ਮਨਾਮਾ (ਬਿਊਰੋ): ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਬਹਿਰੀਨ ਨੇ ਵੀ ਗੋਲਡਨ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ਾ ਦਾ ਪ੍ਰਮੁੱਖ ਉਦੇਸ਼ ਬਹਿਰੀਨ ਵਿਚ ਹੁਨਰ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਗੋਲਡਨ ਵੀਜ਼ਾ ਖਾੜੀ ਦੇਸ਼ਾਂ ਵਿਚ ਜਾਰੀ ਆਰਥਿਕ ਮੁਕਾਬਲੇ ਦਾ ਇਕ ਉਦਾਹਰਨ ਹੈ। ਗੋਲਡਨ ਵੀਜ਼ਾ ਪਾਉਣ ਵਾਲੇ ਲੋਕਾਂ ਨੂੰ ਬਹਿਰੀਨ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ, ਜੋ ਹੋਰ ਵੀਜ਼ਾ ਧਾਰਕਾਂ ਨੂੰ ਨਹੀਂ ਮਿਲਦੀਆਂ। ਖਾੜੀ ਦੇਸ਼ਾਂ ਵਿਚ ਰਹਿਣ ਅਤੇ ਕੰਮ ਕਰਨ ਵਾਲੇ ਵਿਦੇਸ਼ੀਆਂ ਕੋਲ ਰਵਾਇਤੀ ਤੌਰ 'ਤੇ ਸਧਾਰਨ ਵੀਜ਼ਾ ਹੁੰਦੇ ਹਨ ਜੋ ਕੁਝ ਸਾਲਾਂ ਲਈ ਹੀ ਵੈਧ ਹੁੰਦੇ ਹਨ। ਇਸ ਮਗਰੋਂ ਸਬੰਧਤ ਧਾਰਕ ਨੂੰ ਵੀਜ਼ਾ ਰੀਨਿਊ ਕਰਾਉਣ ਦੀ ਲੋੜ ਪੈਂਦੀ ਹੈ।
ਬਹਿਰੀਨ ਦੇ ਅੰਦਰੂਨੀ ਮੰਤਰਾਲੇ ਨੇ ਗੋਲਡਨ ਰੇਜੀਡੈਂਸੀ ਵੀਜ਼ਾ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਨੂੰ ਪਾਉਣ ਵਾਲੇ ਵਿਅਕਤੀ ਨੂੰ ਬਹਿਰੀਨ ਵਿਚ ਅਨਿਸ਼ਚਿਤ ਸਮੇਂ ਤੱਕ ਰਹਿਣ ਦਾ ਅਧਿਕਾਰ ਮਿਲੇਗਾ। ਇਸ ਦੇ ਇਲਾਵਾ ਗੋਲਡਨ ਵੀਜ਼ਾ ਧਾਰਕਾਂ ਨੂੰ ਬਹਿਰੀਨ ਵਿਚ ਕੰਮ ਕਰਨ ਦਾ ਅਧਿਕਾਰ, ਅਸੀਮਿਤ ਦਾਖਲਾ ਅਤੇ ਨਿਕਾਸ ਦਾ ਅਧਿਕਾਰ ਵੀ ਹੋਵੇਗਾ। ਅਜਿਹੇ ਵੀਜ਼ਾ ਧਾਰਕ ਆਪਣੇ ਕਰੀਬੀ ਪਰਿਵਾਰ ਦੇ ਮੈਂਬਰਾਂ ਨੂੰ ਬਿਨਾਂ ਕਿਸੇ ਉਲਝਣ ਦੇ ਬਹਿਰੀਨ ਲਿਆ ਸਕਦੇ ਹਨ।
ਗੋਲਡਨ ਵੀਜ਼ਾ ਜਾਰੀ ਕਰਨ ਦਾ ਉਦੇਸ਼
ਮੰਤਰਾਲੇ ਨੇ ਗੋਲਡਨ ਵੀਜ਼ਾ ਜਾਰੀ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਨਿਵੇਸ਼ਕਾਂ, ਉੱਦਮੀਆਂ ਅਤੇ ਵਧੇਰੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਕਰਸ਼ਿਤ ਕਰਨਾ ਹੈ, ਜੋ ਬਹਿਰੀਨ ਦੀ ਲਗਾਤਾਰ ਸਫਲਤਾ ਵਿਚ ਯੋਗਦਾਨ ਦੇ ਸਕਦੇ ਹਨ। ਅਸਲ ਵਿਚ ਬਹਿਰੀਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬਹਿਰੀਨ 'ਤੇ ਕਰਜ਼ ਦਾ ਦਬਾਅ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ ਸਾਲ ਅਕਤੂਬਰ ਵਿਚ ਬਹਿਰੀਨ ਨੇ ਕਈ ਇੰਫਰਾਸਟ੍ਰਕਚਰ ਪ੍ਰੋਜੈਕਟਸ ਦੇ ਇਲਾਵਾ ਨਵੇਂ ਆਰਥਿਕ ਵਿਕਾਸ ਅਤੇ ਵਿੱਤੀ ਬੈਲੇਂਸ ਪਲਾਨ ਦੀ ਘੋਸ਼ਣਾ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸ਼ੀ ਜਿਨਪਿੰਗ ਨੇ ਮਹਾਰਾਣੀ ਐਲਿਜ਼ਾਬੇਥ ਦੂਜੀ ਨੂੰ ਤਾਜਪੋਸ਼ੀ ਦੀ ਵਰ੍ਹੇਗੰਢ ਦੀ ਦਿੱਤੀ ਵਧਾਈ
