ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): "ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈਅ ਕੁਰੇ ਪਾਣੀ" ਵਰਗੇ ਬੋਲ ਗਲਾਸਗੋ ਸਿਟੀ ਕੌਂਸਲ 'ਤੇ ਹੂਬਹੂ ਢੁਕਦੇ ਨਜ਼ਰ ਆਉਂਦੇ ਹਨ। ਵਜ੍ਹਾ ਇਹ ਹੈ ਕਿ ਸ਼ਹਿਰ ਵਿੱਚ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੇ ਲੋਅ ਐਮੀਸ਼ਨ ਜ਼ੋਨ ਦੇ ਸਿਰੋਂ ਹੀ ਕੌਂਸਲ ਨੇ ਲਗਭਗ 5 ਲੱਖ ਪੌਂਡ ਦੇ ਜ਼ੁਰਮਾਨੇ ਉਗਰਾਹੇ ਹਨ।
ਜੂਨ ਤੋਂ ਸਤੰਬਰ ਦੇ ਅੰਤ ਤੱਕ ਚਾਰ ਮਹੀਨਿਆਂ ਵਿੱਚ ਲੋਅ ਐਮੀਸ਼ਨ ਜ਼ੋਨ (LEZ) ਤੋਂ 478,560 ਪੌਂਡ ਕਮਾਏ ਹਨ। ਜ਼ਿਕਰਯੋਗ ਹੈ ਕਿ ਲੋਅ ਐਮੀਸ਼ਨ ਜ਼ੋਨ ਨਿਯਮਾਂ ਤਹਿਤ, ਜਿਨ੍ਹਾਂ ਡਰਾਈਵਰਾਂ ਦੀਆਂ ਕਾਰਾਂ ਸਾਫ਼ ਹਵਾ ਦੇ ਮਿਆਰਾਂ ਨੂੰ ਪੂਰਾ ਨਹੀਂ ਕਰਦੀਆਂ ਹਨ, ਉਨ੍ਹਾਂ ਨੂੰ 60 ਪੌਂਡ ਜੁਰਮਾਨਾ ਕੀਤਾ ਜਾਂਦਾ ਹੈ ਪਰ ਇਹ ਹਰ ਵਾਰ ਜਦੋਂ ਵਾਹਨ ਪਾਬੰਦੀਸ਼ੁਦਾ ਸਿਟੀ ਸੈਂਟਰ ਜ਼ੋਨ ਵਿੱਚ ਦਾਖਲ ਹੁੰਦਾ ਹੈ ਤਾਂ ਦੁੱਗਣਾ ਹੋ ਜਾਂਦਾ ਹੈ। ਪਿਛਲੇ ਅੰਦਾਜ਼ੇ 1 ਮਿਲੀਅਨ ਪੌਂਡ ਤੱਕ ਦੇ ਸਨ ਪਰ ਜੇਕਰ ਉਹ ਜਾਰੀ ਕੀਤੇ ਜਾਣ ਦੇ ਪਹਿਲੇ 14 ਦਿਨਾਂ ਦੇ ਅੰਦਰ ਅਦਾ ਕੀਤੇ ਜਾਂਦੇ ਹਨ ਤਾਂ 50 ਫੀਸਦੀ ਦੀ ਛੋਟ ਮਿਲ ਜਾਂਦੀ ਹੈ। ਕੌਂਸਲ ਨੇ ਕਿਹਾ ਕਿ ਲੋਅ ਐਮੀਸ਼ਨ ਜ਼ੋਨ ਦੁਆਰਾ ਕਮਾਈ ਕੀਤੀ ਆਮਦਨ ਕਾਨੂੰਨੀ ਤੌਰ 'ਤੇ ਸਿਰਫ ਹਵਾ ਪ੍ਰਦੂਸ਼ਣ ਨੂੰ ਘਟਾਉਣ ਜਾਂ ਕੌਂਸਲ ਦੇ ਜਲਵਾਯੂ ਪਰਿਵਰਤਨ ਟੀਚਿਆਂ ਨੂੰ ਪੂਰਾ ਕਰਨ ਲਈ ਖਰਚ ਕੀਤੀ ਜਾਵੇਗੀ। ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਲੋਅ ਐਮੀਸ਼ਨ ਜ਼ੋਨ ਮਾਲੀਆ ਕਿਸ 'ਤੇ ਖਰਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ: ਕੋਲਾ ਖਾਣ ਕੰਪਨੀ ਦੀ ਇਮਾਰਤ 'ਚ ਲੱਗੀ ਅੱਗ, ਜ਼ਿਊਂਦੇ ਸੜੇ 19 ਲੋਕ
ਇੱਥੇ ਇਹ ਵੀ ਦੱਸਣਯੋਗ ਹੈ ਕਿ ਲੋਅ ਐਮੀਸ਼ਨ ਜ਼ੋਨ ਦੀ ਸ਼ੁਰੂਆਤ 1 ਜੂਨ 2023 ਨੂੰ ਹੀ ਹੋਈ ਸੀ। ਸਤੰਬਰ ਦੇ ਅਖੀਰ ਤੱਕ ਲਗਭਗ 20 ਹਜ਼ਾਰ ਜ਼ੁਰਮਾਨੇ ਜਾਰੀ ਹੋ ਚੁੱਕੇ ਹਨ। ਕੌਂਸਲ ਦੇ ਆਪਣੇ ਵਾਹਨਾਂ ਨੂੰ ਵੀ 27 ਵਾਰ ਜ਼ੁਰਮਾਨੇ ਹੋ ਚੁੱਕੇ ਹਨ। ਗਲਾਸਗੋ ਸਿਟੀ ਕਾਉਂਸਿਲ ਦਾ ਕਹਿਣਾ ਹੈ ਕਿ ਲੋਅ ਐਮੀਸ਼ਨ ਜ਼ੋਨ ਦੀਆਂ ਸ਼ਰਤਾਂ ਦੇ ਘੇਰੇ 'ਚ ਹੁਣ ਤੋਂ 8 ਸਾਲ ਪੁਰਾਣੇ ਡੀਜਲ ਵਾਹਨ ਅਤੇ 2006 ਤੋਂ ਪੁਰਾਣੇ ਪੈਟਰੋਲ ਵਾਹਨ ਆਉਂਦੇ ਹਨ। ਇਹਨਾਂ ਵਾਹਨਾਂ ਨੂੰ ਹੀ ਲੋਅ ਐਮੀਸ਼ਨ ਜ਼ੋਨ ਵਿੱਚ ਦਾਖਲ ਹੋਣ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਲ ਸ਼ਿਫਾ ਹਸਪਤਾਲ 'ਚ ਮਿਲਿਆ ਹਮਾਸ ਦੇ ਹਥਿਆਰਾਂ ਦਾ ਜਖ਼ੀਰਾ, IDF ਨੇ ਸ਼ੇੇਅਰ ਕੀਤਾ ਵੀਡੀਓ
NEXT STORY