ਸੰਯੁਕਤ ਰਾਸ਼ਟਰ (ਵਾਰਤਾ)— ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਸਮੇਂ, ਕਿਤੇ ਵੀ ਯੌਨ ਸ਼ੋਸ਼ਣ ਨੂੰ ਸਹਿਣ ਨਹੀਂ ਕਰਨਗੇ। ਐਂਟੋਨੀਓ ਨੇ ਇਸ ਤਰ੍ਹਾਂ ਦੇ ਰਵੱਈਏ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਨੂੰ ਮਹੱਤਵਪੂਰਨ ਦੱਸਦੇ ਹੋਏ ਸੰਗਠਨਾਂ ਦੀ ਗੁਣਵੱਤਾ 'ਚ ਸੁਧਾਰ ਲਈ 5 ਸੂਤਰੀ ਯੋਜਨਾ ਵੀ ਪੇਸ਼ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ''ਯੌਨ ਸ਼ੋਸ਼ਣ 'ਤੇ ਸੰਯੁਕਤ ਰਾਸ਼ਟਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ ਪ੍ਰਤੀ ਪੂਰੀ ਵਚਨਬੱਧਤਾ ਦੋਹਰਾਉਂਦਾ ਹਾਂ।''
ਐਂਟੋਨੀਓ ਨੇ ਕਿਹਾ ਕਿ ਉਹ ਪੁਰਸ਼ ਪ੍ਰਧਾਨ ਵਾਲੇ ਸੱਭਿਆਚਾਰ ਤੋਂ ਜਾਣੂ ਹਨ, ਜੋ ਕਿ ਸਰਕਾਰਾਂ, ਨਿੱਜੀ ਖੇਤਰਾਂ, ਕੌਮਾਂਤਰੀ ਸੰਗਠਨਾਂ ਅਤੇ ਨਾਗਰਿਕ ਸਮਾਜ ਦੇ ਖੇਤਰਾਂ ਵਿਚ ਵੀ ਫੈਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਮੇਤ ਸਾਰੀਆਂ ਥਾਵਾਂ 'ਤੇ ਯੌਨ ਸ਼ੋਸ਼ਣ 'ਤੇ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਕਾਇਮ ਰੱਖਣ ਵਿਚ ਜੋ ਰੁਕਾਵਟਾਂ ਪੈਦਾ ਕਰਦਾ ਹੈ। ਮੈਂ ਉਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹਾਂ।
ਉਨ੍ਹਾਂ ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਵਿਚ ਸ਼ੁਰੂ ਕੀਤੀ ਗਈ ਲਿੰਗ ਸਮਾਨਤਾ ਰਣਨੀਤੀ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਸ ਦੇ ਇਤਿਹਾਸ 'ਚ ਪਹਿਲੀ ਵਾਰ, ਸੰਯੁਕਤ ਰਾਸ਼ਟਰ ਸਕੱਤਰੇਤ 'ਚ ਸੀਨੀਅਰ ਪ੍ਰਬੰਧਨ ਅਹੁਦਿਆਂ 'ਤੇ ਬਰਾਬਰ ਗਿਣਤੀ ਵਿਚ ਔਰਤਾਂ ਦਾ ਪੁਰਸ਼ਾਂ ਦੀ ਉਮੀਦ ਤੋਂ ਵਧ ਕਬਜ਼ਾ ਹੋ ਚੁੱਕਾ ਹੈ। ਅਸਲ ਵਿਚ ਇਹ ਗਿਣਤੀ 21 ਪੁਰਸ਼ਾਂ ਦੇ ਮੁਕਾਬਲੇ 23 ਔਰਤਾਂ ਦੀ ਹੈ। ਉਨ੍ਹਾਂ ਨੇ ਇਸ ਨੂੰ ਮਹਜ ਇਕ ਸ਼ੁਰੂਆਤ ਦੱਸਿਆ।
ਪਹਿਲਾਂ ਸ਼ਖਸ ਨੇ ਚੋਰੀ ਕੀਤੀ ਸੜਕ, ਫਿਰ ਵੇਚ ਕੇ ਕਮਾਏ ਹਜ਼ਾਰਾਂ ਰੁਪਏ
NEXT STORY