ਅੰਕਾਰਾ/ਦਮਿਸ਼ਕ (ਵਾਰਤਾ)- ਤੁਰਕੀ ਅਤੇ ਸੀਰੀਆ ਵਿਚ ਪਿਛਲੇ ਦਿਨੀਂ ਆਏ ਵਿਨਾਸ਼ਕਾਰੀ 7.8 ਦੀ ਤੀਬਰਤਾ ਵਾਲੇ ਭੂਚਾਲ ਦੇ 212 ਘੰਟੇ ਬਾਅਦ ਮੰਗਲਵਾਰ, 14 ਫਰਵਰੀ ਨੂੰ ਬਚਾਅ ਕਰਮਚਾਰੀਆਂ ਨੇ ਅਦਿਆਮਨ ਵਿਚ ਮਲਬੇ ਵਿਚੋਂ ਇਕ 77 ਸਾਲਾ ਵਿਅਕਤੀ ਨੂੰ ਜ਼ਿੰਦਾ ਬਚਾਇਆ। ਤੁਰਕੀ ਅਤੇ ਇਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 41,000 ਤੋਂ ਪਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਹਾਲਾਂਕਿ, ਕਿਹਾ ਹੈ ਕਿ ਸਹਾਇਤਾ ਯਤਨਾਂ ਦਾ ਧਿਆਨ ਉਨ੍ਹਾਂ ਲੋਕਾਂ ਦੀ ਮਦਦ ਕਰਨ ਵੱਲ ਤਬਦੀਲ ਹੋ ਗਿਆ ਹੈ ਜੋ ਹੁਣ ਆਸਰਾ ਘਰਾਂ ਜਾਂ ਕੜਾਕੇ ਦੀ ਠੰਡ ਵਿੱਚ ਲੋੜੀਂਦੇ ਭੋਜਨ ਦੀ ਘਾਟ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤ ਤੋਂ ਲਏ ਜਾਣਗੇ ਸੁਝਾਅ : ਭਾਈ ਗਰੇਵਾਲ
ਪਰ ਭੂਚਾਲ ਦੇ ਇੱਕ ਹਫ਼ਤੇ ਬਾਅਦ ਵੀ ਬਚਾਅ ਕਰਮਚਾਰੀ ਮਲਬੇ ਹੇਠੋਂ ਬਚੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਭੂਚਾਲ ਨੇ ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿਚ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕੜਾਕੇ ਦੀ ਠੰਢ ਵਿੱਚ ਲੋਕ ਬੇਘਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਯਾਨੀ 13 ਫਰਵਰੀ ਨੂੰ ਤੁਰਕੀ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਭਾਰਤੀ ਫੌਜ ਦੇ ਹਸਪਤਾਲ ਵਿਚ ਵੀ ਤਰੇੜਾਂ ਆ ਗਈਆਂ ਹਨ। ਕੁਝ ਹੋਰ ਥਾਵਾਂ ਤੋਂ ਵੀ ਨੁਕਸਾਨ ਦੀ ਖ਼ਬਰ ਹੈ। ਇਸ ਸਮੇਂ ਸਾਵਧਾਨੀ ਵਰਤਦਿਆਂ ਭਾਰਤੀ ਫੌਜ ਦੇ ਜਵਾਨ ਵੀ ਇਮਾਰਤਾਂ ਦੀ ਬਜਾਏ ਟੈਂਟਾਂ ਵਿੱਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਸੀ। ਜ਼ਮੀਨ 'ਤੇ ਬਚਾਅ ਕਾਰਜ ਜਾਰੀ ਹੈ ਅਤੇ ਲਾਸ਼ਾਂ ਨੂੰ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਭਾਰਤ ਨੇ ਇਸ ਬਚਾਅ ਮਿਸ਼ਨ ਵਿੱਚ ਤੁਰਕੀ ਦੀ ਬਹੁਤ ਮਦਦ ਕੀਤੀ ਹੈ। NDRF ਦੀਆਂ ਕਈ ਟੀਮਾਂ ਭੇਜੀਆਂ ਗਈਆਂ ਹਨ, ਰਾਹਤ ਸਮੱਗਰੀ ਵੀ ਲਗਾਤਾਰ ਪਹੁੰਚਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਭੂਚਾਲ ਪ੍ਰਭਾਵਿਤ ਤੁਰਕੀ 'ਚ ਭਾਰਤ ਦੇ 'ਰੋਮੀਓ ਅਤੇ ਜੂਲੀ' ਨੇ 6 ਸਾਲਾ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ, ਹੋ ਰਹੀ ਤਾਰੀਫ
ਭਾਰਤੀ ਫੌਜ ਨੇ ਤੁਰਕੀ ਵਿੱਚ ਆਪਣੇ ਹਸਪਤਾਲ ਵੀ ਬਣਾਏ ਹਨ, ਜਿੱਥੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁਝ ਹੋਰ ਦੇਸ਼ ਵੀ ਆਪਣੀ ਤਰਫੋਂ ਤੁਰਕੀ ਨੂੰ ਸਹਾਇਤਾ ਭੇਜ ਰਹੇ ਹਨ। ਤੁਰਕੀ ਵਿੱਚ ਪਹਿਲਾ ਭੂਚਾਲ 6 ਫਰਵਰੀ ਨੂੰ ਸਵੇਰੇ 4.17 ਵਜੇ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਮਾਪੀ ਗਈ। ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦਾ ਗਾਜ਼ੀਅਨਟੇਪ ਸੀ। ਇਸ ਤੋਂ ਪਹਿਲਾਂ ਕਿ ਲੋਕ ਇਸ ਤੋਂ ਉਭਰਨ, ਥੋੜ੍ਹੀ ਦੇਰ ਬਾਅਦ ਭੂਚਾਲ ਦਾ ਇਕ ਹੋਰ ਝਟਕਾ ਆਇਆ, ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.4 ਤੀਬਰਤਾ ਸੀ। ਫਿਰ ਸ਼ਾਮ 4 ਵਜੇ ਭੂਚਾਲ ਦਾ ਇਕ ਹੋਰ ਝਟਕਾ ਲੱਗਾ। ਦੱਸਿਆ ਜਾ ਰਿਹਾ ਹੈ ਕਿ ਇਸ ਝਟਕੇ ਨੇ ਸਭ ਤੋਂ ਵੱਧ ਤਬਾਹੀ ਮਚਾਈ। ਠੀਕ ਡੇਢ ਘੰਟੇ ਬਾਅਦ ਸ਼ਾਮ 5.30 ਵਜੇ ਭੂਚਾਲ ਦਾ 5ਵਾਂ ਝਟਕਾ ਆਇਆ। ਜ਼ਿਕਰਯੋਗ ਹੈ ਕਿ ਇਸ ਵੱਡੇ ਭੂਚਾਲ ਤੋਂ ਪਹਿਲਾਂ ਸਾਲ 1999 'ਚ ਵੀ ਤੁਰਕੀ 'ਚ ਭਾਰੀ ਤਬਾਹੀ ਵੇਖਣ ਨੂੰ ਮਿਲੀ ਸੀ। ਉਦੋਂ ਭੂਚਾਲ ਨੇ 18000 ਲੋਕਾਂ ਦੀ ਜਾਨ ਲੈ ਲਈ ਸੀ।
ਇਹ ਵੀ ਪੜ੍ਹੋ: ਮਲਬੇ 'ਚ ਦੱਬੀ ਮਾਂ ਦੀ ਮਦਦ ਨਾ ਮਿਲਣ ਕਾਰਨ ਮੌਤ, ਪੁੱਤਰ ਨੇ ਰਾਸ਼ਟਰਪਤੀ ਨੂੰ ਪੁੱਛਿਆ- ਤੁਹਾਡੀ ਆਪਣੀ ਮਾਂ ਹੁੰਦੀ ਤਾਂ?
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭੂਚਾਲ ਦੇ 8ਵੇਂ ਦਿਨ ਵੀ ਤੁਰਕੀ ’ਚ ਬਚਾਅ ਕਰਮੀਆਂ ਨੂੰ ਮਿਲ ਰਹੇ ਜ਼ਿੰਦਾ ਲੋਕ, 41500 ਤੋਂ ਵੱਧ ਇਮਾਰਤਾਂ ਨਸ਼ਟ
NEXT STORY