ਸਾਰਾ - ਕੁਦਰਤ ਦੀਆਂ ਕਲਾਕਾਰੀਆਂ ਅਜਿਹੀਆਂ ਹਨ ਕਿ ਹੈਰਾਨਗੀ ਦਾ ਸਿਲਸਿਲਾ ਸ਼ਾਇਦ ਹੀ ਕਦੇ ਖਤਮ ਹੋਵੇ। ਯਮਨ ਦਾ 'ਡ੍ਰੈਗਨ ਬਲੱਡ ਟ੍ਰੀ' ਇਸੇ ਦਾ ਇਕ ਨਮੂਨਾ ਹੈ। ਸਕੋਟ੍ਰਾ ਦੀਪ ਸਮੂਹ ਵਿਚ ਪਾਇਆ ਜਾਂਦਾ ਹੈ ਇਹ ਖਾਸ ਦਰੱਖਤ ਜਿਸ ਦਾ ਨਾਂ ਆਪਣੇ-ਆਪ ਵਿਚ ਹੀ ਖਾਸ ਹੈ। ਇਹ ਦਰਖੱਤ 650 ਸਾਲ ਤੱਕ ਜਿਉਂਦੇ ਰਹਿ ਸਕਦੇ ਹਨ ਅਤੇ ਉਨ੍ਹਾਂ ਦੀ ਉੱਚਾਈ 33 ਤੋਂ 39 ਫੁੱਟ ਤੱਕ ਹੋ ਸਕਦੀ ਹੈ। ਇਹ ਦਰੱਖਤ ਸਰਸ, ਸਖਤ ਅਤੇ ਸੋਕਾ ਝੇਲਣ ਦੀ ਸਮਰੱਥਾ ਵਾਲੇ ਹੁੰਦੇ ਹਨ। ਇਹ ਗਰਮ ਤਾਪਮਾਨ ਵਿਚ ਚੰਗੇ ਤਰੀਕੇ ਨਾਲ ਵੱਧਦੇ-ਫੁੱਲਦੇ ਹਨ। ਇਹ ਦੇਖਣ ਵਿਚ ਕਾਫੀ ਅਲੱਗ ਹੁੰਦੇ ਹਨ ਅਤੇ ਛੱਤਰੀ ਵਾਂਗ ਲੱਗਦੇ ਹਨ। ਉਪਰ ਤੋਂ ਇਹ ਬੇਹੱਦ ਸੰਘਣੇ ਹੁੰਦੇ ਹਨ। ਇਨ੍ਹਾਂ ਦਾ ਸਭ ਤੋਂ ਪਹਿਲਾਂ ਜ਼ਿਕਰ ਈਸਟ ਇੰਡੀਆ ਕੰਪਨੀ ਦੇ ਲੈਂਫਟੀਨੈਂਟ ਵੇਲਸਟੇਡ ਦੇ 1835 ਵਿਚ ਕੀਤੇ ਗਏ ਇਕ ਸਰਵੇਖਣ ਵਿਚ ਮਿਲਦਾ ਹੈ।
ਇਹ ਵੀ ਪੜੋ - ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ
ਮਾਨਸੂਨ 'ਚ ਸੋਕਦੇ ਹਨ ਨਮੀ
ਇਹ ਦਰੱਖਤ ਜਿਥੇ ਪਾਏ ਜਾਂਦੇ ਹਨ ਉਸ ਨੂੰ 'ਡ੍ਰੈਗਨਸਬਲਡ' ਜੰਗਲ ਕਹਿੰਦੇ ਹਨ ਜੋ ਗ੍ਰੇਨਾਈਟ ਦੇ ਪਹਾੜਾਂ ਅਤੇ ਚੂਨਾ ਪੱਥਰ ਦੀਆਂ ਪਠਾਰਾਂ 'ਤੇ ਹੁੰਦੇ ਹਨ। ਸੋਕੋਟ੍ਰਾ ਦਾ ਟਾਪੂ ਮੁੱਖ ਭੂ-ਭਾਗ ਤੋਂ ਦੂਰ ਹੋਣ ਕਾਰਣ ਦਰੱਖਤਾਂ ਦੀ ਘਟੋ-ਘੱਟ 37 ਫੀਸਦੀ ਅਜਿਹੀਆਂ ਪ੍ਰਜਾਤੀਆਂ ਦਾ ਘਰ ਹੈ ਜੋ ਕਿਤੇ ਹੋਰ ਨਹੀਂ ਪਾਈਆਂ ਜਾਂਦੀਆਂ। ਮਾਨਸੂਨ ਦੌਰਾਨ ਇਥੇ ਬਦਲ ਅਤੇ ਬੌਛਾਰਾਂ ਇਸ ਦਰੱਖਤ ਦੀਆਂ ਪੱਤੀਆਂ ਲਈ ਨਮੀ ਇਕੱਠੀ ਕਰਨ ਦਾ ਮੌਕਾ ਪੈਦਾ ਕਰਦੇ ਹਨ। ਇਹ ਦਰੱਖਤ ਸਦੀਆਂ ਤੋਂ ਆਰਥਿਕ ਅਹਿਮੀਅਤ ਰੱਖਦੇ ਆਏ ਹਨ। ਸਥਾਨਕ ਲੋਕ ਪਸ਼ੂਆਂ ਦੇ ਖਾਣ ਦੇ ਸਰੋਤ ਵਜੋਂ ਇਸ ਨੂੰ ਦੇਖਦੇ ਹਨ ਅਤੇ ਦਵਾਈ ਦੇ ਤੌਰ 'ਤੇ ਵੀ। ਇਸ ਦੇ ਫਲਾਂ ਨਾਲ ਗਊਆਂ ਅਤੇ ਬਕਰੀਆਂ ਦੀ ਸਿਹਤ ਚੰਗੀ ਰਹਿੰਦੀ ਹੈ।
ਇਹ ਵੀ ਪੜੋ - ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 'ਨਿਊਯਾਰਕ ਦੀ ਸਰਕਾਰ' ਚਲਾਉਣ ਦੀ ਤਿਆਰੀ 'ਚ, ਚੋਣਾਂ ਜੂਨ ਨੂੰ
ਦਵਾਈ ਵੀ 'ਜਾਦੂ' ਵੀ
ਇਸ ਦੇ ਤਣੇ ਦੀ ਛਾਲ ਤੋਂ ਨਿਕਲਣ ਵਾਲੇ ਲਾਲ ਰੰਗ ਦੇ ਰੇਜਿਨ (ਖੂਨ ਵਾਂਗ ਦਿੱਖਣ ਵਾਲਾ) ਨਿਕਲਣ ਕਾਰਣ ਇਸ ਦਰੱਖਤ ਨੂੰ 'ਡ੍ਰੈਗਨ ਬਲੱਡ ਟ੍ਰੀ' ਵੀ ਕਿਹਾ ਜਾਂਦਾ ਹੈ। ਛਾਲ ਨੂੰ ਕੱਟਣ ਤੋਂ ਬਾਅਦ ਉਸ ਵਿਚ ਇਹ ਰੇਜਿਨ ਨਿਕਲਦਾ ਹੈ। ਇਸ ਦਰੱਖਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਹਨ। ਸਥਾਨਕ ਲੋਕ ਇਸ ਰੇਜਿਨ ਨੂੰ ਬੁਖਾਰ ਤੋਂ ਲੈ ਕੇ ਅਲਸਰ ਤੱਕ ਦਾ ਇਲਾਜ ਮੰਨਦੇ ਹਨ। ਇਥੋਂ ਤੱਕ ਕਿ ਇਸ ਵਿਚ ਜਾਦੂਈ ਸ਼ਕਤੀਆਂ ਵੀ ਦੱਸੀਆਂ ਜਾਂਦੀਆਂ ਹਨ। ਡ੍ਰੈਗਨ ਦੇ ਖੂਨ ਨਾਲ ਨਾਂ ਜੁੜਿਆ ਹੋਣ ਕਾਰਣ ਇਸ ਨੂੰ ਜਾਦੂ-ਟੂਣਾ ਵਿਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਮੰਤਰ ਦੇ ਜਾਪਾਂ ਵਿਚ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਮੰਤਰਾਂ ਦੀ ਤਾਕਤ ਵੱਧਦੀ ਹੈ। ਅਫਰੀਕੀ-ਅਮਰੀਕੀ ਜਾਦੂ ਵਿਚ ਇਸ ਦੀ ਵਰਤੋਂ ਨਕਾਰਾਤਮਕ ਊਰਜਾ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ। ਜ਼ਾਹਿਰ ਹੈ ਕਿ ਇਨ੍ਹਾਂ ਦੇ ਪਿੱਛੇ ਵਿਗਿਆਨਕ ਤੱਥ ਨਹੀਂ ਹਨ।
