ਦੁਬਈ/ਸਕੋਪਜੇ (ਏਜੰਸੀ)- ਦੁਬਈ ਤੋਂ ਭੱਜ ਕੇ ਮੈਸਾਡੋਨੀਆ ਪਹੁੰਚੀ ਇਕ ਮਹਿਲਾ ਨੇ ਪਨਾਹ ਲਈ ਭਾਵੁਕ ਅਪੀਲ ਕੀਤੀ ਹੈ। ਦੱਸ ਦਈਏ ਕਿ ਬਾਲਕਨ ਦੇਸ਼ ਨੇ ਉਸ ਨੂੰ ਪਨਾਹ ਦੇਣ ਤੋਂ ਮਨਾਂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਅਪੀਲ ਕੀਤੀ ਹੈ। ਇਕ ਚੈਨਲ ਮੁਤਾਬਕ ਮੰਗਲਵਾਰ ਦੀ ਇਕ ਰਿਪੋਰਟ ਮੁਤਾਬਕ ਆਨਲਾਈਨ ਪੋਸਟ ਅਤੇ ਇਕ ਵੀਡੀਓ ਵਿਚ ਹਿੰਦ ਮੁਹੰਮਦ ਅਲਬਲੂਕੀ (42) ਨੇ ਕਿਹਾ ਹੈ ਕਿ ਪਤੀ ਤੋਂ ਤਲਾਕ ਮੰਗਣ 'ਤੇ ਪਰਿਵਾਰ ਨੇ ਉਸ ਨੂੰ ਧਮਕੀ ਦਿੱਤੀ, ਜਿਸ ਤੋਂ ਬਾਅਦ ਉਹ ਦੁਬਈ ਤੋਂ ਭੱਜ ਕੇ ਮੈਸਾਡੋਨੀਆ ਪਹੁੰਚੀ ਹੈ।
ਮੈਸਾਡੋਨੀਆ ਵਿਚ ਪਨਾਹ ਲਈ ਉਸ ਦੀ ਅਪੀਲ ਨੂੰ ਚਾਰ ਫਰਵਰੀ ਨੂੰ ਦੇਸ਼ ਦੇ ਆਂਤਰਿਕ ਮਾਮਲਿਆਂ ਦੇ ਮੰਤਰਾਲੇ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਨਸਲ, ਧਰਮ, ਨਾਗਰਿਕਤਾ ਜਾਂ ਰਾਜਨੀਤਕ ਸਬੰਧ ਦੇ ਆਧਾਰ 'ਤੇ ਉਸ ਦਾ ਸ਼ੋਸ਼ਣ ਹੋਣ ਦਾ ਕੋਈ ਸਬੂਤ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਉਸ ਨੇ ਅਲਬਲੂਕੀ ਨੂੰ ਖੁਦ ਦੀ ਇੱਛਾ ਨਾਲ ਦੇਸ਼ ਛੱਡਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਫੈਸਲੇ ਦੀ ਉਡੀਕ ਕਰਦੇ ਹੋਏ ਅਲਬਲੂਕੀ ਨੂੰ ਇਮੀਗ੍ਰੇਸ਼ਨ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ।
ਮੈਸਾਡੋੀਆ ਵਿਚ ਰਹਿਣ ਵਾਲੇ ਅਲਬਲੂਕੀ ਦੇ ਦੋਸਤ ਨੇਨਾਦ ਦਮਿੱਤਰੋਵ ਉਨਕੋ (ਅਲਬਲੂਕੀ) ਨੂੰ ਹਿਰਾਸਤ ਵਿਚ ਲਐਣ ਤੋਂ ਬਾਅਦ ਉਨ੍ਹਾਂ ਦੇ ਟਵੀਟਰ ਅਕਾਉਂਟ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਇਕ ਕਰੂਜ਼ ਸ਼ਿਪ ਵਿਚ ਮਿਲੇ ਸਨ ਅਤੇ ਉਦੋਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨੇ ਦੱਸਿਆ ਕਿ ਅਲਬਲੂਕੀ ਦੋ ਅਕਤੂਬਰ ਨੂੰ ਪਰਿਵਾਰ ਤੋਂ ਪਖਾਨੇ ਜਾਣ ਦੀ ਇਜਾਜ਼ਤ ਲੈਣ ਤੋਂ ਬਾਅਦ ਭੱਜ ਗਈ ਸੀ।
ਕੈਨੇਡਾ ਵਿਚ ਹਰ ਤੀਜੇ ਦਿਨ ਹੁੰਦਾ ਹੈ ਮਹਿਲਾ ਦਾ ਕਤਲ
NEXT STORY