ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਐਕਟਿਵ ਕੋਵਿਡ-19 ਮਾਮਲਿਆਂ ਦੀ ਗਿਣਤੀ ਹਾਲ ਹੀ ਦੇ ਹਫ਼ਤਿਆਂ ਵਿਚ 2000 ਤੋਂ ਵੱਧ ਕੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ। ਅਧਿਕਾਰੀਆਂ ਵੱਲੋਂ ਵੱਧ ਇੰਟਰਵਿਊ ਅਤੇ ਮੈਡੀਕਲ ਮੁਲਾਂਕਣ ਕਰਨ ਦੇ ਬਾਅਦ ਦੇਸ਼ ਵਿਚ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਵਿਕਰੋਟੀਆ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਕਾਫੀ ਹੱਦ ਤੱਕ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਦੇ ਬਾਅਦ ਤੋਂ ਇਹ ਗਿਣਤੀ 2,291 ਅਤੇ ਵੀਰਵਾਰ ਨੂੰ ਘੱਟ ਕੇ 4,864 'ਤੇ ਆ ਗਈ।
ਰਾਜ ਵਿਚ 29 ਜੁਲਾਈ ਤੋਂ ਬਾਅਦ ਇਹ ਸਭ ਤੋਂ ਘੱਟ ਐਕਟਿਵ ਮਾਮਲੇ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਸਟ੍ਰੇਲੀਆ ਵਿਚ ਕੋਵਿਡ-19 ਦੇ ਕੁੱਲ 24,236 ਪੁਸ਼ਟੀ ਕੀਤੇ ਮਾਮਲੇ ਆਏ ਹਨ। ਵੀਰਵਾਰ ਦੁਪਹਿਰ ਆਸਟ੍ਰੇਲੀਆ ਦੇ ਡਿਪਟੀ ਚੀਫ਼ ਮੈਡੀਕਲ ਅਫਸਰ ਮਾਈਕਲ ਕਿਡ ਦੇ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਨਵੇਂ ਮਾਮਲਿਆਂ ਦੀ ਗਿਣਤੀ 246 ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਅੱਗ ਨਾਲ 1.2 ਲੱਖ ਏਕੜ ਜੰਗਲ ਤਬਾਹ, ਐਮਰਜੈਂਸੀ ਦਾ ਐਲਾਨ (ਤਸਵੀਰਾਂ)
ਵੀਰਵਾਰ ਨੂੰ ਵਿਕਟੋਰੀਆ ਵਿਚ 13 ਨਵੀਆਂ ਮੌਤਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ਵਿਚੋਂ ਅੱਠ ਬਜ਼ੁਰਗ ਦੇਖਭਾਲ ਸਹੂਲਤਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨਾਲ ਰਾਸ਼ਟਰੀ ਮੌਤ ਦੀ ਗਿਣਤੀ 463 ਹੋ ਗਈ ਸੀ। ਨਵੇਂ ਮਾਮਲਿਆਂ ਵਿਚੋਂ, ਵਿਕਟੋਰੀਆ ਨੇ 240 ਦੀ ਪੁਸ਼ਟੀ ਕੀਤੀ ਅਤੇ ਪੰਜ ਹੋਰ ਮਾਮਲੇ ਨਿਊ ਸਾਊਥ ਵੇਲਜ਼ ਵਿਚ ਅਤੇ ਇੱਕ ਕੁਈਨਜ਼ਲੈਂਡ ਵਿਚ ਪਾਇਆ ਗਿਆ।ਵਿਕਟੋਰੀਆ ਵਿਚ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ, “ਵਿਕਟੋਰੀਆ ਵਿਚ 101 ਨਵੇਂ ਮਾਮਲੇ ਪ੍ਰਕੋਪ ਜਾਂ ਗੁੰਝਲਦਾਰ ਮਾਮਲਿਆਂ ਨਾਲ ਜੁੜੇ ਹੋਏ ਹਨ ਅਤੇ 139 ਦੀ ਜਾਂਚ ਚੱਲ ਰਹੀ ਹੈ।'' ਵਿਭਾਗ ਨੇ ਇਹ ਵੀ ਕਿਹਾ ਕਿ ਰਾਜ ਵਿਚ ਬੁਢੇਪੇ ਦੀ ਦੇਖਭਾਲ ਸਹੂਲਤਾਂ ਨਾਲ ਸਬੰਧਤ 1,811 ਐਕਟਿਵ ਮਾਮਲੇ ਹਨ ਅਤੇ ਰਾਜ ਵਿਚ 753 ਐਕਟਿਵ ਮਾਮਲੇ ਸਿਹਤ ਕਰਮਚਾਰੀਆਂ ਵਿਚ ਹਨ।
ਪਾਕਿਸਤਾਨ 'ਚ ਤੋੜਿਆ ਗਿਆ ਹਨੂਮਾਨ ਜੀ ਦਾ ਪ੍ਰਾਚੀਨ ਮੰਦਰ, ਹਿੰਦੂ ਭਾਈਚਾਰੇ 'ਚ ਰੋਸ
NEXT STORY