ਇਹ ਵੀ ਪੜੋ - Nike ਨੇ ਇਨਸਾਨੀ ਖੂਨ ਵਾਲੇ 'ਸ਼ੈਤਾਨੀ ਬੂਟਾਂ' ਖਿਲਾਫ ਜਿੱਤਿਆ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ
ਹੋਂਦ 'ਤੇ ਸੰਕਟ
ਅੱਜ ਇਹ ਦਰੱਖਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਨ੍ਹਾਂ ਦੇ ਭਵਿੱਖ 'ਤੇ ਸੰਕਟ ਬਣਿਆ ਹੋਇਆ ਹੈ। ਕੁਝ ਥਾਵਾਂ 'ਤੇ ਨਵੇਂ ਦਰੱਖਤਾਂ ਵਿਚ ਇਨ੍ਹਾਂ ਦਾ ਆਕਾਰ ਬਦਲਿਆ ਨਜ਼ਰ ਆਉਂਦਾ ਹੈ। ਸਭ ਤੋਂ ਵੱਡੀ ਸਮੱਸਿਆ ਹੈ ਜਲਵਾਯੂ ਪਰਿਵਰਤਨ ਦੀ। ਸੋਕੋਟ੍ਰਾ ਦੀਪ ਸਮੂਹ ਵਿਚ ਸੋਕਾ ਪੈਂਦਾ ਜਾ ਰਿਹਾ ਹੈ। ਇਥੇ ਪਹਿਲਾਂ ਮਾਨਸੂਨ ਦਾ ਸਹਾਰਾ ਹੁੰਦਾ ਸੀ ਪਰ ਹੁਣ ਇਸ ਵਿਚ ਕਈ ਬ੍ਰੇਕਾਂ ਲੱਗ ਰਹੀਆਂ ਹਨ। ਮਾਹਿਰਾਂ ਨੂੰ ਡਰ ਹੈ ਕਿ 2080 ਤੱਕ ਇਨ੍ਹਾਂ ਦੇ ਰਹਿਣ ਦੇ 45 ਫੀਸਦੀ ਇਲਾਕੇ ਖਤਮ ਹੋ ਜਾਣਗੇ। ਅਜਿਹੇ ਵਿਚ ਇਨ੍ਹਾਂ ਨੂੰ ਬਚਾਉਣ ਲਈ ਜਲਵਾਯੂ ਪਰਿਵਰਤਨ ਨੂੰ ਰੋਕਣ ਅਤੇ ਉਸ ਨਾਲ ਨਜਿੱਠਣ ਦੇ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।
ਇਹ ਵੀ ਪੜੋ - ਬ੍ਰਾਜ਼ੀਲ ਕੋਰੋਨਾ : ਦੇਹਾਂ ਦਫਨਾਉਣ ਨੂੰ ਘੱਟ ਪਈ ਥਾਂ, ਕਬਰਾਂ 'ਚੋਂ ਪੁਰਾਣੇ ਕੰਕਾਲਾਂ ਨੂੰ ਕੱਢ ਬਣਾ ਰਹੇ ਥਾਂ
'ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੌਰਾਨ ਸਿੱਖਿਆ ਨੂੰ ਬਚਾਉਣ'
NEXT STORY