ਮਾਸਕੋ(ਏਜੰਸੀ)— ਰੂਸ ਨੇ ਯੁਕਰੇਨ ਦੀ ਸਮੁੰਦਰੀ ਫੌਜ ਦੇ 3 ਜਹਾਜ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੁਕਰੇਨ ਦੇ ਜਹਾਜ਼ ਗੈਰ-ਕਾਨੂੰਨੀ ਰੂਪ ਨਾਲ ਜਲ ਸਰਹੱਦ ਨੂੰ ਪਾਰ ਕਰਦਿਆਂ ਦਾਖਲ ਹੋਏ। ਰੂਸ ਦੀ ਫੈਡਰਲ ਸੁਰੱਖਿਆ ਸੇਵਾ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਯੁਕਰੇਨ ਦੀ ਸਮੁੰਦਰੀ ਫੌਜ ਦੇ ਬਰਦਯਾਸਕ, ਨਿਕੋਪੋਲ ਅਤੇ ਯਾਨੀ ਕਾਪੂ ਨਾਮਕ 3 ਜਹਾਜ਼ ਐਤਵਾਰ ਨੂੰ ਕਾਲਾ ਸਾਗਰ 'ਚ ਗੈਰ-ਕਾਨੂੰਨੀ ਰੂਪ ਨਾਲ ਰੂਸ ਦੇ ਜਲ ਸਰਹੱਦ ਪਾਰ ਕਰਕੇ ਦਾਖਲ ਹੋ ਗਏ ਸਨ, ਜਿਸ ਕਾਰਨ ਬਾਅਦ 'ਚ ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ।
ਇਸ ਘਟਨਾ ਨਾਲ ਦੋਹਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵੀ ਵਧ ਗਿਆ ਹੈ। ਇਸ ਘਟਨਾ ਮਗਰੋਂ ਯੁਕਰੇਨ 'ਚ ਮਾਰਸ਼ਲ ਲਾਅ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਯੁਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਦੇ ਸਕੱਤਰ ਓਲੇਕਜ਼ੈਂਡਰ ਤੁਰਚਨੋਵ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਛੇਤੀ ਹੀ ਇਕ ਐਮਰਜੈਂਸੀ ਬੈਠਕ ਸੱਦੀ ਜਾਵੇਗੀ।
ਆਸਟ੍ਰੇਲੀਆ : ਜੁੜਵਾਂ ਬੱਚੀਆਂ ਦੀ ਹੋਈ ਸਫਲ ਸਰਜਰੀ, ਮਿਲੀ ਹਸਪਤਾਲ ਤੋਂ ਛੁੱਟੀ
NEXT STORY