ਨਵੀਂ ਦਿੱਲੀ/ਇਟਲੀ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆਪਣੀ ਚੁੱਪ ਅਤੇ ਵਿਲੱਖਣ ਅੰਦਾਜ਼ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਖਾਬੀ ਲੈਮ ਹੁਣ ਏਆਈ (AI) ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ। 25 ਸਾਲਾ ਇਤਾਲਵੀ ਇਨਫਲੂਐਂਸਰ ਨੇ ਹਾਂਗਕਾਂਗ ਦੀ ਏਆਈ ਕੰਟੈਂਟ ਫਰਮ 'ਰਿਚ ਸਪਾਰਕ ਹੋਲਡਿੰਗਜ਼' ਨਾਲ ਲਗਭਗ 8,961 ਕਰੋੜ ਰੁਪਏ ਦੀ ਇਤਿਹਾਸਕ ਡੀਲ ਸਾਈਨ ਕੀਤੀ ਹੈ।
ਡਿਜੀਟਲ ਜੁੜਵਾ (Digital Twin)
ਇਸ ਸਮਝੌਤੇ ਤਹਿਤ ਖਾਬੀ ਨੇ ਆਪਣੀ ਬ੍ਰਾਂਡਿੰਗ, ਫੇਸ ਆਈਡੀ, ਵਾਇਸ ਆਈਡੀ ਅਤੇ ਵਿਵਹਾਰ ਸੰਬੰਧੀ ਮਾਡਲਾਂ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ। ਹੁਣ ਏਆਈ ਰਾਹੀਂ ਉਨ੍ਹਾਂ ਦਾ ਇੱਕ ਅਜਿਹਾ ਵਰਚੁਅਲ ਅਵਤਾਰ ਤਿਆਰ ਹੋਵੇਗਾ, ਜੋ ਬਿਲਕੁਲ ਉਨ੍ਹਾਂ ਵਾਂਗ ਦਿਖੇਗਾ, ਬੋਲੇਗਾ ਅਤੇ ਵਿਵਹਾਰ ਕਰੇਗਾ। ਇਹ ਡਿਜੀਟਲ ਅਵਤਾਰ ਕਈ ਭਾਸ਼ਾਵਾਂ 'ਚ ਕੰਟੈਂਟ ਬਣਾਉਣ ਅਤੇ ਲਾਈਵ ਸਟ੍ਰੀਮਿੰਗ ਕਰਨ ਦੇ ਯੋਗ ਹੋਵੇਗਾ। ਇਸ ਨਾਲ ਖਾਬੀ ਮੌਜੂਦ ਨਾ ਹੁੰਦੇ ਹੋਏ ਵੀ 24 ਘੰਟੇ ਦੁਨੀਆ ਭਰ ਦੇ ਦਰਸ਼ਕਾਂ ਨਾਲ ਜੁੜ ਸਕਣਗੇ।
ਅਰਬਾਂ ਦਾ ਕਾਰੋਬਾਰ
ਰਿਚ ਸਪਾਰਕ ਫਰਮ ਨੂੰ ਉਮੀਦ ਹੈ ਕਿ ਇਸ ਸੌਦੇ ਨਾਲ ਲਗਭਗ 33,000 ਕਰੋੜ ਰੁਪਏ ਦਾ ਨਵਾਂ ਕਾਰੋਬਾਰ ਖੜ੍ਹਾ ਹੋਵੇਗਾ। ਸੋਸ਼ਲ ਮੀਡੀਆ ਕ੍ਰਿਏਟਰਸ ਦੀ ਦੁਨੀਆ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਮੰਨੀ ਜਾ ਰਹੀ ਹੈ।
ਨੌਕਰੀ ਜਾਣ ਤੋਂ ਲੈ ਕੇ 36 ਕਰੋੜ ਫਾਲੋਅਰਜ਼ ਤੱਕ ਦਾ ਸਫ਼ਰ
ਖਾਬੀ ਲੈਮ ਦੀ ਕਾਮਯਾਬੀ ਦੀ ਕਹਾਣੀ ਬਹੁਤ ਹੀ ਪ੍ਰੇਰਣਾਦਾਇਕ ਹੈ। ਕੋਰੋਨਾ ਕਾਲ ਦੌਰਾਨ ਇੱਕ ਫੈਕਟਰੀ ਮੈਕੇਨਿਕ ਵਜੋਂ ਆਪਣੀ ਨੌਕਰੀ ਗੁਆਉਣ ਤੋਂ ਬਾਅਦ, ਉਨ੍ਹਾਂ ਨੇ ਟਿਕਟਾਕ 'ਤੇ ਬਿਨਾਂ ਕੁਝ ਬੋਲੇ ਵੀਡੀਓ ਬਣਾਉਣੇ ਸ਼ੁਰੂ ਕੀਤੇ ਸਨ। ਗੁੰਝਲਦਾਰ 'ਲਾਈਫ ਹੈਕਸ' 'ਤੇ ਉਨ੍ਹਾਂ ਦੇ ਮਜ਼ੇਦਾਰ ਇਸ਼ਾਰਿਆਂ ਨੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ। ਅੱਜ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲਗਭਗ 36 ਕਰੋੜ ਫਾਲੋਅਰਜ਼ ਹਨ। ਇਸ ਨਵੀਂ ਡੀਲ ਦੇ ਨਾਲ, ਖਾਬੀ ਲੈਮ ਨਾ ਸਿਰਫ਼ ਦੁਨੀਆ ਦੇ ਸਭ ਤੋਂ ਅਮੀਰ ਡਿਜੀਟਲ ਕ੍ਰਿਏਟਰਸ ਵਿੱਚ ਸ਼ਾਮਲ ਹੋ ਗਏ ਹਨ, ਬਲਕਿ ਉਨ੍ਹਾਂ ਨੇ ਭਵਿੱਖ ਦੇ ਡਿਜੀਟਲ ਰਾਈਟਸ ਲਈ ਇੱਕ ਨਵਾਂ ਰਾਹ ਵੀ ਦਿਖਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਖੱਡ 'ਚ ਡਿੱਗੀ ਕਾਰ, 6 ਲੋਕਾਂ ਦੀ ਮੌਤ
NEXT STORY