ਕੈਲੀਫੋਰਨੀਆ - ਇਕ 10 ਮੰਜ਼ਿਲਾ ਇਮਾਰਤ ਜਿੰਨਾ ਵੱਡਾ ਉਲਕਾ ਪਿੰਡ 23,726 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ। ਨਾਸਾ ਮੁਤਾਬਕ ਇਹ ਉਲਕਾ ਜਿਸਨੂੰ ਰਾਕ-2024 ਐੱਨ. ਐੱਕਸ-1 ਨਾਂ ਦਿੱਤਾ ਗਿਆ ਹੈ, ਕ੍ਰਿਸਮਸ ਦੀ ਸਵੇਰੇ 2 ਵੱਜਕੇ 56 ਮਿੰਟ ’ਤੇ ਧਰਤੀ ਦੇ ਸਭ ਤੋਂ ਨੇੜੇ ਹੋਵੇਗਾ। ਇਹ ਉਲਕਾ ਪਿੰਡ 29 ਮੀਟਰ ਚੌੜਾ ਅਤੇ 70 ਮੀਟਰ ਲੰਬਾ ਹੈ।
72 ਲੱਖ ਕਿਲੋਮੀਟਰ ਦੂਰ ਤੋਂ ਲੰਘੇਗਾ
ਨਾਸਾ ਮੁਤਾਬਕ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਇਹ ਧਰਤੀ ਤੋਂ 72 ਲੱਖ ਕਿਲੋਮੀਟਰ ਦੀ ਦੂਰੀ ਤੋਂ ਬਿਨਾਂ ਨੁਕਸਾਨ ਪਹੁੰਚਾਏ ਲੰਘ ਜਾਏਗਾ। ਪੁਲਾੜੀ ਵਿਗਿਆਨੀ ਜੇਸ ਲੀ ਮੁਤਾਬਕ ਇਹ ਧਰਤੀ ਤੋਂ ਜਿੰਨੀ ਦੂਰੋਂ ਲੰਘੇਗਾ, ਉਹ ਦੂਰੀ ਧਰਤੀ ਅਤੇ ਚੰਦ ਵਿਚਾਲੇ ਦੀ ਦੂਰੀ ਤੋਂ 18 ਗੁਣਾ ਜ਼ਿਆਦਾ ਹੈ।
120 ਲੱਖ ਟਨ ਟੀ. ਐੱਨ. ਟੀ. ਦੀ ਵਿਨਾਸ਼ਕਾਰੀ ਸਮਰੱਥਾ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਚੱਟਾਨੀ ਉਲਕਾ ਪਿੰਡ ਕਿਸੇ ਗ੍ਰਹਿ ਨਾਲ ਟਕਰਾਉਂਦਾ ਹੈ ਤਾਂ 120 ਲੱਖ ਟਨ ਟੀ. ਐੱਨ. ਟੀ. ਦੇ ਬਰਾਬਰ ਵਿਨਾਸ਼ਕਾਰੀ ਸਮਰੱਥਾ ਪੈਦਾ ਕਰੇਗਾ।
25 ਦਸੰਬਰ ਨੂੰ ਵੱਡਾ ਦਿਨ ਕਿਉਂ ਮੰਨਿਆ ਜਾਂਦਾ ਹੈ? ਜਾਣੋ ਕੀ ਹੈ ਇਸ ਦਾ ਇਤਿਹਾਸ
NEXT STORY