀਕਾ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣਾ ਚਾਹੀਦਾ ਹੈ ਜਾਂ 25% ਟੈਰਿਫ ਲਈ ਤਿਆਰ ਰਹਿਣਾ ਚਾਹੀਦਾ ਹੈ। ਟਰੰਪ ਨੇ ਕੁਝ ਸਮਾਂ ਪਹਿਲਾਂ ਇਸ ਮੁੱਦੇ 'ਤੇ ਕੈਨੇਡਾ ਦੇ ਪੀ.ਐਮ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Canada ਨੇ ਹਥਿਆਰਾਂ ਦੇ 324 ਮਾਡਲਾਂ 'ਤੇ ਲਗਾਈ ਪਾਬੰਦੀ; ਯੂਕ੍ਰੇਨ ਭੇਜਣ ਦੀ ਤਿਆਰੀ
NEXT STORY