ਹਿਊਸਟਨ (ਭਾਸ਼ਾ): ਕੋਵਿਡ ਨਾਲ ਸਬੰਧਤ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਕਿਸੇ ਖਾਸ ਮਰੀਜ਼ ਦੇ ਦਿਮਾਗ ਨੂੰ ਸਥਾਈ ਤੌਰ 'ਤੇ ਨੁਕਸਾਨ ਪਹੁੰਚਾ ਸਕਦੀ ਹੈ। ਏਜਿੰਗ ਰਿਸਰਚ ਰਿਵਿਊਜ਼ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦਾ ਹੈ ਅਤੇ ਲਗਾਤਾਰ ਦਿਮਾਗ ਦੇ ਜ਼ਖਮਾਂ ਦਾ ਕਾਰਨ ਬਣ ਸਕਦਾ ਹੈ ਜੋ ਖੂਨ ਵਹਿਣ ਦੇ ਜੋਖਮ ਨੂੰ ਵਧਾਉਂਦੇ ਹਨ।
ਅਮਰੀਕਾ ਦੇ ਹਿਊਸਟਨ ਮੈਥੋਡਿਸਟ ਰਿਸਰਚ ਦੇ ਜੋਏ ਮਿੱਤਰਾ ਅਤੇ ਮੁਰਲੀਧਰ ਐਲ. ਹੇਗੜੇ ਦੀ ਅਗਵਾਈ ਵਿਚ ਇਸ ਅਧਿਐਨ ਨੂੰ ਅੰਜ਼ਾਮ ਦੇਣ ਵਾਲੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਤੋਂ ਇਲਾਵਾ ਹੋਰ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨਾ ਸਿਰਫ ਇਨਫੈਕਸ਼ਨ ਦੌਰਾਨ, ਸਗੋਂ ਇਸ ਤੋਂ ਬਾਅਦ ਵੀ ਮਰੀਜ਼ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਜਾਣਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਸਰੀਰ ਦੇ ਹੋਰ ਮੁੱਖ ਅੰਗਾਂ ਦੇ ਨਾਲ-ਨਾਲ ਦਿਮਾਗ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਕੇਸਾਂ ਅਤੇ ਮੰਕੀਪਾਕਸ ਦੇ ਤੀਜੇ ਮਾਮਲੇ ਦੀ ਪੁਸ਼ਟੀ
ਖੋਜੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਮਰੀਜ਼ਾਂ, ਖ਼ਾਸਕਰ ਬਜ਼ੁਰਗਾਂ ਅਤੇ ਹੋਰ ਕਮਜ਼ੋਰ ਮਰੀਜ਼ਾਂ ਵਿੱਚ ਤੰਤੂਆਂ ਨਾਲ ਸਬੰਧਤ "ਨਿਊਰੋਡੀਜਨਰੇਟਿਵ" ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ, ਜਿਸ ਦੇ ਪ੍ਰਭਾਵਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਨਿਊਰੋਡੀਜਨਰੇਟਿਵ ਰੋਗਾਂ ਵਿੱਚ ਵਿਅਕਤੀ ਦਾ ਦਿਮਾਗ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਕਾਰਨ ਵੱਖ-ਵੱਖ ਅੰਗ ਪ੍ਰਭਾਵਿਤ ਹੁੰਦੇ ਹਨ ਅਤੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕੋਵਿਡ ਨਾਲ ਮਰਨ ਵਾਲੇ ਅਤੇ ਬੀਮਾਰੀ 'ਤੇ ਕਾਬੂ ਪਾਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੀ 'ਇਮੇਜਿੰਗ' ਦੇ ਵਿਸ਼ਲੇਸ਼ਣ/ਅਧਿਐਨ ਨੇ ਦਿਖਾਇਆ ਹੈ ਕਿ ਦਿਮਾਗ ਦੇ ਅੰਦਰਲੇ ਹਿੱਸਿਆਂ ਵਿੱਚ ਬਹੁਤ ਛੋਟੇ ਜ਼ਖਮਾਂ ਵਿੱਚ ਖੂਨ ਵਹਿਣਾ ਸਾਡੇ ਸਰੀਰ ਦੇ ਅੰਗਾਂ ਅਤੇ ਯਾਦਦਾਸ਼ਤ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।
ਅਲ-ਜ਼ਵਾਹਿਰੀ ਦੀ ਮੌਤ ਤੋਂ ਬਾਅਦ ਦੁਨੀਆ ਹੋਰ ਸੁਰੱਖਿਅਤ ਹੋਈ: ਅਮਰੀਕੀ ਵਿਦੇਸ਼ ਮੰਤਰੀ
NEXT STORY