ਸੰਯੁਕਤ ਰਾਸ਼ਟਰ/ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿਚ ਉਸ ਦੇ ਖ਼ਿਲਾਫ਼ ਝੂਠੇ ਅਤੇ ਗਲਤ ਪ੍ਰਚਾਰ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤਾਂ ਹੀ ਸੰਭਵ ਹੈ ਜਦੋਂ ਪਾਕਿਸਤਾਨ ਅੱਤਵਾਦ ਮੁਕਤ ਮਾਹੌਲ ਸਿਰਜਦਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਕਾਉਂਸਲਰ/ਕਾਨੂੰਨੀ ਸਲਾਹਕਾਰ ਡਾ: ਕਾਜਲ ਭੱਟ ਨੇ ਪਾਕਿਸਤਾਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਵੇ ਇਸ ਲਈ ਪਾਕਿਸਤਾਨ ਨੂੰ ਅੱਤਵਾਦ ਮੁਕਤ ਮਾਹੌਲ ਬਣਾਉਣਾ ਹੋਵੇਗਾ ਅਤੇ ਭਾਰਤ ਉਦੋਂ ਤੱਕ ਸਰਹੱਦ ਪਾਰ ਅੱਤਵਾਦ ਦਾ ਜਵਾਬ ਦੇਣ ਲਈ ਪੱਕੇ ਅਤੇ ਨਿਰਣਾਇਕ ਕਦਮ ਚੁੱਕਣਾ ਜਾਰੀ ਰੱਖੇਗਾ। ਡਾ: ਭੱਟ ਜੰਮੂ-ਕਸ਼ਮੀਰ ਦੇ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : ਨਵਜੋਤ ਲਈ ਇਮਰਾਨ ਖਾਨ ਦਾ ਫਿਰ ਜਾਗਿਆ ਪਿਆਰ, ਕਿਹਾ- 'ਸਿੱਧੂ ਦੇ ਯਤਨਾਂ ਨਾਲ ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ'
ਡਾ: ਭੱਟ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਨਾਲ-ਨਾਲ ਆਪਣੇ ਗੁਆਂਢੀ ਦੇਸ਼ਾਂ ਨਾਲ ਵੀ ਚੰਗੇ ਸਬੰਧ ਬਣਾਉਣਾ ਚਾਹੁੰਦਾ ਹੈ। ਸ਼ਿਮਲਾ ਸਮਝੌਤਾ ਅਤੇ ਲਾਹੌਰ ਘੋਸ਼ਣਾ ਪੱਤਰ ਦੇ ਅਨੁਸਾਰ ਬਕਾਇਆ ਮੁੱਦੇ ਜੇਕਰ ਹੋਣ ਤਾਂ ਉਸ ਦਾ ਦੁਵੱਲੇ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕਰਨ ਲਈ ਵਚਨਬੱਧ ਹੈ। ਸੰਯੁਕਤ ਰਾਸ਼ਟਰ 'ਚ ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਪਾਕਿਸਤਾਨ ਵੱਲੋਂ ਇਸ ਪਲੇਟਫਾਰਮ ਤੋਂ ਭਾਰਤ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਆਪਣੀ ਅਸਲ ਸਥਿਤੀ ਤੋਂ ਦੁਨੀਆ ਦਾ ਧਿਆਨ ਹਟਾਉਣਾ ਚਾਹੁੰਦਾ ਹੈ, ਜਿੱਥੇ ਅੱਤਵਾਦ ਦਾ ਬੋਲਬਾਲਾ ਹੈ ਅਤੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਉੱਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ। ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਉਠਾਏ ਜਾਣ 'ਤੇ ਡਾ: ਭੱਟ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ : ਅਮਰੀਕਾ 'ਚ ਹਾਦਸੇ 'ਚ ਮਾਰੀ ਗਈ ਭਾਰਤੀ ਵਿਦਿਆਰਥਣ ਦਾ ਹੋਇਆ ਸਸਕਾਰ, ਜਾਂਦੇ-ਜਾਂਦੇ ਕਰ ਗਈ ਇਹ ਨੇਕ ਕੰਮ
ਡਾ: ਕਾਜਲ ਭੱਟ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਹੀ ਅੱਤਵਾਦੀਆਂ ਦਾ ਸਮਰਥਕ ਰਿਹਾ ਹੈ ਅਤੇ ਉਨ੍ਹਾਂ ਨੂੰ ਹਰ ਚੀਜ਼ ਮੁਹੱਈਆ ਕਰਾਉਂਦਾ ਹੈ। ਪਾਕਿਸਤਾਨ ਦਾ ਅਜਿਹਾ ਇਤਿਹਾਸ ਵੀ ਰਿਹਾ ਹੈ। ਇਹ ਦੁਨੀਆ ਭਰ ਵਿਚ ਅੱਤਵਾਦੀਆਂ ਨੂੰ ਸਹਾਇਤਾ, ਸਿਖਲਾਈ, ਵਿੱਤ ਅਤੇ ਹਥਿਆਰ ਮੁਹੱਈਆ ਕਰਾਉਣ ਲਈ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਨੂੰ ਪਾਕਿਸਤਾਨ ਵਿਚ ਪਨਾਹ ਦੇਣਾ ਇਸ ਦਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਸਨ ਅਤੇ ਹਮੇਸ਼ਾ ਰਹਿਣਗੇ। ਇਸ ਵਿਚ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਸ਼ਾਮਲ ਹੈ। ਅਸੀਂ ਪਾਕਿਸਤਾਨ ਨੂੰ ਗੈਰ-ਕਾਨੂੰਨੀ ਕਬਜ਼ੇ ਵਾਲੇ ਇਲਾਕਿਆਂ ਨੂੰ ਤੁਰੰਤ ਖਾਲ੍ਹੀ ਕਰਨ ਦੀ ਅਪੀਲ ਕਰਦੇ ਹਾਂ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇੰਡੋ-ਪੈਸੀਫਿਕ ਸਪਲਾਈ ਚੇਨ 'ਚ ਸੁਧਾਰ ਲਈ ਆਸਟ੍ਰੇਲੀਆ ਕਵਾਡ ਮੈਂਬਰਾਂ ਦਾ ਲਵੇਗਾ ਸਹਿਯੋਗ: ਸਕੌਟ ਮੌਰੀਸਨ
NEXT STORY