ਮਾਂਟਰੀਅਲ (ਬਿਊਰੋ)— ਜਨਰਲ ਮੋਟਰਜ਼ ਇਕ ਵੱਡਾ ਐਲਾਨ ਕਰਨ ਦੀ ਤਿਆਰੀ ਵਿਚ ਹੈ। ਜਾਣਕਾਰੀ ਮੁਤਾਬਕ ਕੰਪਨੀ ਓਂਟਾਰੀਓ ਸੂਬੇ ਦੀ ਆਪਣੀ ਵੱਡੀ ਵਾਹਨ ਅਸੈਂਬਲੀ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕਰ ਸਕਦੀ ਹੈ। ਹਜ਼ਾਰਾਂ ਆਟੋ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਗਲੋਬਲ ਪੁਨਰਗਠਨ ਦੇ ਹਿੱਸੇ ਦੇ ਰੂਪ ਵਿਚ ਸਾਲ 2019 ਵਿਚ ਓਸ਼ਾਵਾ, ਓਂਟਾਰੀਓ ਪਲਾਂਟ ਨੂੰ ਬੰਦ ਕਰਨ ਲਈ ਜਨਰਲ ਮੋਟਰਜ਼ ਦੀ ਯੋਜਨਾ ਵਿਰੁੱਧ ਲੜਨ ਦਾ ਵਾਅਦਾ ਕੀਤਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਓਸ਼ਾਵਾ ਅਸੈਂਬਲੀ ਦੇ 2,500 ਕਰਮਚਾਰੀਆਂ ਵਿਚੋਂ ਕਿੰਨੇ ਕੁ ਵਿਆਪਕ ਰਣਨੀਤੀ ਦੇ ਤਹਿਤ ਆਪਣੀ ਨੌਕਰੀ ਗਵਾ ਸਕਦੇ ਹਨ।
ਪਲਾਂਟ ਵਿਚ ਕੰਮ ਕਰਨ ਵਾਲੇ ਵਰਕਰਾਂ ਨੇ ਕੰਮ ਬੰਦ ਕਰਨ ਦੇ ਵਿਰੋਧ ਵਿਚ ਸੋਮਵਾਰ ਸਵੇਰੇ ਵਿਰੋਧ ਪ੍ਰਦਰਸ਼ਨ ਕੀਤਾ। ਯੂਨੀਫੋਰ ਦੇ ਰਾਸ਼ਟਰੀ ਪ੍ਰਧਾਨ ਜੈਰੀ ਡਾਇਸ ਨੇ ਜੀ.ਐੱਮ. (ਜਨਰਲ ਮੋਟਰਜ਼) ਦੇ ਇਸ ਕਦਮ ਦੀ ਆਲੋਚਨਾ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਵਰਕਰਾਂ ਨਾਲ ਆਪਣੇ ਸਮਝੌਤੇ ਦੀ ਉਲੰਘਣਾ ਹੈ। ਜੈਰੀ ਡਾਇਸ ਨੇ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕੀਤੀ ਜੋ ਪਲਾਂਟ ਵਿਚ ਕੰਮ ਕਰਦੇ ਹਨ ਜੋ ਕਿ ਟੋਰਾਂਟੋ ਤੋਂ ਲੱਗਭਗ 60 ਕਿਲੋਮੀਟਰ ਪੂਰਬ ਵਿਚ ਹੈ। ਡਾਇਸ ਨੇ ਕਿਹਾ,''ਤੁਸੀਂ ਨੰਬਰ 1 ਪਲਾਂਟ ਹੋ, ਜੋ ਜੀ.ਐੱਮ. (ਜਨਰਲ ਮੋਟਰਜ਼) ਕੋਲ ਹੈ। ਉਹ ਐਵੇਂ ਹੀ ਸਾਡੇ ਪਲਾਂਟ ਨੂੰ ਬੰਦ ਨਹੀਂ ਕਰ ਸਕਦੇ।''
ਪਾਕਿ ਮੂਲ ਦੀ ਮਹਿਲਾ ਨੇ ISIS ਨੂੰ ਮਦਦ ਦੇਣ ਦਾ ਅਪਰਾਧ ਕੀਤਾ ਕਬੂਲ
NEXT STORY