ਲੰਡਨ-ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਦੇ ਇਕ ਅਧਿਐਨ ਮੁਤਾਬਕ ਇਹ ਪਾਇਆ ਗਿਆ ਹੈ ਕਿ ਆਕਸਫੋਰਡ/ਐਸਟ੍ਰਾਜੇਨੇਕਾ ਜਾਂ ਫਾਈਜ਼ਰ/ਬਾਇਓਨਟੈਕ ਟੀਕਿਆਂ ਦੀ ਇਕ ਖੁਰਾਕ ਵੀ ਕੋਵਿਡ-19 ਦੀ ਸੰਚਾਰ ਦਰ ਨੂੰ ਅੱਧਾ ਕਰ ਦਿੰਦੀ ਹੈ। ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਵੱਲੋਂ ਫਿਲਹਾਲ ਚਲਾਏ ਜਾ ਰਹੇ ਟੀਕਾਕਰਣ ਪ੍ਰੋਗਰਾਮ ਤਹਿਤ ਜਿਹੜੇ ਲੋਕ ਇਕ ਟੀਕਾ ਲਵਾਉਣ ਦੇ ਤਿੰਨ ਹਫਤਿਆਂ ਦੇ ਅੰਦਰ ਇਨਫੈਕਟਿਡ ਹੋ ਗਏ ਸਨ, ਉਨ੍ਹਾਂ 'ਚੋਂ ਟੀਕਾ ਨਾ ਲੈਣ ਵਾਲੇ ਲੋਕਾਂ ਦੇ ਇਨਫੈਕਟਿਡ ਹੋਣ ਦਾ ਖਦਸ਼ਾ 38 ਤੋਂ 49 ਫੀਸਦੀ ਦਰਮਿਆਨ ਘੱਟ ਰਿਹਾ।
ਇਹ ਵੀ ਪੜ੍ਹੋ-'17 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਇੰਡੀਅਨ ਵੈਰੀਐਂਟ'
ਪੀ.ਐੱਚ.ਈ. ਨੇ ਇਹ ਵੀ ਪਾਇਆ ਕਿ ਟੀਕਾਕਰਣ ਦੇ 14 ਦਿਨਾਂ ਬਾਅਦ ਕੋਵਿਡ-19 ਨਾਲ ਸੁਰੱਖਿਆ ਦੇਖੀ ਗਈ ਅਤੇ ਉਮਰ ਅਤੇ ਸੰਪਰਕਾਂ ਨੂੰ ਇਸ 'ਤੇ ਕੋਈ ਅਸਰ ਨਹੀਂ ਦਿਖਿਆ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਇਕ ਨਵਾਂ ਅਧਿਐਨ ਦਿਖਾਉਂਦਾ ਹੈ ਕਿ ਟੀਕੇ ਦੀ ਇਕ ਖੁਰਾਕ ਘਰੇਲੂ ਸੰਚਾਰ ਦੇ ਖਤਰੇ ਨੂੰ 50 ਫੀਸਦੀ ਤੱਕ ਘੱਟ ਕਰ ਦਿੰਦੀ ਹੈ। ਇਹ ਇਸ ਗੱਲ ਨੂੰ ਫਿਰ ਤੋਂ ਪ੍ਰਮਾਣਿਤ ਕਰਦਾ ਹੈ ਕਿ ਟੀਕਾ ਤੁਹਾਨੂੰ ਅਤੇ ਤੁਹਾਡੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਚਾਉਂਦਾ ਹੈ।
ਇਹ ਵੀ ਪੜ੍ਹੋ-'ਹੁਣ ਅਮਰੀਕਾ 'ਚ ਬਿਨਾਂ ਮਾਸਕ ਦੇ ਬਾਹਰ ਘੁੰਮ ਸਕਦੇ ਹਨ ਲੋਕ
ਜਦ ਤੁਹਾਨੂੰ ਟੀਕਾ ਲਵਾਉਣ ਲਈ ਫੋਨ ਆਵੇ ਤਾਂ ਟੀਕਾ ਲਵਾਉ। ਬੁੱਧਵਾਰ ਨੂੰ ਸਾਹਮਣੇ ਆਏ ਇਨ੍ਹਾਂ ਨਵੇਂ ਅਧਿਐਨ ਦੀਆਂ ਅਜੇ ਮਾਹਰਾਂ ਵੱਲੋਂ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾਣੀ ਬਾਕੀ ਹੈ। ਇਸ ਅਧਿਐਨ ਦੌਰਾਨ 24,000 ਘਰਾਂ ਦੇ 57,000 ਤੋਂ ਵਧੇਰੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਜਿਥੇ ਪ੍ਰੋਯਗਸ਼ਾਲਾ ਨਾਲ ਪੁਸ਼ਟੀ ਕੋਵਿਡ-19 ਦਾ ਘਟੋ-ਘੱਟ ਇਕ ਮਰੀਜ਼ ਸੀ, ਜਿਸ ਨੂੰ ਟੀਕੇ ਦੀ ਇਕ ਖੁਰਾਕ ਦਿੱਤੀ ਜਾ ਚੁੱਕੀ ਸੀ, ਇਨ੍ਹਾਂ ਲੋਕਾਂ ਦੀ ਤੁਲਨਾ ਟੀਕਾ ਨਾ ਲਵਾਉਣ ਵਾਲੇ ਕਰੀਬ 10 ਲੱਖ ਲੋਕਾਂ ਨਾਲ ਕੀਤੀ ਗਈ।
ਇਹ ਵੀ ਪੜ੍ਹੋ-'ਭਾਰਤੀ ਬਿਨਾਂ ਕਾਰਣ ਜਾ ਰਹੇ ਹਸਪਤਾਲ, ਸਿਰਫ ਇਨ੍ਹਾਂ ਲੋਕਾਂ ਨੂੰ ਹੀ ਹੈ ਆਕਸੀਜਨ ਦੀ ਲੋੜ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'17 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਇੰਡੀਅਨ ਵੈਰੀਐਂਟ'
NEXT STORY