ਬੀਜਿੰਗ (ਭਾਸ਼ਾ)– ਕੀ ਤੁਸੀਂ ਕਦੀ ਸੋਚਿਆ ਹੈ ਕਿ ਜਦੋਂ ਕੋਈ ਤੁਹਾਡੇ ’ਤੇ ਹਮਲਾ ਕਰਦਾ ਹੈ ਜਾਂ ਚੁੱਭਣ ਵਾਲੀ ਕੋਈ ਗੱਲ ਕਹਿੰਦਾ ਹੈ ਤਾਂ ਅਚਾਨਕ ਅਜਿਹਾ ਕਿਉਂ ਹੋ ਜਾਂਦਾ ਹੈ, ਜਿਸ ਨਾਲ ਤੁਸੀਂ ਅੱਗ ਬਬੂਲਾ ਅਤੇ ਬਦਲਾ ਲੈਣ ਲਈ ਤਿਆਰ ਹੋ ਜਾਂਦੇ ਹੋ। ਦਰਅਸਲ ਇਸ ਸਭ ਦੇ ਪਿੱਛੇ ਤੁਹਾਡਾ ਪੂਰਾ ਬ੍ਰੇਨ ਸਿਸਟਮ ਕੰਮ ਕਰ ਰਿਹਾ ਹੁੰਦਾ ਹੈ। ਇਕ ਅਧਿਐਨ ਮੁਤਾਬਕ ਸੰਘਰਸ਼ ’ਚ ਉਲਝੇ ਲੋਕਾਂ ’ਚ ‘ਲਵ ਹਾਰਮੋਨ’ ਆਕਸੀਟੋਸਿਨ ਦਾ ਪੱਧਰ ਵੱਧ ਸਕਦਾ ਹੈ ਅਤੇ ਇਹ ਫੈਸਲਾ ਲੈਣ ਦੀ ਸਰਗਰਮੀ ਨਾਲ ਜੁੜੇ ਬ੍ਰੇਨ ਸਿਸਟਮ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸ ਅਧਿਐਨ ’ਚ ਉਨ੍ਹਾਂ ਤੱਥਾਂ ’ਤੇ ਵੱਧ ਚਾਨਣਾ ਪਾਇਆ ਗਿਆ ਹੈ, ਜਿਸ ਨਾਲ ਲੋਕ ਗੁੱਸੇ ਦੀ ਅੱਗ ’ਚ ਸੜ ਉੱਠਦੇ ਹਨ। ਰਸਾਲੇ ‘ਈਲਾਈਫ’ ਵਿਚ ਪ੍ਰਕਾਸ਼ਿਤ ਅਧਿਐਨ ’ਚ ਕਿਹਾ ਗਿਆ ਹੈ ਕਿ ਹਾਰਮੋਨ ਦਾ ਪੱਧਰ ਵਧਣ ਨਾਲ ਇਕ ਸਮੂਹ ਦਰਮਿਆਨ ਪਿਆਰ ਅਤੇ ਹਮਦਰਦੀ ਦੀ ਭਾਵਨਾ ਵਧਦੀ ਹੈ ਅਤੇ ਨਾਲ ਹੀ ਜਦੋਂ ਕੋਈ ਬਾਹਰੀ ਸਮੂਹ ਹਮਲਾ ਕਰਦਾ ਹੈ ਤਾਂ ਬਦਲਾ ਲੈਣ ਦੀ ਇੱਛਾ ਵੀ ਵੱਧ ਜਾਂਦੀ ਹੈ। ਚੀਨ ਦੀ ਪੇਕਿੰਗ ਯੂਨੀਵਰਸਿਟੀ ਸਮੇਤ ਖੋਜਕਾਰਾਂ ਦਾ ਅਧਿਐਨ ਇਹ ਪਤਾ ਲਾਉਣ ’ਚ ਮਦਦ ਕਰ ਸਕਦਾ ਹੈ ਕਿ ਜਦੋਂ ਕੋਈ ਝੜਪ ਕੁਝ ਲੋਕਾਂ ਦਰਮਿਆਨ ਸ਼ੁਰੂ ਹੁੰਦੀ ਹੈ ਤਾਂ ਉਹ ਪੂਰੇ ਭਾਈਚਾਰੇ ਤੱਕ ਕਿਵੇਂ ਫੈਲ ਜਾਂਦੀ ਹੈ।
ਪੇਕਿੰਗ ਯੂਨੀਵਰਸਿਟੀ ਦੇ ਅਧਿਐਨ ਦੇ ਮੁੱਖ ਲੇਖਕ ਸ਼ਿਆਓਚੁਨ ਹਾਨ ਨੇ ਕਿਹਾ ਕਿ ਝੜਪ ਦੌਰਾਨ ਕਿਸੇ ਹਮਲੇ ਦਾ ਬਦਲਾ ਲੈਣ ਦੀ ਇੱਛਾ ਸਾਰੇ ਮਨੁੱਖਾਂ ’ਚ ਹੁੰਦੀ ਹੈ ਪਰ ਇਸ ਦੇ ਪਿੱਛੇ ਦੀ ਨਿਊਰੋਬਾਇਓਲਾਜੀਕਲ ਪ੍ਰਕਿਰਿਆ ਹਾਲੇ ਵੀ ਸਪੱਸ਼ਟ ਨਹੀਂ ਹੈ। ਪਹਿਲਾਂ ਦੇ ਅਧਿਐਨਾਂ ਦੇ ਆਧਾਰ ’ਤੇ ਉਨ੍ਹਾਂ ਕਿਹਾ ਕਿ ਆਕਸੀਟੋਸਿਨ ਕਿਸੇ ਸਮੂਹ ’ਚ ਹਮਦਰਦੀ ਦੀ ਭਾਵਨਾ ’ਚ ਭੂਮਿਕਾ ਨਿਭਾਉਂਦਾ ਹੈ ਅਤੇ ਅੰਤਰ ਸੰਘਰਸ਼ ਨੂੰ ਕੰਟਰੋਲ ਕਰਦਾ ਹੈ।
ਇਹ ਵੀ ਪੜ੍ਹੋ- ਸੰਤਰੇ ਦਾ ਜੂਸ ਘਟਾਉਂਦੈ ਮੋਟਾਪਾ, ਬੀਮਾਰੀਆਂ ਦਾ ਖਤਰਾ ਵੀ ਹੁੰਦਾ ਹੈ ਘੱਟ
ਦੱਖਣੀ ਕੋਰੀਆ 'ਚ ਕੋਰੋਨਾਵਾਇਰਸ ਦੇ 435 ਨਵੇਂ ਮਾਮਲੇ, ਕੁੱਲ 5,621 ਲੋਕ ਇਨਫੈਕਟਡ
NEXT STORY