ਲੰਡਨ— ਇਕ ਬ੍ਰਿਟਿਸ਼ ਸਿੱਖ ਔਰਤ ਨੂੰ ਦੇਸ਼ ਦੀ ਇਕ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਔਰਤ ਤੇ ਦੋਸ਼ ਹੈ ਕਿ ਉਸ ਨੇ ਆਪਣੇ ਸਾਬਕਾ ਹਿੰਦੂ ਪ੍ਰੇਮੀ ਤੇ ਉਸ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਲਈ ਨਾ ਸਿਰਫ ਨਸਲੀ ਟਿੱਪਣੀਆਂ ਕੀਤੀਆਂ ਬਲਕਿ ਇਕ ਪੈਕੇਟ 'ਚ ਗਾਂ ਦਾ ਮਾਸ ਪੈਕ ਕਰਕੇ ਉਨ੍ਹਾਂ ਦੇ ਦਰਵਾਜ਼ੇ 'ਤੇ ਛੱਡਿਆ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੁਣਵਾਈ ਦੌਰਾਨ ਔਰਤ ਖਿਲਾਫ ਲਾਏ ਗਏ ਦੋਸ਼ ਸਹੀ ਸਾਬਿਤ ਹੋਏ।
ਦੱਖਣ-ਪੱਛਮੀ ਇੰਗਲੈਂਡ ਦੀ ਸਵਿਨਡਾਨ ਕ੍ਰਾਊਨ ਦੀ ਅਦਾਲਤ ਨੇ ਮੰਗਲਵਾਰ ਨੂੰ ਅਮਨਦੀਪ ਮੁਧਾਰ ਨੂੰ ਨਸਲੀ ਤੌਰ 'ਤੇ ਸ਼ੋਸ਼ਣ ਕਰਨ ਲਈ ਦੋਸ਼ੀ ਪਾਇਆ ਤੇ ਦੋ ਸਾਲ ਦੀ ਸਜ਼ਾ ਸੁਣਾ ਦਿੱਤੀ। ਸਜ਼ਾ ਸੁਣਵਾਈ ਦੌਰਾਨ ਜੱਜ ਰਾਬਰਟ ਪਾਵਸੋਨ ਨੇ ਕਿਹਾ ਕਿ ਧਾਰਮਿਕ ਪਿੱਠ-ਭੂਮੀ ਦੇ ਆਧਾਰ 'ਤੇ ਆਮ ਕਰਕੇ ਲੋਕ ਆਪਣੇ ਜਿਹੇ ਲੋਕਾਂ ਨੂੰ ਤਲਾਸ਼ ਕਰਦੇ ਹਨ... ਚਾਹੇ ਭਗਵਾਨ 'ਚ ਆਸਥਾ ਦੀ ਗੱਲ ਹੋਵੇ ਜਾਂ ਮਨੁੱਖੀ ਵਿਵਹਾਰ ਦੀ। ਪਰੰਤੂ ਇਸ ਮਾਮਲੇ 'ਚ ਅਜਿਹੀ ਗੱਲ ਨਜ਼ਰ ਨਹੀਂ ਆਈ। ਇਸ ਮਾਮਲੇ 'ਚ ਵਿਵਹਾਰ ਭੜਕਾਉਣ ਵਾਲਾ ਤੇ ਡਰਾਉਣ ਵਾਲਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਮੁਧਾਰ ਨੇ ਆਪਣੇ ਸਾਬਕਾ ਪ੍ਰੇਮੀ ਦੇ ਪਰਿਵਾਰ 'ਤੇ ਲਗਾਤਾਰ ਹਮਲਾ ਕੀਤਾ, ਇਤਰਾਜ਼ਯੋਗ ਸ਼ਬਦ ਕਹੇ, ਫੋਨ ਕਰਕੇ ਧਮਕੀ ਦਿੱਤੀ ਤੇ ਸੋਸ਼ਲ ਮੀਡੀਆ 'ਤੇ ਹਮਲਾ ਵੀ ਕੀਤਾ। ਅਦਾਲਤ ਨੇ ਦੱਸਿਆ ਕਿ 26 ਸਾਲਾ ਔਰਤ ਦਾ ਵਿਅਕਤੀ ਨਾਲ 2012 'ਚ ਕੁਝ ਹਫਤਿਆਂ ਤੱਕ ਸਬੰਧ ਰਿਹਾ, ਜਿਸ ਦੌਰਾਨ ਦੋਵਾਂ ਵਿਚਾਲੇ ਜ਼ਿਆਦਾ ਕਰੀਬੀ ਨਹੀਂ ਰਹੀ।
ਸਥਾਨਕ ਅਖਬਾਰ 'ਚ ਛਪੀ ਇਕ ਖਬਰ 'ਚ ਕਿਹਾ ਗਿਆ ਕਿ ਸੰਸਕ੍ਰਿਤਿਕ ਵਿਭਿੰਨਤਾ ਦੇ ਕਾਰਨ ਇਹ ਅਫੇਅਰ ਖਤਮ ਹੋ ਗਿਆ। ਇਸ ਤੋਂ ਬਾਅਦ ਮੁਧਾਰ ਤੇ ਉਸ ਦੇ ਪਰਿਵਾਰ ਨੇ ਪੀੜਤ ਨੌਜਵਾਨ ਦੀਆਂ ਭੈਣਾਂ ਤੇ ਮਾਂ ਦੇ ਬਲਾਤਕਾਰ ਤੇ ਉਨ੍ਹਾਂ ਦੀਆਂ ਕਾਰਾਂ ਤੇ ਘਰ ਸਾੜਨ ਦੀ ਧਮਕੀ ਦਿੱਤੀ। ਮੁਧਾਰ ਨੇ ਆਪਣੇ ਇਕ ਦੋਸਤ 30 ਸਾਲਾ ਸੰਦੀਪ ਡੋਗਰਾ ਦੀ ਮਦਦ ਨਾਲ ਉਸ ਦੇ ਪਰਿਵਾਰ 'ਤੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਸਿੱਧੇ ਹਮਲੇ ਕੀਤੇ। ਇਸ ਤੋਂ ਇਲਾਵਾ ਬਲਾਤਕਾਰ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪ੍ਰੋਸੀਕਿਊਸ਼ਨ ਨੇ ਦੱਸਿਆ ਕਿ ਇਕ ਘਟਨਾ 'ਚ ਪਰਿਵਾਰ ਦੇ ਘਰ ਦੇ ਦਰਵਾਜ਼ੇ 'ਤੇ ਬੀਫ ਦਾ ਪਾਰਸਲ ਰੱਖਿਆ ਗਿਆ, ਜਿਸ ਨਾਲ ਹਿੰਦੂ ਹੋਣ ਕਾਰਨ ਉਹ ਲੋਕ ਬੇਹੱਦ ਪਰੇਸ਼ਾਨ ਹੋ ਗਏ।
40 ਸਾਲ ਪਹਿਲਾਂ ਹੋਏ ਕਤਲ ਦਾ ਦਰਖ਼ਤ ਨੇ ਖੋਲ੍ਹਿਆ ਰਾਜ਼
NEXT STORY