ਲਾਸ ਏਜੰਲਸ - ਅਭਿਨੇਤਰੀ ਮੋਲ ਫਿਟਜ਼ਗੇਰਾਲਡ ਨੂੰ ਮਾਂ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕੈਪਟਨ ਅਮੇਰੀਕਾ - ਦਿ ਫਸਟ ਅਵੇਂਜਰ (ਫਿਲਮ) 'ਚ ਛੋਟੀ ਭੂਮਿਕਾ 'ਚ ਨਜ਼ਰ ਆਈ ਸੀ।
ਓਲਾਥੇ ਪੁਲਸ ਵਿਭਾਗ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ 38 ਸਾਲਾ ਅਭਿਨੇਤਰੀ ਨੂੰ ਨਵੇਂ ਸਾਲ ਦੀ ਸ਼ਾਮ 'ਤੇ ਪੁਲਸ ਨੇ ਕੰਸਾਸ ਤੋਂ ਗ੍ਰਿਫਤਾਰ ਕੀਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਲੀ ਦੀ ਮਾਂ ਪੈਟ੍ਰੀਸ਼ੀਆ ਈ ਫਿਟਜ਼ਗੇਰਾਲਡ ਦੇ ਘਰ 'ਤੇ ਲੜਾਈ ਦੀ ਜਾਣਾਕਰੀ ਮਿਲੀ ਸੀ। ਉਥੇ ਪਹੁੰਚਣ 'ਤੇ ਉਹ ਜ਼ਖਮੀ ਮਿਲੀ। ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਕੁਝ ਹੀ ਦੇਰ ਬਾਅਦ ਉਨ੍ਹਾਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ ਸੀ। ਜਾਂਚ ਤੋਂ ਬਾਅਦ ਪੁਲਸ ਨੇ ਮੋਲੀ ਨੂੰ ਗ੍ਰਿਫਤਾਰ ਕਰ ਲਿਆ।
ਅਮਰੀਕਾ : ਹਾਈਵੇਅ 'ਤੇ ਆਉਂਦੇ ਸਮੇਂ 30 ਫੁੱਟ ਦੀਆਂ ਝਾੜੀਆਂ 'ਚ ਫੱਸੀਆਂ ਗੱਡੀਆਂ, ਦੇਖੋ ਤਸਵੀਰਾਂ
NEXT STORY