ਰੋਮ/ਇਟਲੀ (ਕੈਂਥ)—1 ਮਈ ਨੂੰ ਪੂਰੀ ਦੁਨੀਆ ਵਿਚ 'ਮਜ਼ਦੂਰ ਦਿਵਸ' ਬਹੁਤ ਹੀ ਅਗਾਂਹਵਧੂ ਢੰਗ ਨਾਲ ਮਨਾਇਆ ਜਾਂਦਾ ਹੈ। ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਹੋ ਰਹੇ ਮਜ਼ਦੂਰ ਸੋਸ਼ਣ ਨੂੰ ਰੋਕਣ ਲਈ ਇਕ ਹੋਕੇ ਹੰਭਣਾ ਮਾਰਨ ਦੀ ਵਿਉਂਤਬੰਦੀ ਵੀ ਬਣਾਈ ਜਾਂਦੀ ਹੈ।ਇਟਲੀ ਭਰ ਵਿਚ ਵੀ ਮਜ਼ਦੂਰ ਦਿਵਸ ਮਨਾਇਆ ਗਿਆ।ਮਜ਼ਦੂਰ ਦਿਵਸ ਮੌਕੇ ਇਟਲੀ ਦੇ ਰਾਸ਼ਟਰਪਤੀ ਸ਼੍ਰੀ ਸੇਰਜੋਓ ਮਾਤਾਰੇਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕੰਮ ਤੋਂ ਬਿਨ੍ਹਾਂ ਨਾਗਰਿਕਤਾ ਦਾ ਅਧਿਕਾਰ ਅਧੂਰਾ ਹੈ। ਇਸ ਗੱਲ ਨੂੰ ਸਮੁੱਚੇ ਦੇਸ਼ਵਾਸੀਆਂ ਨੂੰ ਸਮਝਣਾ ਚਾਹੀਦਾ ਹੈ।ਇਟਲੀ ਵਾਸੀਆਂ ਲਈ ਨੌਕਰੀਆਂ ਦਾ ਨਿਰਮਾਣ ਸੰਵਿਧਾਨਕ ਕਰਤੱਵ ਹੈ ਜਿਹੜਾ ਕਿ ਨਿਰੰਤਰ ਹੋ ਰਿਹਾ ਹੈ।
ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਟਲੀ ਦੇ ਕੁਝ ਇਲਾਕਿਆਂ ਵਿਚ ਕੰਮ ਦੀ ਕਮੀ ਹੈ ਪਰ ਹੁਣ ਰੁਜ਼ਗਾਰ ਦੀ ਦਰ ਸਕਰਾਤਮਕ ਹੈ।ਜਿਹੜੇ ਕੰਮਾਂ ਨੂੰ ਕਰਕੇ ਔਰਤਾਂ ਸਤੁੰਸ਼ਟ ਨਹੀਂ ਇਹੀ ਵੱਖਰੇਵਾਂ ਉਹਨਾਂ ਨੂੰ ਦੁਖੀ ਕਰਦਾ ਹੈ।ਅਜਿਹੀ ਹਾਲਤ ਵਿਚ ਕੰਮ ਛੱਡਣਾ ਨਹੀਂ ਚਾਹੀਦਾ ਸਗੋਂ ਉਤਸ਼ਾਹਿਤ ਰਹਿਣਾ ਚਾਹੀਦਾ ਹੈ।ਸਾਨੂੰ ਔਰਤਾਂ ਲਈ ਕੰਮਾਂ ਦੇ ਮੌਕੇ ਜ਼ਿਆਦਾ ਦੇਣ ਦੀ ਲੋੜ ਹੈ ਖਾਸਕਰ ਉਹਨਾਂ ਕੰਮਾਂ ਨੂੰ ਘੋਖਣ ਦੀ ਲੋੜ ਹੈ ਜਿਹਨਾਂ ਵਿਚ ਔਰਤਾਂ ਨਾਲ ਤਨਖਾਹ ਅਤੇ ਕੈਰੀਅਰ ਨੂੰ ਲੈਕੇ ਵਿਤਕਰਾ ਹੁੰਦਾ ਹੈ।
ਇਸ ਮੌਕੇ ਇਟਲੀ ਦੇ ਲੇਬਰ ਮੰਤਰੀ ਲੂਈਜੀ ਡੀ ਮਾਓ ਕਿਹਾ ਕਿ ਸਭ ਨੂੰ ਕੰਮ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ।ਉਹ ਮਜ਼ਦੂਰਾਂ ਦਾ ਮਿਹਨਤਾਨਾ ਵਧਾ ਰਹੇ ਹਨ।ਮਜ਼ਦੂਰ ਦਿਵਸ ਸੰਬੰਧੀ ਪੋਪ ਫਰਾਂਸਿਸ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਉਹ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰਦੇ ਹਨ ਜਿਹਨਾਂ ਲੋਕ ਕੋਈ ਕੰਮ ਨਹੀ ਹੈ ।ਬੇਰੁਜ਼ਗਾਰੀ ਵਿਸ਼ਵ ਤ੍ਰਾਸਦੀ ਹੈ।ਇੱਥੇ ਜ਼ਿਕਰਯੋਗ ਇਹ ਵੀ ਹੈ ਜਿਹੜੇ ਲੋਕ ਇਟਲੀ ਵਿਚ ਸਵੈ-ਰੁਜ਼ਗਾਰ ਰਾਹੀਂ ਸਰਕਾਰ ਉਪੱਰ ਬਿਨਾਂ ਬੋਝ ਪਾਏ ਕੁਝ ਚੰਗਾ ਕਰਨਾ ਚਾਹੁੰਦੇ ਹਨ ਉਹ ਵੀ ਕਈ ਵਾਰ ਨਿਰਾਸ਼ ਹੁੰਦੇ ਹਨ ਕਿਉਂਕਿ ਇਟਲੀ ਵਿਚ ਯੂਰਪ ਦੇ ਹੋਰ ਵਿਕਸਿਤ ਦੇਸ਼ਾਂ ਨਾਲੋਂ ਮਜ਼ਦੂਰ ਦੀ ਆਮਦਨ ਉੱਤੇ ਟੈਕਸ ਵੱਧ ਹੈ।
ਪਾਕਿ ਦੀ ਨਾਪਾਕ ਕਰਤੂਤ, ਬੁਰਹਾਨ ਵਾਨੀ 'ਤੇ ਬਣਾਏਗਾ ਫਿਲਮ
NEXT STORY