ਰੋਮ— ਇਟਲੀ ਦਾ ਸਫਰ ਕਰਨ ਵਾਲੇ ਹੋ ਤਾਂ ਜ਼ਰਾ ਸੋਚ ਕੇ ਕਿਉਂਕਿ ਚੀਨ ਤੋਂ ਬਾਹਰ ਹੁਣ ਕੋਈ ਦੂਜਾ ਦੇਸ਼ ਸਭ ਤੋਂ ਵੱਧ ਇਨਫੈਕਟਡ ਹੈ ਤਾਂ ਉਹ ਹੁਣ ਇਟਲੀ ਹੈ। ਇਟਲੀ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਦਿਨ 'ਚ ਹੀ 133 ਵੱਧ ਕੇ 366 'ਤੇ ਪਹੁੰਚ ਗਈ ਹੈ। ਸਿਵਲ ਪ੍ਰੋਟੈਕਸ਼ਨ ਏਜੰਸੀ ਮੁਤਾਬਕ, ਸੰਕਰਮਣ ਨਾਲ ਪ੍ਰਭਾਵਿਤ ਦੀ ਕੁੱਲ ਗਿਣਤੀ 5,883 ਤੋਂ ਵੱਧ ਕੇ ਹੁਣ 7,357 ਹੋ ਗਈ ਹੈ, ਯਾਨੀ ਪਿਛਲੇ 24 ਘੰਟਿਆਂ 'ਚ ਇਨਫੈਕਟਡ ਮਾਮਲੇ 25 ਫੀਸਦੀ ਵਧੇ ਹਨ।
ਇਟਲੀ 'ਚ ਲੋਂਬਾਰਡੀ ਤੇ ਹੋਰ ਉੱਤਰੀ 14 ਪ੍ਰਾਂਤਾਂ 'ਚ ਤਕਰੀਬਨ 1.6 ਕਰੋੜਾਂ ਲੋਕ ਲਾਕਡਾਊਨ ਕਰ ਦਿੱਤੇ ਗਏ ਹਨ, ਯਾਨੀ ਇਨ੍ਹਾਂ ਇਲਾਕਿਆਂ ਦੇ ਅੰਦਰ ਜਾਣ ਤੇ ਬਾਹਰ ਜਾਣ ਦੀ ਪਾਬੰਦੀ ਲਗਾਈ ਗਈ ਹੈ। ਲੋਕਾਂ ਨੂੰ ਯਾਤਰਾ ਕਰਨ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਪਵੇਗੀ।
ਸਿਰਫ ਜ਼ਰੂਰੀ, ਪ੍ਰਮਾਣਿਤ ਪੇਸ਼ੇਵਰ ਕਾਰਨਾਂ ਕਰਕੇ ਜਾਂ ਐਮਰਜੈਂਸੀ ਤੇ ਸਿਹਤ ਕਾਰਨਾਂ ਕਰਕੇ ਯਾਤਰਾ ਦੀ ਛੋਟ ਦਿੱਤੀ ਜਾ ਸਕਦੀ ਹੈ। ਸਕੂਲ ਤੇ ਯੂਨੀਵਰਸਿਟੀ, ਮਿਊਜ਼ਮ, ਸਿਨੇਮਾਘਰ ਤੇ ਥੀਏਟਰ, ਸਵੀਮਿੰਗ ਪੂਲ ਤੇ ਹੋਰ ਖੇਡ ਸਥਾਨ ਵੀ ਬੰਦ ਕਰ ਦਿੱਤੇ ਗਏ ਹਨ। ਵਿਆਹ ਪ੍ਰੋਗਰਾਮਾਂ ਤੇ ਸਸਕਾਰ 'ਤੇ ਵੀ ਰੋਕ ਲਾ ਦਿੱਤੀ ਗਈ ਹੈ।
ਪਾਬੰਦੀ ਤੋੜਨ 'ਤੇ 3 ਮਹੀਨੇ ਦੀ ਜੇਲ੍ਹ
