ਲੰਡਨ-ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟ੍ਰਾਜੇਨੇਕਾ ਵੱਲੋਂ ਨਿਰਮਿਤ ਕੋਵਿਡ-19 ਰੋਕੂ ਟੀਕੇ ਦੀ ਤਕਨਾਲੋਜੀ ਦਾ ਕੈਂਸਰ ਅਤੇ ਦਿਲ ਦੀ ਬੀਮਾਰੀ ਦੇ ਇਲਾਜ 'ਚ ਇਸਤੇਮਾਲ ਲੱਭਣ ਲਈ ਲੰਡਨ ਸਥਿਤ ਇੰਪੀਰੀਅਲ ਕਾਲਜ ਦੇ ਇਕ ਸਟਾਰਟਅਪ ਨੇ ਐਸਟ੍ਰਾਜੇਨੇਕਾ ਨਾਲ ਹੱਥ ਮਿਲਾਇਆ ਹੈ। ਇੰਪੀਰੀਅਲ ਕਾਲਜ ਦੇ ਪ੍ਰੋਫੈਸਰ ਰੋਬਿਨ ਸ਼ੈਟੋਕ ਅਤੇ ਮਾਰਨਿੰਗ ਸਾਈਡ ਵੈਂਚਰਸ ਵੱਲੋਂ 2020 'ਚ 'ਵੈਕਸ ਇਕਵਿਟੀ' ਦੀ ਸਥਾਪਨਾ ਕੀਤੀ ਗਈ ਸੀ। ਪਿਛਲੇ ਹਫਤੇ ਦੋਵਾਂ ਕੰਪਨੀਆਂ ਦਰਮਿਆਨ ਕਰਾਰ ਦਾ ਐਲਾਨ ਹੋਇਆ।
ਇਹ ਵੀ ਪੜ੍ਹੋ : ਬ੍ਰਿਟੇਨ ਦਾ ਵੈਲਿੰਗਟਨ ਕਾਲਜ ਭਾਰਤ 'ਚ ਖੋਲ੍ਹੇਗਾ ਸਕੂਲ
ਇਸ ਸਹਿਯੋਗ ਨਾਲ ਉਨ੍ਹਾਂ ਸੰਭਾਵਨਾਵਾਂ ਨੂੰ ਲੱਭਿਆ ਜਾਵੇਗਾ ਜਿਸ ਨਾਲ ਵੈਕਸੀਨ ਇਕਵਿਟੀ ਦੀ ਐੱਸ.ਏ. ਆਰ.ਐੱਨ.ਏ. ਤਕਨਾਲੋਜੀ ਦਾ ਇਸਤੇਮਾਲ ਇਨਫੈਕਸ਼ਨ ਮਰੀਜ਼ਾਂ ਅਤੇ ਹੋਰ ਬੀਮਾਰੀਆਂ ਦੇ ਇਲਾਜ ਲਈ ਕੀਤਾ ਜਾ ਸਕਦਾ ਹੈ। ਪ੍ਰੋਫੈਸਰ ਸ਼ੈਟੋਕ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਆਰ.ਐੱਨ.ਏ. 'ਤੇ ਆਧਾਰਿਤ ਤਕਨਾਲੋਜੀ ਕਿਸ ਤਰ੍ਹਾਂ ਗੰਭੀਰ ਮਰੀਜ਼ਾਂ ਅਤੇ ਮਹਾਮਾਰੀ ਦੌਰਾਨ ਮਰੀਜ਼ ਦੇ ਮੌਤ ਤੋਂ ਬਚਣ 'ਚ ਸਹਾਇਕ ਰਹੀ ਹੈ। ਇਸ ਤਕਨਾਲੋਜੀ ਦੀ ਮਦਦ ਨਾਲ ਹੋਰ ਵੀ ਰੋਗਾਂ ਦਾ ਪਤਾ ਲਾਉਣਾ ਸੰਭਵ ਹੈ।
ਇਹ ਵੀ ਪੜ੍ਹੋ : ਸ਼ੂਗਰ ਦੀ ਦਵਾਈ ਨਾਲ ਕੋਰੋਨਾ ਦਾ ਖਤਰਾ ਹੁੰਦਾ ਹੈ ਘੱਟ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
FDA ਨੇ ਬਜ਼ੁਰਗਾਂ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਖੁਰਾਕ ਨੂੰ ਦਿੱਤੀ ਹਰੀ ਝੰਡੀ
NEXT STORY