ਲੰਡਨ - ਹਸਪਤਾਲਾਂ ਵਿਚ ਦਿਲ (ਹਰਟ) ਦੇ ਕੈਂਸਰ ਤੋਂ ਪੀੜਤ ਰੋਗੀਆਂ ਨੂੰ ਕੀਮੋਥੈਰੇਪੀ ਵਿਚ ਹੁਣ ਢਾਈ ਘੰਟੇ ਦੀ ਥਾਂ ਸਿਰਫ 5 ਮਿੰਟ ਦਾ ਹੀ ਸਮਾਂ ਲੱਗੇਗਾ ਅਤੇ ਇਸ ਦੇ ਲਈ ਇਕ ਸੂਈ (ਦਵਾਈ) ਨੂੰ ਇਕ ਨਵੇਂ ਅਤੇ ਵਧ ਪ੍ਰਭਾਵੀ ਇਲਾਜ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਐੱਨ. ਐੱਚ. ਐੱਸ. ਇੰਗਲੈਂਡ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ - Ferrari ਤੇ Porsche ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਨਾਲ ਟਕਰਾਈ ਟਰੇਨ, ਦੇਖੋ ਤਸਵੀਰਾਂ
ਕੀਮੋਥੈਰੇਮੀ ਤੋਂ ਲੰਘਣ ਵਾਲੇ ਹਰਟ ਕੈਂਸਰ ਦੇ ਰੋਗੀਆਂ ਦਾ ਪੀ. ਐੱਚ. ਈ. ਐੱਸ. ਜੀ. ਓ. ਨਾਂ ਦਾ ਇਕ ਸੰਯੁਕਤ ਇਲਾਜ ਕੀਤਾ ਜਾਵੇਗਾ। ਇਸ ਅਧੀਨ ਉਨ੍ਹਾਂ ਨੂੰ ਇਕ ਸੂਈ ਲਾਈ ਜਾਵੇਗੀ। ਇਸ ਸੂਈ ਨੂੰ ਤਿਆਰ ਕਰਨ ਅਤੇ ਲਗਾਉਣ ਵਿਚ ਸਿਰਫ 5 ਮਿੰਟ ਦਾ ਸਮਾਂ ਲੱਗੇਗਾ। ਫਿਲਹਾਲ 2 ਇਨਫਿਊਜਨਾਂ (ਕੀਮੋਥੈਰੇਪੀ ਵਿਚ ਦਵਾਈ ਸਰੀਰ ਵਿਚ ਪਹੁੰਚਾਉਣ ਦੇ ਤਰੀਕੇ) ਵਿਚ ਢਾਈ ਘੰਟੇ ਤੱਕ ਲੱਗ ਸਕਦਾ ਹੈ। ਇਕ ਦਵਾਈ ਬਣਾਉਣ ਵਾਲੀ ਕੰਪਨੀ ਨਾਲ ਐੱਨ. ਐੱਚ. ਐੱਸ. ਦੇ ਕਰਾਰ ਤੋਂ ਬਾਅਦ ਹੁਣ ਹਰ ਸਾਲ 3600 ਨਵੇਂ ਮਰੀਜ਼ਾਂ ਅਤੇ ਉਨਾਂ ਹੋਰਨਾਂ ਮਰੀਜ਼ਾਂ ਨੂੰ ਫਾਇਦਾ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜੋ - ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ
ਐੱਨ. ਐੱਚ. ਐੱਸ. ਦੇ ਰਾਸ਼ਟਰੀ ਕਲੀਨਿਕਲ ਡਾਇਰੈਕਟਰ (ਕੈਂਸਰ) ਪੀਟਰ ਜਾਨਸਨ ਨੇ ਆਖਿਆ ਕਿ ਇਹ ਨਵੀਂ ਸੂਈ ਹਰਟ ਕੈਂਸਰ ਦੇ ਰੋਗੀਆਂ ਲਈ ਇਲਾਜ ਦੀ ਮਿਆਦ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ ਅਤੇ ਇਹ ਉਨ੍ਹਾਂ ਤਬੀਦੀਲਾਂ ਵਿਚ ਸਭ ਤੋਂ ਘੱਟ ਹੈ ਜਿਸ ਦਾ ਭਾਵ ਹੈ ਕਿ ਐੱਨ. ਐੱਚ. ਐੱਸ. ਮਰੀਜ਼ਾਂ ਨੂੰ ਕੋਵਿਡ-19 ਤੋਂ ਦੂਰ ਰੱਖਦੇ ਹੋਏ ਕੈਂਸਰ ਦਾ ਇਲਾਜ ਪ੍ਰਦਾਨ ਕਰਨ ਵਿਚ ਕਾਮਯਾਬ ਹੋਇਆ ਹੈ। ਉਨ੍ਹਾਂ ਅੱਗੇ ਆਖਿਆ ਕਿ ਮੈਂ ਖੁਸ਼ ਹਾਂ ਕਿ ਇਹ ਹਰਟ ਕੈਂਸਰ ਦਾ ਇਲਾਜ ਕਰਾਉਣ ਦੇ ਇਛੁੱਕ ਲੋਕਾਂ ਲਈ ਉਪਲੱਬਧ ਹੈ ਇਹ ਉਸ ਸਮਾਂ ਮਿਆਦ ਨੂੰ ਘਟਾ ਦਿੰਦਾ ਹੈ ਜੋ ਮਰੀਜ਼ਾਂ ਨੂੰ ਹਸਪਤਾਲ ਵਿਚ ਬਿਤਾਉਣਾ ਪੈਂਦਾ ਹੈ। ਇਹ ਐੱਨ. ਐੱਚ. ਐੱਸ. ਨੂੰ ਵੱਧ ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕਰਨ ਦਾ ਇਕ ਨਵਾਂ ਤਰੀਕਾ ਪ੍ਰਦਾਨ ਕਰ ਰਿਹਾ ਹੈ ਜਿਵੇਂ ਕਿ ਅਸੀਂ ਮਹਾਮਾਰੀ ਦੌਰਾਨ ਕੀਤਾ।
ਇਹ ਵੀ ਪੜੋ - ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ
ਟਵਿੱਟਰ 'ਤੇ ਰੂਸ 'ਚ ਲੱਗਿਆ 85 ਲੱਖ ਰੁਪਏ ਦਾ ਜੁਰਮਾਨਾ
NEXT STORY