ਸ਼ਰਾਬ ਮਹਿਖਾਨੇ ਤੇ ਰੈਸਟੋਰੈਂਟ ਖੁੱਲ੍ਹੇ ਰਹਿ ਸਕਦੇ ਹਨ ਪਰ ਪ੍ਰਤਿਬੰਧਤ ਘੰਟਿਆਂ ਤੇ ਸਖਤ ਸ਼ਰਤਾਂ 'ਚ। ਇਸ ਤੋਂ ਇਲਾਵਾ ਸਖਤ ਸ਼ਰਤਾਂ ਹੇਠ ਧਾਰਮਿਕ ਸਥਾਨ ਵੀ ਖੁੱਲ੍ਹੇ ਰੱਖੇ ਜਾ ਸਕਦੇ ਹਨ। ਪਾਬੰਦੀਆਂ ਨੂੰ ਤੋੜਨ ਵਾਲੇ ਲੋਕਾਂ ਨੂੰ ਤਿੰਨ ਮਹੀਨੇ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰੀ ਅਤੇ ਨਿਜੀ ਦੋਹਾਂ ਕੰਪਨੀਆਂ ਨੂੰ ਸਟਾਫ ਨੂੰ ਛੁੱਟੀ 'ਤੇ ਭੇਜਣ ਦੀ ਵੀ ਅਪੀਲ ਕੀਤੀ ਗਈ ਹੈ।
ਪੁਲਸ ਲੋਕਾਂ ਨੂੰ ਰੋਕ ਸਕਦੀ ਹੈ ਤੇ ਉਨ੍ਹਾਂ ਨੂੰ ਪ੍ਰਸ਼ਨ ਕਰ ਸਕਦੀ ਹੈ। ਲੋਕਾਂ ਨੂੰ ਸਾਹ ਦੀ ਸਮੱਸਿਆ ਤੇ ਬੁਖਾਰ ਦੇ ਲੱਛਣ ਹੋਣ ਦੇ ਮਾਮਲੇ 'ਚ ਸਖਤੀ ਨਾਲ ਘਰ 'ਚ ਹੀ ਰਹਿਣ ਅਤੇ ਡਾਕਟਰ ਸਮੇਤ ਹੋਰ ਲੋਕਾਂ ਨਾਲ ਵੀ ਸੰਪਰਕ ਨੂੰ ਸੀਮਤ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਇਟਲੀ 'ਚ 21 ਫਰਵਰੀ ਨੂੰ ਉੱਤਰੀ ਖੇਤਰ 'ਚ ਕੋਰੋਨਾ ਵਾਇਰਸ ਫੈਲਣ ਦੀ ਸ਼ੁਰੂਆਤ ਤੋਂ ਉੱਥੇ ਵਾਇਰਸ ਦੇ ਮਾਮਲਿਆਂ 'ਚ ਰੋਜ਼ਾਨਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ ►ਸੈਂਸੈਕਸ 'ਚ 1450 ਅੰਕ ਦੀ ਜ਼ੋਰਦਾਰ ਗਿਰਾਵਟ, ਕਿਉਂ ਹਿੱਲਿਆ ਬਾਜ਼ਾਰ ►ਹੁਣ ਜਿਓ, BSNL ਦੀ ਕਾਲਰ ਟਿਊਨ ’ਚ ‘ਕੋਰੋਨਾ’, ਜਾਣੋ ਕੀ ਹੈ ਮਾਜਰਾ►ਬਾਜ਼ਾਰ ਵਿਚ ਤੂਫਾਨ, ਤੇਲ ਦਾ ਰੇਟ 30 ਫੀਸਦੀ ਡਿੱਗਾ, ਸਫਰ ਹੋਵੇਗਾ ਸਸਤਾ ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ
ਬੰਗਲਾਦੇਸ਼ ਪਹੁੰਚਿਆ ਕੋਰੋਨਾਵਾਇਰਸ ਦਾ ਕਹਿਰ, 3 ਮਾਮਲਿਆਂ ਦੀ ਹੋਈ ਪੁਸ਼ਟੀ
NEXT STORY