ਜੋਹਾਨਸਬਰਗ (ਭਾਸ਼ਾ)– ਵੱਕਾਰੀ ‘ਮੇਲ ਐਂਡ ਗਾਰਡੀਅੰਸ’ ਦੀ ਸਾਲਾਨਾ ‘200 ਯੰਗ ਸਾਊਥ ਅਫਰੀਕਨਸ’ ਸੂਚੀ ’ਚ ਭਾਰਤੀ ਮੂਲ ਦੇ ਘੱਟ ਤੋਂ ਘੱਟ 18 ਦੱਖਣੀ ਅਫਰੀਕੀ ਨਾਗਰਿਕਾਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਵਿਚ ਏ. ਆਈ., ਸੰਗਠਿਤ ਅਪਰਾਧਾਂ ਖਿਲਾਫ ਲੜਾਈ ਅਤੇ ਸਿਹਤ ਨਵਾਚਾਰ ਦੇ ਖੇਤਰਾਂ ਵਿਚ ਸਰਗਰਮ ਭਾਰਤੀ-ਦੱਖਣੀ ਅਫਰੀਕੀ ਸ਼ਾਮਲ ਹਨ।ਫਿਲਮ ਅਤੇ ਮੀਡੀਅਆ ਸ਼੍ਰੇਣੀ ਵਿਚ ਸ਼ਾਮਲ ਪਰੂਸ਼ਾ ਪਰਤਾਬ (35) ਨੇ ਅਫਰੀਕੀ ਮਹਾਦੀਪ ਵਿਚ ਕਈ ਮਾਰਕੀਟਿੰਗ ਕੰਪਨੀਆਂ ਵਿਚ ਕੰਮ ਕਰਨ ਲਈ ਭਾਰਤ ਨੂੰ ਆਪਣੀ ਪ੍ਰੇਰਣਾ ਦੱਸਿਅਾ। ਉਨ੍ਹਾਂ ਕਿਹਾ ਕਿ ਮੈਂ ਅਕਸਰ ਭਾਰਤ ਦੀ ਯਾਤਰਾ ਕਰਨ, ਉਥੇ ਲੱਗਾ ਇਕ ਬਿਲਬੋਰਡ ਦੇਖਣ ਅਤੇ ਉਸ ’ਤੇ ਪਹਿਲੀ ਵਾਰ ਕਿਸੇ ਭਾਰਤੀ ਮਹਿਲਾ ਨੂੰ ਦੇਖਣ ਦਾ ਕਿੱਸਾ ਸਾਂਝਾ ਕਰਦੀ ਹਾਂ। ਉਸ ਪਲ ਮੈਂ ਇਸ ਗੱਲ ਦੀ ਡੂੰਘੀ ਸਮਝ ਤੋਂ ਹੈਰਾਨ ਹੋ ਗਈ ਸੀ ਕਿ ਨੁਮਾਇੰਦਗੀ ਕਿਉਂ ਮਾਇਨੇ ਰੱਖਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਅਮਰੀਕਾ ਦੀ ਧਰਤੀ 'ਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਰੱਖਿਆ ਗਿਆ 'ਚੌਰਾਹੇ' ਦਾ ਨਾਮ (ਤਸਵੀਰਾਂ)
ਅਫਰੀਕੀ ਸੰਘ ਦੀ ਫੈਲੋਸ਼ਿਪ ਦਾ ਹਿੱਸਾ ਹੋਣ ਲਈ 35 ਸਾਲਾ ਸਿੰਮੀ ਅਾਰਿਫ ਨੂੰ ਫਿਲਮ ਅਤੇ ਮੀਡੀਆ ਸ਼੍ਰੇਣੀ ਵਿਚ ਸਥਾਨ ਦਿੱਤਾ ਗਿਆ ਹੈ, ਜਿਸ ਤਹਿਤ ਉਹ ਪਾਡਕਾਸਟਿੰਗ ਰਾਹੀਂ ਸਾਂਝਾ ਕਰਨ ਲਈ ਨਵੀਆਂ ਥਾਵਾਂ, ਨਵੀਆਂ ਅਾਵਾਜ਼ਾਂ ਅਤੇ ਨਵੀਆਂ ਕਹਾਣੀਆਂ ਲੱਭਣ ਵਾਸਤੇ ਮਹਾਦੀਪ ਦੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਗੱਲਬਾਤ ਕਰਦੀ ਹੈ। ਕਲਾ ਅਤੇ ਮਨੋਰੰਜਨ ਸ਼੍ਰੇਣੀ ਵਿਚ ਕਿਵੇਸ਼ਨ ਥੁੰਬਿਰਨ (29) ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਜੋ ਪੇਸ਼ੇ ਤੋਂ ਲੈਕਚਰਾਰ ਹਨ। 18 ਵਿਚੋਂ 5 ਭਾਰਤੀ-ਦੱਖਣੀ ਅਫਰੀਕੀਅਾਂ ਨੂੰ ਟੈਕਨਾਲੋਜੀ ਅਤੇ ਨਵਾਚਾਰ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਇਸ ਸੂਚੀ ਵਿਚ ਜਗ੍ਹਾ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੇ ਬ੍ਰਿਟਿਸ਼ ਨੇ ਗੈਰ-ਕਾਨੂੰਨੀ ਢੰਗ ਨਾਲ ਡਰਾਈਵਿੰਗ ਟੈਸਟ ਦੇਣ ਦੀ ਗੱਲ ਕਬੂਲੀ
NEXT STORY