ਕੈਨਬਰਾ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪੋਪ ਫਰਾਂਸਿਸ ਨੂੰ ਫੋਨ ਕਰ ਕੇ ਦੇਸ਼ ਦੀ ਰੋਮਨ ਕੈਥੋਲਿਕ ਚਰਚ ਦੇ ਸੀਨੀਅਰ ਪਾਦਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਐਡੀਲੇਡ ਵਿਚ ਪਾਦਰੀ ਫਿਲਿਪ ਵਿਲਸਨ ਨੂੰ 1970 ਦੇ ਦਹਾਕੇ ਵਿਚ ਉੱਤਰੀ ਸਿਡਨੀ ਦੇ ਖੇਤਰ ਹੰਟਰ ਵੈਲੀ 'ਚ ਇਕ ਪਾਦਰੀ ਵਲੋਂ 2 ਬੱਚਿਆਂ ਦੇ ਯੌਨ ਸ਼ੋਸ਼ਣ ਕਰਨ ਦੀ ਸੂਚਨਾ ਪੁਲਸ ਨੂੰ ਨਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਪੋਪ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਟਰਨਬੁੱਲ ਨੇ ਕਿਹਾ ਕਿ ਪਾਦਰੀ ਨੂੰ ਮਈ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਟਰਨਬੁੱਲ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 67 ਸਾਲਾ ਪਾਦਰੀ ਨੂੰ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਅਤੇ ਉਸ 'ਤੇ ਸੁਣਵਾਈ ਹੋਣ ਦੌਰਾਨ ਅਹੁਦੇ 'ਤੇ ਨਹੀਂ ਬਣੇ ਰਹਿਣਾ ਚਾਹੀਦਾ। ਉੱਥੇ ਹੀ ਵਿਲਸਨ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਸਟੇਟ ਡਿਸਟ੍ਰਿਕਟ ਕੋਰਟ ਤੋਂ ਮਿਲੀ ਸਜ਼ਾ ਵਿਰੁੱਧ ਅਪੀਲ ਖਾਰਜ ਹੋਣ ਦੀ ਸਥਿਤੀ 'ਚ ਹੀ ਉਹ ਪੋਪ ਫਰਾਂਸਿਸ ਨੂੰ ਆਪਣਾ ਅਸਤੀਫਾ ਸੌਂਪਣਗੇ।
ਕੈਨੇਡਾ : ਪੰਜਾਬੀਆਂ ਲਈ ਮਿਸਾਲ ਹਨ ਇਹ ਦੋ ਭਰਾ, ਸਖਤ ਮਿਹਨਤ ਸਦਕਾ ਬਣੇ ਅਰਬਪਤੀ (ਵੀਡੀਓ)
NEXT STORY