ਇਸਲਾਮਾਬਾਦ— ਅੱਤਵਾਦ ਦੀ ਪਨਾਹਗਾਹ ਪਾਕਿਸਤਾਨ ਚਾਹੇ ਹੁਣ ਤੱਕ ਇਸ ਤੋਂ ਇਨਕਾਰ ਕਰਦਾ ਰਿਹਾ ਹੋਵੇ ਕਿ ਕਈ ਅੱਤਵਾਦੀ ਸੰਗਠਨ ਉਥੋਂ ਦੀ ਧਰਤੀ 'ਤੇ ਖੁੱਲੇਆਮ ਘੁੰਮ ਰਹੇ ਹਨ ਪਰ ਆਪਣੇ ਕਿਸੇ ਨਾ ਕਿਸੇ ਕਦਮ ਨਾਲ ਉਹ ਇਹ ਸਾਬਿਤ ਕਰ ਹੀ ਦਿੰਦਾ ਹੈ ਕਿ ਉਸ ਦੇ ਦਾਅਵਿਆਂ 'ਚ ਝੂਠ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਹੁਣ ਪਾਕਿਸਤਾਨ 'ਚ ਅੱਤਵਾਦੀ ਬੁਰਹਾਨ ਵਾਨੀ 'ਤੇ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ 'ਚ ਲੀਡ ਰੋਲ ਹੋਰ ਕੋਈ ਨਹੀਂ ਬਲਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਆਮਿਰ ਲਿਆਕਤ ਹੁਸੈਨ ਨਿਭਾਉਣਗੇ।
ਲਿਆਕਤ, ਜੋ ਕਿ ਕਰਾਚੀ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਟਿਕਟ 'ਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਕਹਿੰਦੇ ਹਨ ਕਿ ਮੈਂ ਖੁਦ ਇਸ ਫਿਲਮ 'ਚ ਬੁਰਹਾਨ ਬਾਨੀ ਦੇ ਰੋਲ ਨੂੰ ਨਿਭਾਵਾਂਗਾ। ਮੈਂ ਨਹੀਂ ਜਾਣਦਾ ਕਿ ਮੈਂ ਹੀਰੋ ਹਾਂ ਪਰ ਬੁਰਹਾਨ ਵਾਨੀ ਅਸਲ 'ਚ 'ਹੀਰ'ੋ ਸਨ। ਇਸ ਫਿਲਮ ਨੂੰ ਅਯੂਬ ਖੋਸਾ ਡਾਇਰੈਕਟ ਕਰਨਗੇ।
ਇਕ ਸਥਾਨਕ ਟੀਵੀ ਚੈਨਲ ਦੇ ਟਾਕ ਸ਼ੋਅ 'ਚ ਖੋਸਾ ਨੇ ਕਿਹਾ ਕਿ ਇਹ ਫਿਲਮ ਕਸ਼ਮੀਰ 'ਤੇ ਆਧਾਰਿਤ ਹੋਵੇਗੀ। ਖੋਸਾ ਨੇ ਕਿਹਾ ਕਿ ਇਹ ਫਿਲਮ 'ਕਲੀਨ ਇਸ਼ੂ' 'ਤੇ ਆਧਾਰਿਤ ਹੋਵੇਗੀ। ਖੋਸਾ ਨੇ ਕਿਹਾ ਕਿ ਬਾਲੀਵੁੱਡ 'ਚ ਕਸ਼ਮੀਰ 'ਤੇ ਬਣੀਆਂ ਫਿਲਮਾਂ ਬਹੁਤ ਸਰਾਹੀਆਂ ਜਾਂਦੀਆਂ ਹਨ ਪਰ ਕਸ਼ਮੀਰੀਆਂ 'ਤੇ ਬਣੀਆਂ ਫਿਲਮਾਂ ਨੂੰ ਕੋਈ ਵੀ ਤਵੱਜੋ ਨਹੀਂ ਦਿੰਦਾ।
ਦੱਸ ਦਈਏ ਕਿ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪਾਕਿਸਤਾਨ 'ਚ ਪਲ ਰਹੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨ ਕੀਤਾ ਹੈ। ਅੱਤਵਾਦੀ ਬੁਰਹਾਨ ਵਾਨੀ 'ਤੇ ਫਿਲਮ ਬਣਾਉਣ ਦਾ ਫੈਸਲਾ ਪਾਕਿਸਤਾਨ ਦੇ ਇਰਾਦਿਆਂ ਨੂੰ ਦਰਸ਼ਾਉਂਦਾ ਹੈ। ਇਸ ਦੇ ਨਾਲ ਹੀ ਆਮਿਰ ਦਾ ਬੁਰਹਾਨ ਵਾਨੀ ਨੂੰ 'ਹੀਰੋ' ਦੱਸਣਾ ਇਮਰਾਨ ਦੇ ਸ਼ਾਂਤੀ ਸਮਰਥਨ ਦੇ ਦਾਅਵਿਆਂ ਦੀ ਪੋਲ ਖੋਲਦਾ ਹੈ।
World Labour Day: ਯੌਨ ਸ਼ੋਸ਼ਣ ਮਾਮਲੇ 'ਚ ਗੂਗਲ ਕਰਮਚਾਰੀਆਂ ਨੇ ਕੀਤਾ ਦੁਨੀਆ ਭਰ 'ਚ ਪ੍ਰਦਰਸ਼ਨ
NEXT STORY