ਗੋਲਡਨ ਵੀਜ਼ਾ ਪਾਉਣ ਲਈ ਹੋਣੀ ਚਾਹੀਦੀ ਹੈ ਇਹ ਯੋਗਤਾ
ਗੋਲਡਨ ਵੀਜ਼ਾ ਪਾਉਣ ਲਈ ਸਬੰਧਤ ਵਿਅਕਤੀ ਨੂੰ ਬਹਿਰੀਨ ਵਿਚ ਘੱਟੋ-ਘੱਟ ਪੰਜ ਸਾਲ ਤੱਕ ਰਹਿਣਾ ਹੋਵੇਗਾ। ਇਸ ਦੇ ਇਲਾਵਾ ਉਸ ਵਿਅਕਤੀ ਨੂੰ ਪ੍ਰਤੀ ਮਹੀਨੇ ਘੱਟੋ-ਘੱਟ 2000 ਬੀ.ਐੱਚ.ਡੀ. (396230 ਰੁਪਏ) ਦੀ ਔਸਤ ਤਨਖਾਹ ਲੈਣੀ ਹੋਵੇਗੀ। ਇਸ ਦੇ ਇਲਾਵਾ ਬਹਿਰੀਨ ਵਿਚ ਇਕ ਨਿਸ਼ਚਿਤ ਸਮੇਂ ਤੋਂ ਵੱਧ ਦੀ ਜਾਇਦਾਦ ਦੇ ਮਾਲਕ, ਰਿਟਾਇਰਡ ਅਤੇ ਵਧੇਰੇ ਪ੍ਰਤਿਭਾਸ਼ਾਲੀ ਵਿਅਕਤੀ ਜੋ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਉਹ ਵੀ ਯੋਗ ਹੋਣਗੇ।
ਵਿਦੇਸ਼ ਯਾਤਰਾ ਲਈ ਵੀਜ਼ਾ ਦੀ ਲੋੜ ਕਿਉਂ
ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਲਈ ਤੁਹਾਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ। ਪਹਿਲਾ ਹੈ ਪਾਸਪੋਰਟ ਅਤੇ ਦੂਜਾ ਹੈ ਵੀਜ਼ਾ। ਵਿਦੇਸ਼ਾਂ ਵਿਚ ਪਾਸਪੋਰਟ ਤੁਹਾਨੂੰ ਇਕ ਪਛਾਣ ਮੁਹੱਈਆ ਕਰਾਉਂਦਾ ਹੈ। ਉੱਥੇ ਵੀਜ਼ਾ ਇਕ ਤਰ੍ਹਾਂ ਦਾ ਇਜਾਜ਼ਤ ਪੱਤਰ ਹੁੰਦਾ ਹੈ, ਜਿਸ ਨਾਲ ਤੁਹਾਨੂੰ ਸਬੰਧਤ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲਦੀ ਹੈ। ਨੇਪਾਲ ਅਤੇ ਭੂਟਾਨ ਨੂੰ ਛੱਡ ਕੇ ਕੋਈ ਵੀ ਭਾਰਤੀ ਕਿਸੇ ਵੀ ਦੇਸ਼ ਵਿਚ ਬਿਨਾਂ ਵੀਜ਼ਾ ਦਾਖਲ ਨਹੀਂ ਹੋ ਸਕਦਾ।
ਵੀਜ਼ਾ ਦੀ ਹੀ ਕਿਸਮ ਹੈ ਗੋਲਡਨ ਵੀਜ਼ਾ
ਹਰ ਦੇਸ਼ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ਜਾਰੀ ਕਰਦੇ ਹਨ। ਇਹਨਾਂ ਵਿਚ ਬਿਜ਼ਨੈਸ ਵੀਜ਼ਾ, ਸਟੂਡੈਂਟ ਵੀਜ਼ਾ, ਟੂਰਸਿਟ ਵੀਜ਼ਾ ਤਾਂ ਲਗਭਗ ਸਧਾਰਨ ਹਨ। ਇਸ ਦੇ ਇਲਾਵਾ ਹਰ ਦੇਸ਼ ਆਪਣੀ ਲੋੜ ਮੁਤਾਬਕ ਵੀਜ਼ਾ ਨੂੰ ਵੱਖ-ਵੱਖ ਨਾਮ ਦਿੰਦੇ ਹਨ। ਉਹਨਾਂ ਵਿਚੋਂ ਇਕ ਯੂਏਈ ਅਤੇ ਬਹਿਰੀਨ ਹੈ ਦਾ ਗੋਲਡਨ ਵੀਜ਼ਾ ਹੈ। ਇਹ ਵੀਜ਼ਾ ਦੀ ਹੀ ਇਕ ਕਿਸਮ ਹੈ, ਜੋ ਯੂਏਈ ਜਾਂ ਬਹਿਰੀਨ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸਧਾਰਨ ਵੀਜ਼ਾ ਦੇ ਇਲਾਵਾ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ
NEXT STORY